ਬੰਗਾ, 3 ਮਈ (ਕਰਮ ਲਧਾਣਾ)-ਰੌਜ਼ਾ-ਏ-ਪੰਜ ਪੀਰ ਪਿੰਡ ਦੇਨੋਵਾਲ ਕਲਾਂ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਰਘੁਭਿੰਦਰ ਸਿੰਘ ਬਿੱਟੂ ਬਾਬਾ ਦੀ ਅਗਵਾਈ 'ਚ ਸਮੂਹ ਪੰਚਾਇਤ, ਪਿੰਡ ਦੀ ਨੌਜਵਾਨ ਸਭਾ, ਇਲਾਕਾ ਤੇ ਨਗਰ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਲੱਖਦਾਤਾ ਪੀਰ ਜੀ ਦੇ ਜਨਮ ਦਿਨ 'ਤੇ ਸੂਫੀਆਨਾ ਕਲਾਮ ਦੀ ਰਾਤਰੀ ਮਹਿਫਿਲ ਸਜਾਈ | ਜਿਸ ਦੌਰਾਨ ਸੂਫੀ ਗਾਇਕ ਬਲਵਿੰਦਰ ਬੈਂਸ ਨੇ ਮਾਰਫਤ ਦੀ ਰੰਗਣ ਵਾਲੀਆਂ ਸੂਫੀ ਰਚਨਾਵਾਂ ਗਾ ਕੇ ਮਹਿਫਲ ਵਿਚ ਯਾਦਗਾਰੀ ਰੰਗ ਭਰ ਦਿੱਤਾ | ਇਸ ਮੌਕੇ ਬਾਬਾ ਰਘੂਭਿੰਦਰ ਸਿੰਘ ਬਿੱਟੂ ਬਾਬਾ ਦੀ ਅਗਵਾਈ ਵਿਚ ਸੰਗਤਾਂ ਨੇ ਪੀਰਾਂ ਦੇ ਜਨਮ ਦਿਨ 'ਤੇ ਕੇਕ ਕੱਟਿਆ ਤੇ ਭਰਪੂਰ ਖੁਸ਼ੀਆਂ ਮਨਾਈਆਂ | ਇਸ ਮਹਿਫਿਲ ਵਿਚ ਰੌਜ਼ੇ ਦੇ ਸੇਵਾਦਾਰ ਨੌਜਵਾਨਾਂ ਤੇ ਸ਼ਰਧਾਲੂਆਂ ਤੋਂ ਇਲਾਵਾ ਆਲੇ-ਦੁਆਲੇ ਦੇ ਇਲਾਕੇ ਤੋਂ ਸੰਗਤਾਂ ਸ਼ਾਮਿਲ ਸਨ, ਜਿਨ੍ਹਾਂ ਵਿਚ ਪਿੰਡ ਦੀ ਪੰਚਾਇਤ ਦੇ ਨੁਮਾਇੰਦੇ, ਪਤਵੰਤੇ ਹਾਜ਼ਰ ਸਨ | ਇਸ ਮੌਕੇ ਤਰਲੋਚਨ ਸਿੰਘ, ਜਸਦੀਪ ਸਿੰਘ ਜੱਸੂ ਹੋਰ ਅਨੇਕਾਂ ਸੰਗਤਾਂ, ਸੰਤ ਮਹਾਂਪੁਰਸ਼ ਹਾਜ਼ਰ ਸਨ |