28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬ ਨਾਨ ਗ਼ਜ਼ਟਿਡ ਫਾਰੈਸਟ ਆਫ਼ੀਸਰਜ਼ ਯੂਨੀਅਨ ਦੀ ਸੂਬਾ ਕਮੇਟੀ ਦੀ ਪ੍ਰਧਾਨ ਮੁੱਖ ਵਣ ਪਾਲ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 11-05-2026
ਕਾਠਗੜ੍ਹ, 10 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਸੂਬਾ ਕਮੇਟੀ ਦੀ ਮੀਟਿੰਗ ਪ੍ਰਧਾਨ ਮੁੱਖ ਵਣ ਪਾਲ ਨਾਲ ਉਨ੍ਹਾਂ ਵਲੋਂ ਜਥੇਬੰਦੀ ਨੂੰ ਦਿੱਤੇ ਸਮੇਂ ਅਨੁਸਾਰ ਆਪਣੀਆਂ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਹੋਈ | ਇਸ ਸੰਬੰਧੀ ਗੁਰਮੋਹਨ ਸਿੰਘ ਸੈਣੀ ਬਲਾਕ ਅਫਸਰ ਰੇਂਜ ਕਾਠਗੜ੍ਹ ਨੇ ਦੱਸਿਆ ਕਿ ਮੀਟਿੰਗ ਵਿਚ ਵੱਖ-ਵੱਖ ਮੰਗਾਂ ਨੂੰ ਲੈ ਕੇ ਵੱਖ ਵੱਖ ਏਜੰਡੇ ਵਿਚਾਰੇ ਗਏ, ਜਿਨ੍ਹਾਂ 'ਚ ਵਣ ਵਿਕਾਸ ਨਿਗਮ ਕਾਰਪੋਰੇਸ਼ਨ ਦਾ ਵਿਭਾਗੀ ਕੋਟਾ ਪੂਰਾ ਕਰਨ ਸੰਬੰਧੀ ਸਰਕਾਰ ਲੈਵਲ 'ਤੇ ਪ੍ਰਧਾਨ ਮੁੱਖ ਵਣ ਪਾਲ ਪਾਸੋਂ ਭੇਜੀਆਂ ਗਈਆਂ ਸ਼ਿਫਾਰਸਾਂ ਸੰਬੰਧੀ, ਫ਼ੀਲਡ ਦੇ ਕੰਮਾਂ ਵਿਚ ਸ਼ਡਿਊਲ ਰੇਟਾਂ ਨੂੰ ਲੇਬਰ ਦੇ ਕੰਮ ਕਰਨ ਦੀ ਸਮਰੱਥਾ ਤੇ ਇਲਾਕੇ ਦੀ ਭੂਗੋਲਿਕ ਸਥਿਤੀ ਅਨੁਸਾਰ ਰਿਵਾਈਜ਼ ਕਰਨ ਬਾਰੇ | ਸ਼ਡਿਊਲ ਆਫ਼ ਕੰਪਨਸੇਸ਼ਨ ਰੇਟਸ 2025 ਨੂੰ ਰਿਵਾਇਜ਼ ਕਰਨ ਸੰਬੰਧੀ | ਸੁੱਕੇ ਖੜ੍ਹੇ/ਡਿੱਗੇ ਰੁੱਖਾਂ ਦੀਆਂ ਮਾਰਕਿੰਗ ਲਿਸਟਾਂ ਦਾ ਸਮਾਂ ਬੱਧ ਨਿਪਟਾਰਾ ਕਰਨ ਸੰਬੰਧੀ | ਫ਼ੀਲਡ ਅਮਲੇ ਦੀ ਲੱਗਦੀ ਵਿਭਾਗੀ ਕੰਮਾਂ ਤੋਂ ਬਿਨਾਂ ਡਿਊਟੀ ਬਾਰੇ | ਇਸ ਤੋਂ ਇਲਾਵਾ ਵਿਭਾਗ ਦੀ ਬੇਹਤਰੀ ਲਈ ਜਥੇਬੰਦੀ ਦੇ ਸਾਥੀਆਂ ਨਾਲ ਵਿਚਾਰ ਵਟਾਂਦਰਾ ਕੀਤਾ | ਪ੍ਰਧਾਨ ਮੁੱਖ ਵਣ ਪਾਲ ਵਲੋਂ ਜੋ ਪੰਜਾਬ ਵਿਚ ਦੌਰੇ ਕੀਤੇ ਜਾ ਰਹੇ ਨੇ ਉਸ ਬਾਰੇ ਆਪਣਾ ਤਜ਼ੁਰਬਾ ਸਾਂਝਾ ਕੀਤਾ ਤੇ ਫਾਰੈਸਟਰੀ ਦੇ ਕੰਮਾਂ ਬਾਰੇ ਸਾਥੀਆਂ ਨੂੰ ਪ੍ਰੇਰਿਤ ਕੀਤਾ | ਮੀਟਿੰਗ ਬੜੇ ਵਧੀਆ ਮਾਹੌਲ ਵਿਚ ਸਮਾਪਤ ਹੋਈ | ਇਸ ਮੌਕੇ ਜਗਦੀਪ ਸਿੰਘ ਕੁੰਭੜਾ ਪ੍ਰਧਾਨ ਆਲ ਇੰਡੀਆ ਫਾਰੈਸਟ ਐਸ਼ੋਸ਼ੀਏਸ਼ਨ, ਗੁਰਮੋਹਨ ਸਿੰਘ ਸੀਨੀ. ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਰੰਧਾਵਾ ਮੀਤ ਪ੍ਰਧਾਨ, ਅਮਨਦੀਪ ਬੱਬੇਹਾਲੀ ਮੀਤ ਪ੍ਰਧਾਨ, ਜਗਦੀਪ ਸਿੰਘ ਫੌਜੀ ਸਹਾਇਕ ਸਕੱਤਰ, ਧੀਰਜ ਕੁਮਾਰ ਸ਼ਰਮਾਂ ਜਥੇਬੰਦਕ ਸਕੱਤਰ, ਗੁਰਪ੍ਰੀਤ ਸਿੰਘ ਮਲੋਟ ਪ੍ਰੈੱਸ ਸਕੱਤਰ, ਕੁਲਦੀਪ ਸਿੰਘ ਸੰਧੂ ਪ੍ਰਚਾਰ ਸਕੱਤਰ, ਪ੍ਰਦੀਪ ਸਿੰਘ ਆਡੀਟਰ, ਪਲਵਿੰਦਰ ਕੌਰ ਸੂਬਾ ਸਪੈਸ਼ਲ ਮੈਂਬਰ, ਜਸਵੀਰ ਸਿੰਘ ਗੁਲਾੜੀ ਸੰਗਰੂਰ ਮੰਡਲ, ਦੀਪਕ ਜਲੰਧਰ ਮੰਡਲ, ਸੰਦੀਪ ਜੰਗਲੀ ਜੀਵ ਮੰਡਲ ਪਠਾਨਕੋਟ, ਵਿਕਰਮਜੀਤ ਸਿੰਘ ਜੰਗਲੀ ਜੀਵ ਮੰਡਲ ਫਿਲੌਰ, ਭੂਸ਼ਣ ਬਠਿੰਡਾ, ਗੁਰਮੇਲ ਧਨੌਲਾ, ਅਮਰਿੰਦਰ ਸਿੰਘ ਨਾਭਾ ਤੇ ਰੂਪ ਸਿੰਘ ਸੰਗਰੂਰ ਮੰਡਲ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਅਦਾਲਤ ਵਿਚ ਨਕਲੀ ਜ਼ਮਾਨਤੀ ਬਣ ਕੇ ਮੁਲਜ਼ਮ ਦੀ ਕਰਵਾਈ ਜ਼ਮਾਨਤ, ਮਾਮਲਾ ਦਰਜ <br/> ਅਗਲੀ ਖ਼ਬਰ ਪਠਲਾਵਾ -ਮੋਰਾਂਵਾਲੀ ਸਕੂਲ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
Ad Position 24