01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਨੇ ਵਿਧਾਇਕ ਡਾ. ਨਛੱਤਰ ਪਾਲ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 11-05-2026
ਰਾਹੋਂ, 10 ਮਈ (ਉਂਕਾਰ ਸਿੰਘ ਰਾਠੋਰ)-ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਤੇ ਬਲਾਕ ਪ੍ਰਧਾਨ ਬਲਦੀਪ ਸਿੰਘ ਦੀ ਰਹਿਨੁਮਾਈ ਹੇਠ ਵਿਧਾਇਕ ਨਛੱਤਰ ਪਾਲ ਨੂੰ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਦੇ ਨਵੇਂ ਹੱਦ ਕਰਜ਼ਿਆਂ ਅਨੁਸਾਰ ਕਰਜ਼ਾ ਜਾਰੀ ਨਾ ਕਰਨ ਸੰਬੰਧੀ ਮੰਗ ਪੱਤਰ ਦਿੱਤਾ ਗਿਆ | ਯੂਨੀਅਨ ਵਲੋਂ ਵਿਧਾਇਕ ਨੂੰ ਦੱਸਿਆ ਗਿਆ ਕਿ ਪਹਿਲਾਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਭਾਵਾਂ ਰਾਹੀਂ ਦਿੱਤੇ ਜਾਂਦੇ ਕਰਜ਼ੇ ਵਿਚ ਵਾਧਾ ਕੀਤਾ ਗਿਆ ਸੀ ਪਰ ਬੈਂਕ ਵਲੋਂ ਫੰਡ ਨਾ ਹੋਣ ਦਾ ਬਹਾਨਾ ਬਣਾ ਕੇ ਇਸ ਵਿਰੁੱਧ ਹੜਤਾਲ ਕੀਤੀ ਗਈ ਜਿਸ ਤੋਂ ਬੇਵੱਸ ਹੋ ਕੇ ਸਰਕਾਰ ਵਲੋਂ ਹੱਦ ਕਰਜ਼ਿਆਂ ਵਿਚ ਵਾਧਾ ਨਾ ਕਰਕੇ ਪੁਰਾਣੇ ਹੱਦ ਕਰਜ਼ਿਆਂ ਅਨੁਸਾਰ ਹੀ ਕਰਜ਼ਾ ਜਾਰੀ ਕਰਨ ਦਾ ਫੁਰਮਾਨ ਸੁਣਾਇਆ ਗਿਆ | ਕਿਸਾਨਾਂ ਨਾਲ ਹੋ ਰਹੇ ਇਸ ਧੱਕੇ ਦੇ ਵਿਰੋਧ 'ਚ ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਪੰਜਾਬ ਵਲੋਂ 7 ਮਈ ਤੋਂ 10 ਮਈ ਤੱਕ ਹੜਤਾਲ ਦਾ ਨੋਟਿਸ ਦਿੱਤਾ ਗਿਆ ਸੀ | ਵਿਧਾਇਕ ਵਲੋਂ ਯੂਨੀਅਨ ਨਾਲ ਸਭਾਵਾਂ ਤੇ ਕਰਮਚਾਰੀਆਂ ਦੇ ਮਸਲੇ 'ਤੇ ਵੀ ਵਿਚਾਰਾਂ ਕੀਤੀਆਂ ਗਈਆਂ ਜਿਸ ਵਿਚ ਔਨ ਫੰਡ ਸਭਾਵਾਂ ਦੇ ਮਜ਼ਦੂਰਾਂ ਦੇ 25000 ਦੇ ਕਰਜ਼ੇ ਮਾਫੀ ਦੀ ਗੱਲ ਖੇਤੀਬਾੜੀ ਕਿਸਾਨ ਮੈਂਬਰਾਨ ਦੇ ਕਰਜ਼ੇ ਮੁਆਫੀ ਦੀ ਗੱਲ ਜਿਸ ਵਿਚ ਕਾਂਗਰਸ ਸਰਕਾਰ ਵਲੋਂ ਕਿਸਾਨ ਮੈਂਬਰਾਨ ਦੀ ਕਰਜ਼ੇ ਮੁਆਫੀ ਸੰਬੰਧੀ ਸਾਰੀ ਕਾਰਵਾਈ ਮੁਕੰਮਲ ਹੋ ਗਈ ਸੀ ਪਰ 5 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਪੈਸਾ ਕਿਸਾਨਾਂ ਦੇ ਖਾਤਿਆਂ ਵਿਚ ਨਹੀਂ ਪਾਇਆ ਗਿਆ, ਇਸ ਦੇ ਨਾਲ ਕਰਮਚਾਰੀ ਦੇ ਸਰਵਿਸ ਰੂਲਜ਼ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ | ਵਿਧਾਇਕ ਵਲੋਂ ਯੂਨੀਅਨ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਮੁੱਖ ਮੰਤਰੀ ਨੂੰ ਮਿਲ ਕੇ ਇਹ ਮਸਲੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ | ਯੂਨੀਅਨ ਵਲੋਂ ਤਰਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਜਨਰਲ ਸਕੱਤਰ, ਕੁਲਦੀਪ ਸਿੰਘ, ਗੁਰਮੇਲ ਸਿੰਘ, ਗੁਰਮੇਜ ਸਿੰਘ ਸੀਨੀਅਰ ਸਾਥੀ, ਮਨਪ੍ਰੀਤ ਸਿੰਘ ਨਿਆਮਤਪੁਰ, ਸੁਖਵਿੰਦਰ ਸਿੰਘ, ਬੂਟਾ ਰਾਮ ਘੱਕੇਵਾਲ, ਪਵਨ ਕੁਮਾਰ, ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਉਸਮਾਨ, ਮਨਪ੍ਰੀਤ ਸਿੰਘ ਦੌਲਤਪੁਰ, ਸੰਦੀਪ ਸਿੰਘ ਸਕੱਤਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬੀ. ਡੀ. ਸੀ. ਨੇ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਬਲੱਡ ਯੂਨਿਟ ਸੇਵਾ ਤੇ ਸਹਿਯੋਗ ਜਾਰੀ ਰੱਖਣ ਦਾ ਪ੍ਰਣ ਲਿਆ ਅਗਲੀ ਖ਼ਬਰ ਪੀ. ਐਸ. ਪਬਲਿਕ ਸਕੂਲ ਰਾਹੋਂ ਵਿਖੇ ਮਨਾਇਆ ਮਾਂ ਦਿਵਸ
Ad Position 24