01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੀ. ਡੀ. ਸੀ. ਨੇ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਬਲੱਡ ਯੂਨਿਟ ਸੇਵਾ ਤੇ ਸਹਿਯੋਗ ਜਾਰੀ ਰੱਖਣ ਦਾ ਪ੍ਰਣ ਲਿਆ

Ad Position 21
No active advertisement
ਅਜੀਤ ਡੈਸਕ 11-05-2026
ਨਵਾਂਸ਼ਹਿਰ, 10 ਮਈ (ਦੀਦਾਰ ਸਿੰਘ ਸ਼ੇਤਰਾ)-ਮਨੁੱਖੀ ਸਰੀਰਾਂ ਵਿਚ ਖੂਨ ਨਾ ਬਣਨ ਦੀ ਕਮੀ ਨੂੰ ਥੈਲੇਸੀਮੀਆ ਪੀੜਤ ਆਖਿਆ ਜਾਂਦਾ ਹੈ | ਬਲੱਡ ਡੋਨਰਜ਼ ਕੌਂਸਲ ਵਲੋਂ ਅਜਿਹੇ ਲੋੜਵੰਦਾਂ ਨੂੰ ਪਹਿਲ ਦੇ ਅਧਾਰ 'ਤੇ ਬਗੈਰ ਟੈਸਟ-ਚਾਰਜਿਜ਼ ਬਲੱਡ ਜਾਰੀ ਕੀਤਾ ਜਾਂਦਾ ਆ ਰਿਹਾ ਹੈ | ਸੰਸਥਾ ਦੇ ਮੁੱਖ ਦੁਆਰ 'ਤੇ ਹੋਈ ਇਕੱਤਰਤਾ 'ਚ ਇਹ ਪ੍ਰਣ ਲਿਆ ਗਿਆ ਕਿ ਬੀ. ਡੀ. ਸੀ. ਵਲੋਂ ਪਹਿਲਾਂ ਦੀ ਤਰ੍ਹਾਂ ਥੈਲੇਸੀਮੀਆ ਪੀੜਤਾਂ ਦੀ ਬਲੱਡ ਯੂਨਿਟ ਸੇਵਾ ਤੇ ਸਹਿਯੋਗ ਜਾਰੀ ਰਹੇਗਾ | ਸੰਸਥਾ ਵਲੋਂ ਸਕੱਤਰ ਜੇ. ਐਸ. ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਤੇ ਬੀ. ਟੀ. ਓ. ਡਾ. ਅਜੇ ਬੱਗਾ ਨੇ ਥੈਲੇਸੀਮੀਆ ਬਾਰੇ ਵੇਰਵੇ ਸਹਿਤ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਇਸ ਕਮੀ ਤੋਂ ਪੀੜਤ ਵਿਅਕਤੀਆਂ ਦੀ ਮਾਨਸਿਕ ਸ਼ਕਤੀ ਬਹੁਤ ਜ਼ਰੂਰੀ ਹੈ | ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਯੋਗਾ ਕਸਰਤ ਉਤਸ਼ਾਹਜਨਕ ਸਥਿਤੀ ਪ੍ਰਦਾਨ ਕਰਦੀ ਹੈ | ਇਸ ਮੌਕੇ ਜੇ. ਐਸ. ਗਿੱਦਾ, ਪ੍ਰਵੇਸ਼ ਕੁਮਾਰ, ਡਾ. ਅਜੇ ਬੱਗਾ, ਯੁਵਰਾਜ ਕਾਲੀਆ, ਮੈਨੇਜਰ ਮਨਮੀਤ ਸਿੰਘ, ਮਲਕੀਅਤ ਸਿੰਘ ਸੜੋਆ, ਰਾਜੀਵ ਭਾਰਦਵਾਜ, ਅਸ਼ੀਸ਼ ਕੁਮਾਰ, ਮੁਕੇਸ਼ ਕਾਹਮਾ, ਨਰਿੰਦਰਪਾਲ ਤੂਰ, ਜਤਿੰਦਰ ਸਿੰਘ, ਨੇਹਾ ਕੌਸ਼ਲ, ਸੰਤੋਸ਼ ਕੁਮਾਰੀ, ਗੁਰਪ੍ਰੀਤ ਕੌਰ, ਦਰੁਨ, ਬਲਜਿੰਦਰ ਕੌਰ, ਧਰਮਪ੍ਰੀਤ ਸਿੰਘ, ਬਬਨੀਤ ਸਿੰਘ ਤੇ ਦੂਸਰਾ ਸਾਰਾ ਸਟਾਫ਼ ਵੀ ਹਾਜ਼ਰ ਸੀ | ਇਸ ਸਮੇਂ ਸੰਸਥਾ ਵਲੋਂ ਸਭ ਨੂੰ ਫਲ ਵੀ ਭੇਟ ਕੀਤੇ |
Ad Position 22
No active advertisement
ਪਿਛਲੀ ਖ਼ਬਰ ਪੇਂਡੂ ਮਜ਼ਦੂਰ ਯੂਨੀਅਨ ਨਵਾਂਸ਼ਹਿਰ ਦੇ ਡੈਲੀਗੇਟ ਇਜਲਾਸ ਮਜ਼ਦੂਰਾਂ ਨੂੰ ਤਿੱਖੇ ਸੰਘਰਸ਼ ਲੜਨ ਦਾ ਸੱਦਾ ਅਗਲੀ ਖ਼ਬਰ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਵਿਧਾਇਕ ਡਾ. ਨਛੱਤਰ ਪਾਲ ਨੂੰ ਦਿੱਤਾ ਮੰਗ ਪੱਤਰ
Ad Position 24