ਕਾਠਗੜ੍ਹ, 5 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਵਣ ਰੇਂਜ ਵਿਭਾਗ ਵਿਚ ਹੋਈਆਂ ਤਰੱਕੀਆਂ ਦੇ ਚੱਲਦੇ ਸੁਨੀਲ ਕੁਮਾਰ ਨੂੰ ਵਣ ਰੇਂਜਰ ਤੋਂ ਪੀ. ਐਫ. ਐਸ. ਦੇ ਅਹੁਦੇ ਦੀ ਤਰੱਕੀ ਮਿਲੀ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਗੁਰਮੋਹਣ ਸਿੰਘ ਸੈਣੀ ਤਾਜੋਵਾਲ ਬਲਾਕ ਅਫਸਰ ਨੇ ਦੱਸਿਆ ਕਿ ਸੁਨੀਲ ਕੁਮਾਰ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਦ ਉਨਤ ਕੀਤਾ | ਉਨ੍ਹਾਂ ਦੀ ਤਰੱਕੀ ਨਾਲ ਸਾਰੇ ਸਟਾਫ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਸਾਰੇ ਸਟਾਫ ਨੇ ਸੁਨੀਲ ਕੁਮਾਰ ਨੂੰ ਵਧਾਈਆਂ ਦਿੱਤੀਆਂ | ਸੁਨੀਲ ਕੁਮਾਰ ਨੇ ਵਿਸ਼ਾਵਾਸ ਦਿਵਾਇਆ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਇਮਾਨਦਾਰੀ ਤੇ ਮਿਹਨਤ ਨਾਲ ਵਿਭਾਗ ਵਿਚ ਕੰਮ ਕਰਨਗੇ | ਇਸ ਮੌਕੇ ਜਗਦੀਪ ਸਿੰਘ ਬਲਾਕ ਅਫਸਰ, ਭੁਪਿੰਦਰ ਸਿੰਘ ਬਲਾਕ ਅਫਸਰ, ਗੁਰਮੋਹਣ ਸਿੰਘ ਸੈਣੀ ਬਲਾਕ ਅਫਸਰ, ਗੁਰਪਾਲ ਸਿੰਘ ਵਣ ਗਾਰਡ, ਨਹਿਰੂ ਸਿੰਘ ਵਣ ਗਾਰਡ, ਗੁਰਪ੍ਰੀਤ ਸਿੰਘ ਵਣ ਗਾਰਡ, ਗੌਤਮ ਸਿੰਘ ਵਣ ਗਾਰਡ, ਗੁਰਦੀਪ ਸਿੰਘ ਬੇਲਦਾਰ, ਅਜੈ ਕੁਮਾਰ ਕਲਰਕ, ਪ੍ਰੇਮ ਸਿੰਘ ਬੇਲਦਾਰ ਆਦਿ ਹਾਜ਼ਰ ਸਨ |