30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਹੀਰ ਜਠੇਰਿਆਂ ਦੇ ਜੋੜ ਮੇਲੇ ਸੰਬੰਧੀ ਸੰਧਵਾਂ 'ਚ ਸੇਵਾਦਾਰਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-05-2026
ਕਟਾਰੀਆਂ, 3 ਮਈ (ਪ੍ਰੇਮੀ ਸੰਧਵਾਂ)-ਹੀਰ ਗੋਤ ਵਾਲਿਆਂ ਦੇ ਜੱਦੀ ਜਠੇਰੇ ਪਿੰਡ ਸੰਧਵਾਂ ਵਿਖੇ ਪਿੱਤਰਾਂ ਦੀ ਯਾਦ 'ਚ ਕਰਵਾਏ ਜਾਣ ਵਾਲੇ ਸਾਲਾਨਾ ਧਾਰਮਿਕ ਸਮਾਗਮ ਸੰਬੰਧੀ ਸੇਵਾਦਾਰਾਂ ਦੀ ਹੋਈ ਮੀਟਿੰਗ ਦੌਰਾਨ ਪ੍ਰਧਾਨ ਜਸਵੀਰ ਸ਼ੀਰਾ, ਸੈਕਟਰੀ ਫਰਿੰਦਰ ਹੀਰਾ ਤੇ ਕੈਸ਼ੀਅਰ ਅਫਸਰ ਸਤਪਾਲ ਹੀਰ, ਦੇਸ ਰਾਜ ਹੀਰਾ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਇਸ ਵਾਰ 17 ਮਈ ਨੂੰ ਹੀਰ ਜਠੇਰਿਆਂ ਦਾ ਮੇਲਾ ਸਮੂਹ ਹੀਰ ਭਾਈਚਾਰੇ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਸੈਕਟਰੀ ਫਰਿੰਦਰ ਹੀਰਾ ਤੇ ਜਸਵੀਰ ਸ਼ੀਰਾ ਅਤੇ ਅਫ਼ਸਰ ਸਤਪਾਲ ਹੀਰਾ ਨੇ ਦੱਸਿਆ ਕਿ ਅਸਥਾਨ ਦੀਆਂ ਸਭ ਰਸਮਾਂ ਉਪਰੰਤ ਗਾਇਕ ਆਰ ਜੋਗੀ, ਜਸਵੰਤ ਹੀਰਾ, ਜੈਲਾ ਰਾਮ ਆਦਿ ਕਲਾਕਾਰਾਂ ਵਲੋਂ ਬਾਬਿਆਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਦਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਜਾਵੇਗਾ ਤੇ ਮੇਲੇ ਦੌਰਾਨ ਬਾਬਿਆਂ ਦਾ ਲੰਗਰ ਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਜਾਵੇਗੀ | ਇਸ ਮੌਕੇ ਕੁਲਵਿੰਦਰ ਕਿੰਦੀ, ਰਾਧੇ ਸਿਆਮ, ਮੱਖਣ ਰਾਮ, ਭਜਨ ਰਾਮ ਅਹੀਰ, ਅਫਸਰ ਸਤਪਾਲ ਅਹੀਰ, ਦੇਸ ਰਾਜ ਹੀਰਾ, ਜਸਵੀਰ ਸ਼ੀਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਕਸੂਦਪੁਰ-ਸੂੰਢ ਮੰਡੀ 'ਚੋਂ ਕਣਕ ਦੀ ਚੁਕਾਈ ਦਾ ਕੰਮ ਸ਼ੁਰੂ-ਜਗਜੀਤ ਸਿੰਘ ਬਲਾਕੀਪੁਰ ਅਗਲੀ ਖ਼ਬਰ ਮਾਸਟਰ ਗੁਰਮੇਲ ਸਿੰਘ ਕਾਹਮਾ ਯੂ. ਐਸ. ਏ. ਵਾਲਿਆਂ ਦਾ 94ਵਾਂ ਜਨਮ ਦਿਨ ਮਨਾਇਆ
Ad Position 24