ਬੰਗਾ, 5 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਦੀ ਹੱਪੋਵਾਲ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਦੇ ਲੰਮਾ ਸਮਾਂ ਸਕੱਤਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਸ: ਗੁਰਦੇਵ ਸਿੰਘ ਕੰਦੋਲਾ ਜੋ ਸੇਵਾ ਮੁਕਤ ਹੋ ਕੇ ਪਰਿਵਾਰ ਸਮੇਤ ਵਿਦੇਸ਼ ਦੀ ਧਰਤੀ 'ਤੇ ਰਹਿ ਰਹੇ ਹਨ, ਦੇ ਭਾਰਤ ਵਾਪਸ ਆਉਣ 'ਤੇ ਉਨ੍ਹਾਂ ਵਲੋਂ ਉਨ੍ਹਾਂ ਦੇ ਨੇੜਲੇ ਸਾਥੀਆਂ ਨਾਲ ਪਿਆਰ, ਸਤਿਕਾਰ ਤੇ ਸਾਂਝਾਂ ਬਰਕਰਾਰ ਰੱਖਣ ਲਈ ਅਨਮੋਲ ਪੈਲੇਸ ਬੰਗਾ ਵਿਖੇ ਇਕ ਪ੍ਰਭਾਵਸ਼ਾਲੀ ਮਿਲਣੀ ਸਮਾਗਮ ਕਰਾਇਆ, ਜਿਸ ਵਿਚ ਉਨ੍ਹਾਂ ਦੇ ਪੁਰਾਣੇ ਸਾਥੀ ਅਮਰਜੀਤ ਸਿੰਘ ਸਾਬਕਾ ਸਹਾਇਕ ਰਜਿਸਟਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ, ਦਿਲਦਾਰ ਸਿੰਘ ਇੰਸਪੈਕਟਰ ਆਡਿਟ, ਬਲਜਿੰਦਰ ਸਿੰਘ ਡੀ. ਐੱਮ ਮਾਰਕਫੈੱਡ ਨਵਾਂਸ਼ਹਿਰ, ਬਾਬੂ ਮਹਿੰਦਰ ਪਾਲ ਸਾਬਕਾ ਇੰਸਪੈਕਟਰ ਜਨਰਲ ਸਹਿਕਾਰੀ ਸਭਾਵਾਂ, ਸੋਹਣ ਸਿੰਘ ਹੱਪੋਵਾਲ, ਅਮਰਜੀਤ ਸਿੰਘ ਸਕੱਤਰ ਜੀਂਦੋਵਾਲ ਸੁਸਾਇਟੀ, ਪਰਮਿੰਦਰ ਸਿੰਘ ਕਲੇਰਾਂ, ਇਕਬਾਲ ਸਿੰਘ ਕਾਹਮਾ ਮੈਨੇਜਰ ਦਾਣਾ ਮੰਡੀ ਰੇਲਵੇ ਰੋਡ ਸੁਸਾਇਟੀ ਬੰਗਾ, ਸ਼ਿੰਗਾਰਾ ਲੰਗੇਰੀ, ਸੁਰਜੀਤ ਸਿੰਘ ਸਾਬਕਾ ਸਕੱਤਰ ਮੱਲੂਪੋਤਾ, ਜਗਜੀਤ ਸਿੰਘ ਫਰਾਲਾ, ਮਨਦੀਪ ਸਿੰਘ ਜੰਡਿਆਲਾ, ਪਰਮਜੀਤ ਸਿੰਘ ਮੰਗੂਵਾਲ ਆਦਿ ਸ਼ਖ਼ਸੀਅਤਾਂ ਸ. ਗੁਰਦੇਵ ਸਿੰਘ ਕੰਦੋਲਾ ਦੇ ਨਿੱਘੇ ਸੱਦੇ 'ਤੇ ਸ਼ਾਮਿਲ ਹੋਏ | ਸ. ਕੰਦੋਲਾ ਵਲੋਂ ਸਾਰੇ ਸਾਥੀਆਂ ਨੂੰ ਦਿਲੋਂ ਜੀ ਆਇਆਂ ਆਖਿਆ | ਗੁਰਦੇਵ ਸਿੰਘ ਤੇ ਸਾਥੀਆਂ ਵਲੋਂ ਪੁਰਾਣੀਆਂ ਸਾਂਝਾਂ ਵਿਚਾਰੀਆਂ ਗਈਆਂ | ਸ. ਕੰਦੋਲਾ ਵਲੋਂ ਸਾਰੇ ਹੀ ਸਾਥੀਆਂ ਦੇ ਪੁੱਜਣ 'ਤੇ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕੀਤਾ | ਸ. ਕੰਦੋਲਾ ਦੀ ਇਸ ਮਹਿਮਾਨ ਨਿਵਾਜੀ ਲਈ ਹਾਜ਼ਰ ਸਕੱਤਰ ਭਾਈਚਾਰੇ ਵਲੋਂ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕੀਤਾ |