ਕਾਠਗੜ੍ਹ, 5 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਰੈਲ ਮਾਜਰਾ ਯੂਨੀਵਰਸਿਟੀ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਵਾਂਸ਼ਹਿਰ ਕੰਟਰੋਲਰ ਤੋਂ ਸੂਚਨਾ ਪ੍ਰਾਪਤ ਹੋਈ ਉਨ੍ਹਾਂ ਨੇ ਮੌਕੇ 'ਤੇ ਤੁਰੰਤ ਜਾ ਕੇ ਦੇਖਿਆ ਕਿ ਇਕ ਐਕਸ. ਯੂ. ਵੀ. ਕਾਰ ਬਲਾਚੌਰ ਸਾਈਡ ਤੋਂ ਰੋਪੜ ਸਾਈਡ ਨੂੰ ਜਾ ਰਹੀ ਸੀ, ਜਿਸ ਦਾ ਨੰਬਰ ਪੀ.ਬੀ 08 ਐਫ.ਐਨ 1314 ਜਿਸ ਨੂੰ ਪੁਨੀਤ ਪੁੱਤਰ ਤਰਸੇਮ ਲਾਲ ਵਾਸੀ ਨਿਊ ਵਿਜੇ ਨਗਰ ਚਲਾ ਰਿਹਾ ਸੀ, ਇਸ ਦੇ ਨਾਲ ਇਸ ਦੀ ਪਤਨੀ ਅਤੇ ਬੇਟਾ, ਬੇਟੀ ਕਾਰ ਵਿਚ ਸਵਾਰ ਸਨ, ਜਦੋਂ ਇਹ ਕਾਰ ਰੈਲ ਮਾਜਰਾ ਦੇ ਨਜ਼ਦੀਕ ਪਹੁੰਚੀ ਤਾਂ ਇਸ ਦੇ ਮਗਰ ਆ ਰਹੀ ਇਕ ਇੰਡੀਕਾ ਕਾਰ ਜਿਸ ਦਾ ਨੰਬਰ ਪੀ.ਬੀ 20 ਬੀ 4481 ਕਾਰ ਚਾਲਕ ਨੇ ਅੱਗੇ ਜਾ ਰਹੀ ਐਕਸ. ਯੂ. ਵੀ. ਕਾਰ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਐਕਸ. ਯੂ. ਵੀ ਕਾਰ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਜਾ ਟਕਰਾਈ ਅਤੇ ਉਸ ਤੋਂ ਬਾਅਦ ਇਹ ਕਾਰ ਖੰਭੇ ਨਾਲ ਜਾ ਟਕਰਾਈ ਅਤੇ ਖੰਭੇ ਦੇ ਟਕਰਾਉਣ ਤੋਂ ਬਾਅਦ ਇਹ ਕਾਰ ਕਈ ਪਲਟੀਆਂ ਖਾਂਦੀ ਦੂਜੀ ਸਾਈਡ ਜਾ ਡਿੱਗੀ ਐਕਸ. ਯੂ. ਵੀ. ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਕਾਰ ਵਿਚ ਸਵਾਰ ਪਤੀ-ਪਤਨੀ ਤੇ ਬੇਟੀ ਦੇ ਸੱਟਾਂ ਲੱਗੀਆਂ ਅਤੇ ਉਨ੍ਹਾਂ ਦੇ ਨਾਲ ਬੈਠੇ ਬੇਟੇ ਵਾਲ-ਵਾਲ ਬਚਾਅ ਹੋ ਗਿਆ | ਐਸ. ਐਸ. ਐਫ. ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੀ ਐਂਬੂਲੈਂਸ ਰਾਹੀ ਇਲਾਜ ਲਈ ਰੋਪੜ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਕਾਰ ਨੂੰ ਸਾਈਡ 'ਤੇ ਕਰਵਾ ਆਵਾਜਾਈ ਨੂੰ ਬਹਾਲ ਕਰਵਾਈਆਂ |