01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੇਂਡੂ ਮਜ਼ਦੂਰ ਯੂਨੀਅਨ ਨਵਾਂਸ਼ਹਿਰ ਦੇ ਡੈਲੀਗੇਟ ਇਜਲਾਸ ਮਜ਼ਦੂਰਾਂ ਨੂੰ ਤਿੱਖੇ ਸੰਘਰਸ਼ ਲੜਨ ਦਾ ਸੱਦਾ

Ad Position 21
No active advertisement
ਅਜੀਤ ਡੈਸਕ 11-05-2026
ਨਵਾਂਸ਼ਹਿਰ, 10 ਮਈ (ਦੀਦਾਰ ਸਿੰਘ ਸ਼ੇਤਰਾ)-ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਮਜ਼ਦੂਰ ਜਮਾਤ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਤਿੱਖੇ ਸੰਘਰਸ਼ ਛੇੜਨ ਦਾ ਸੱਦਾ ਦਿੱਤਾ ਹੈ | ਉਹ ਪਿੰਡ ਗੋਹਲੜੋਂ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਇਲਾਕਾ ਨਵਾਂਸ਼ਹਿਰ ਦੇ ਡੈਲੀਗੇਟ ਇਜਲਾਸ ਮੌਕੇ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਖੇਤਾਂ, ਸਨਅਤਾਂ, ਉਸਾਰੀ ਆਦਿ ਖੇਤਰਾਂ ਵਿਚ ਇਹ ਸਿਸਟਮ ਮਜ਼ਦੂਰਾਂ ਦੀ ਰੱਜ ਕੇ ਲੁੱਟ ਕਰਦਾ ਹੈ | ਮਜ਼ਦੂਰੀ ਦੀ ਦਿਹਾੜੀ ਦਾ ਸਮਾਂ 12 ਘੰਟੇ ਕਰਕੇ ਕਿਰਤ ਦੀ ਹੋਰ ਵੀ ਲੁੱਟ ਕਰਨ ਦੇ ਮਨਸੂਬੇ ਘੜੇ ਜਾ ਰਹੇ ਹਨ | ਯੋਗਤਾ ਅਨੁਸਾਰ ਨਾ ਕੰਮ ਮਿਲਦਾ ਹੈ ਅਤੇ ਨਾ ਹੀ ਤਨਖ਼ਾਹ | ਇਕ ਤੋਂ ਬਾਅਦ ਇਕ ਮਜ਼ਦੂਰ ਵਿਰੋਧੀ ਤੇ ਪੂੰਜਪਤੀਆਂ ਦੇ ਪੱਖੀ ਕਾਨੂੰਨ ਘੜੇ ਜਾ ਰਹੇ ਹਨ | ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਮਾਨ ਸਰਕਾਰ ਧੂੰਏ ਦੇ ਪਹਾੜ ਖੜੇ੍ਹ ਕਰ ਰਹੀਆਂ ਹਨ | ਅਜਿਹੇ ਹਾਲਾਤਾਂ 'ਚ ਸਾਨੂੰ ਸੰਘਰਸ਼ਾਂ 'ਤੇ ਟੇਕ ਰੱਖਣੀ ਚਾਹੀਦੀ ਹੈ | ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਨੇ ਆਪਣੀ ਜਥੇਬੰਦੀ ਵਲੋਂ ਭਰਾਤਰੀ ਸੰਦੇਸ਼ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਮਜ਼ਦੂਰ ਜਮਾਤ 'ਤੇ ਚੌਤਰਫਾ ਹਮਲੇ ਹੋ ਰਹੇ ਹਨ | ਕਿਰਤ ਸ਼ਕਤੀ ਦੀ ਬੇਕਿਰਕ ਲੁੱਟ ਦੇ ਵਿਰੋਧ ਵਿਚ ਮਜ਼ਦੂਰਾਂ ਦੇ ਤਿੱਖੇ ਸੰਘਰਸ਼ ਫੁੱਟ ਰਹੇ ਹਨ ਪਰ ਸਰਕਾਰਾਂ ਉਲਟਾ ਮਜ਼ਦੂਰਾਂ ਦੇ ਵਿਰੁੱਧ ਭੁਗਤਦਿਆਂ ਉਨ੍ਹਾਂ 'ਤੇ ਜਬਰ ਢਾਹ ਰਹੀਆਂ ਹਨ, ਜਿਸਦਾ ਮੁਕਾਬਲਾ ਜਥੇਬੰਦਕ ਤਾਕਤ ਅਤੇ ਸੰਘਰਸ਼ਾਂ ਨਾਲ ਕਰਨਾ ਚਾਹੀਦਾ ਹੈ | ਇਸ ਤੋਂ ਪਹਿਲਾਂ ਇਜਲਾਸ ਦੀ ਕਾਰਵਾਈ ਦੇ ਸ਼ੁਰੂ ਵਿਚ ਜਥੇਬੰਦੀ ਦੀ ਬੀਤੇ ਦੀ ਸਰਗਰਮੀਆਂ ਦੀ ਰਿਪੋਰਟ ਕਿਰਨਜੀਤ ਕੌਰ ਨੇ ਪੇਸ਼ ਕੀਤੀ, ਜਿਸ 'ਤੇ ਵਿਸਤਾਰ ਵਿਚ ਚਰਚਾ ਹੋਈ | ਡੈਲਗੇਟਾਂ ਨੇ ਭਵਿੱਖ ਲਈ ਅਹੁਦੇਦਾਰਾਂ ਦੀ ਚੋਣ ਕਰਦਿਆਂ ਕਿਰਨਜੀਤ ਕੌਰ ਨੂੰ ਇਲਾਕਾ ਕਮੇਟੀ ਦੀ ਪ੍ਰਧਾਨ, ਸੁਰਿੰਦਰ ਮੀਰਪੁਰੀ ਨੂੰ ਮੀਤ ਪ੍ਰਧਾਨ, ਸਤਨਾਮ ਸਿੰਘ ਲਾਡੀ ਨੂੰ ਸਕੱਤਰ, ਸੁਰਿੰਦਰ ਸਿੰਘ ਸਨਾਵਾ ਨੂੰ ਖਜ਼ਾਨਚੀ, ਪ੍ਰੇਮ ਸਿੰਘ ਸ਼ਹਾਬਪੁਰ, ਬਿੰਦਰ ਗੋਹਲੜੋਂ ਅਤੇ ਬਲਵਿੰਦਰ ਲੁੱਗੀ ਭਗੌਰਾਂ ਨੂੰ ਕਮੇਟੀ ਮੈਂਬਰ ਚੁਣਿਆ | ਯੂਨੀਅਨ ਦੇ ਸੀਨੀਅਰ ਆਗੂ ਕਮਲਜੀਤ ਸਨਾਵਾ ਵਲੋਂ ਪੇਸ਼ ਮਤੇ ਪਾਸ ਕੀਤੇ |
Ad Position 22
No active advertisement
ਪਿਛਲੀ ਖ਼ਬਰ ਰਾਹੋਂ ਵਿਖੇ ਦੋਆਬਾ ਖੇਤਰ ਦਾ ਕਬੱਡੀ ਮਹਾਂ ਕੁੰਭ 16 ਤੋਂ-ਦੇਵ ਥਿੰਦ, ਕਰਨੈਲ ਸਿੰਘ ਅਗਲੀ ਖ਼ਬਰ ਬੀ. ਡੀ. ਸੀ. ਨੇ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਬਲੱਡ ਯੂਨਿਟ ਸੇਵਾ ਤੇ ਸਹਿਯੋਗ ਜਾਰੀ ਰੱਖਣ ਦਾ ਪ੍ਰਣ ਲਿਆ
Ad Position 24