ਬੰਗਾ, 5 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਲੜਕੀਆਂ ਦੀ ਰਾਜ ਪੱਧਰੀ ਗਤਕਾ ਚੈਂਪੀਅਨਸ਼ਿਪ2026 ਜੋ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਿਖੇ ਕਰਵਾਈ ਗਈ, ਜਿਸ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਲੜਕੀਆਂ ਦੀ ਟੀਮ ਨੇ ਭਾਗ ਲੈਂਦਿਆਂ ਨੇ ਵੱਖ-ਵੱਖ ਉਮਰ ਵਰਗਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਗ਼ਮੇ ਜਿੱਤ ਕੇ ਆਪਣੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ | ਅਨਮੋਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਰੋਪੜ, ਪਿ੍ਤਪਾਲ ਸਿੰਘ ਹਵੇਲੀ ਦੀ ਅਗਵਾਈ ਹੇਠ ਇਨ੍ਹਾਂ ਮੁਕਾਬਲਿਆਂ 'ਚ ਭਾਗ ਲੈਂਦੇ ਹੋਏ ਅੰਡਰ-18 ਸਿੰਗਲ ਸੋਟੀ ਇੰਡਵੀਜੂਅਲ ਮਨਰੀਤ ਕੌਰ, ਫ੍ਰੀ ਸੋਟੀ ਇੰਡਵੀਜੂਅਲ, ਹਰਸਿਮਰਨ ਕੌਰ ਅੰਡਰ-17 ਫ੍ਰੀ ਸੋਟੀ ਟੀਮ ਸਹਿਜਪ੍ਰੀਤ ਕੌਰ, ਜੁਧਵਿਰ ਕੌਰ, ਸੁਖਕਿਰਤ ਕੌਰ ਤੇ ਹਰਮਨਪ੍ਰੀਤ ਕੌਰ ਨੇ ਜਿੱਤਾਂ ਦਰਜ ਕੀਤੀਆਂ | ਅੰਡਰ-19 ਵਰਗ ਵਿਚ ਸਿੰਗਲ ਸੋਟੀ ਇੰਡਵੀਜੁਅਲ ਪਰਵੀਨ ਕੌਰ, ਅੰਡਰ-22 ਸਿੰਗਲ ਸੋਟੀ ਇੰਡੀਵੀਜੂਅਲ ਨਵਜੋਤ ਕੌਰ ਨੇ ਤਗਮੇ ਜਿੱਤੇ | ਅੰਡਰ-17 ਸਿੰਗਲ ਸੋਟੀ ਇੰਡੀਵੀਜੂਅਲ ਜੁਧਵੀਰ ਕੌਰ, ਅੰਡਰ-ਸਿੰਗਲ ਸੋਟੀ ਇੰਡੀਵੀਜੁਅਲ ਕਈ ਤਗਮੇ ਜਿੱਤੇ | ਇਸ ਮੌਕੇ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ 'ਤੇ ਜ਼ਿਲ੍ਹੇ ਦੀ ਟੀਮ ਨਾਲ ਮਿਲਣੀ ਕਰਕੇ ਵਧਾਈ ਦਿੱਤੀ | ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ | ਉਨ੍ਹਾਂ ਕੋਚ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |