07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਵਿਕਾਸ ਨਗਰ ਤੇ ਮਾਡਲ ਟਾਊਨ ਨਿਵਾਸੀਆਂ ਨੇ ਦਿੱਤਾ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ

Ad Position 21
No active advertisement
ਅਜੀਤ ਡੈਸਕ 12-05-2026
ਨਵਾਂਸ਼ਹਿਰ, 11 ਮਈ (ਦੀਦਾਰ ਸਿੰਘ ਸ਼ੇਤਰਾ)-ਸਥਾਨਕ ਨਗਰ ਕੌਂਸਲ ਦੇ ਦਫ਼ਤਰ ਅੱਗੇ ਸਲੋਹ ਰੋਡ ਦੇ ਦੁਕਾਨਦਾਰਾਂ, ਮਾਡਲ ਟਾਊਨ ਨਿਵਾਸੀਆਂ ਤੇ ਵਿਕਾਸ ਨਗਰ ਖੇਤਰ ਦੇ ਪ੍ਰਭਾਵਿਤ ਲੋਕਾਂ ਵਲੋਂ ਧਰਨਾ ਦਿੱਤਾ | ਧਰਨਾਕਾਰੀਆਂ 'ਚ ਰਿਕਸ਼ਿਆਂ ਵਾਲੇ ਥਰੀ ਵੀਲਰ ਤੇ ਸ਼ਹਿਰ ਨਿਵਾਸੀ ਸ਼ਾਮਿਲ ਸਨ | ਧਰਨਾਕਾਰੀ ਮੰਗ ਕਰ ਰਹੇ ਸਨ ਕਿ ਸਥਾਨਕ ਫੱਟੀ ਬਸਤਾ ਚੌਕ ਤੋਂ ਸਲੋਹ ਪਿੰਡ ਦੇ ਗੇਟ ਤੱਕ ਟੁੱਟੀ ਹੋਈ ਸੜਕ ਪਿਛਲੇ ਲੰਬੇ ਸਮੇਂ ਤੋਂ ਹਾਦਸਿਆਂ ਦਾ ਕਾਰਨ ਬਣ ਰਹੀ ਹੈ | ਵਿਕਾਸ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਇਸ ਮੁੱਦੇ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਅਤੇ ਡੀ. ਸੀ. ਤੱਕ ਨੂੰ ਆਪਣੇ ਮੰਗ ਪੱਤਰ ਦੇ ਚੁੱਕੇ ਸਨ ਪਰ ਉਨ੍ਹਾਂ ਦੀ ਅੱਜ ਤੱਕ ਕਿਸੀ ਨੇ ਵੀ ਬਾਂਹ ਨਹੀਂ ਫੜ੍ਹੀ | ਅੱਜ ਜਦੋਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਤਾਂ ਨਗਰ ਕੌਂਸਲ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਤੋਂ ਮੰਗ ਪੱਤਰ ਤੱਕ ਲੈਣ ਲਈ ਦਫ਼ਤਰ ਵਿਚ ਹਾਜ਼ਰ ਨਹੀਂ ਸੀ | ਧਰਨਾਕਾਰੀ ਜਦੋਂ ਦਫ਼ਤਰ ਅਧਿਕਾਰੀਆਂ ਦੇ ਰਵਈਏ ਤੋਂ ਪ੍ਰੇਸ਼ਾਨ ਹੋ ਕੇ ਅਗਲੇਰੀ ਕਾਰਵਾਈ ਸੰਬੰੰਧੀ ਸੋਚਣ ਲੱਗੇ ਤਾਂ ਡਿਊਟੀ ਦੇ ਰਹੇ ਪੁਲਿਸ ਅਧਿਕਾਰੀ ਅਵਤਾਰ ਸਿੰਘ ਨੇ ਮੌਕਾ ਸੰਭਾਲਦਿਆਂ, ਹਾਲਾਤ ਨੂੰ ਧਿਆਨ ਵਿੱਚ ਰਖਦਿਆਂ ਆਪਣੇ ਉੱਚ ਅਧਿਕਾਰੀਆਂ ਨਾਲ਼ ਸੰਪਰਕ ਕੀਤਾ | ਧਰਨਾਕਾਰੀਆਂ ਅਨੁਸਾਰ ਨਗਰ ਕੌਂਸਲ ਦਫ਼ਤਰ ਵਿਖੇ ਨਾ ਤਾਂ ਈ. ਓ. ਸਾਹਿਬ ਤੇ ਨਾ ਹੀ ਜੇ. ਈ. ਹਾਜ਼ਰ ਸਨ | ਪੁੱਛਣ ਤੇ ਉਤਰ ਸੀ ਕਿ ਉਹ ਬਾਹਰ ਡਿਊਟੀ 'ਤੇ ਗਏ ਹੋਏ ਹਨ | ਐੱਸ. ਐੱਚ. ਓ. ਅਵਤਾਰ ਸਿੰਘ ਅਨੁਸਾਰ ਐਸ. ਡੀ. ਐਮ. ਸਾਹਿਬ ਵੀ ਬਾਹਰ ਡਿਊਟੀ 'ਤੇ ਹੋਣ ਕਾਰਨ ਉਨ੍ਹਾਂ ਡੀ. ਐਸ. ਪੀ. ਨਵਾਂਸ਼ਹਿਰ ਪੰਕਜ਼ ਸ਼ਰਮਾ ਨੂੰ ਮੰਗ-ਪੱਤਰ ਪ੍ਰਾਪਤ ਕਰਨ ਲਈ ਬੇਨਤੀ ਕੀਤੀ | ਪੁਲਿਸ ਅਧਿਕਾਰੀ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦਾ ਮੰਗ-ਪੱਤਰ ਸੰਬੰਧਤ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ ਜਾਵੇਗਾ | ਇਸ ਮੌਕੇ ਸਾਬਕਾ ਕੌਂਸਲਰ ਜਸਵੀਰ ਸਿੰਘ ਜੱਸੀ, ਵਿਕਾਸ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਰੇਸ਼ਮ ਸਿੰਘ ਖਾਲਸਾ ਵਿਕਾਸ ਨਗਰ, ਰਮੇਸ਼ ਕੁਮਾਰ ਸ਼ਰਮਾ ਚਿਤਰਾ ਟਰੈਵਲਜ਼ ਪ੍ਰਧਾਨ ਮਾਡਲ ਟਾਊਨ ਵੈਲਫੇਅਰ ਸੁਸਾਇਟੀ ਸਲੋਹ ਰੋਡ ਨਵਾਂਸ਼ਹਿਰ, ਰਣਜੀਤ ਸਿੰਘ, ਜਸਵੰਤ ਸਿੰਘ ਭੱਟੀ, ਰਜਿੰਦਰ ਸਿੰਘ ਸੈਣੀ, ਦਲਜੀਤ ਸਿੰਘ, ਝਲਮਨ ਸਿੰਘ, ਰਾਮ ਅਸਰਾ ਜੇ.ਈ, ਵਿਨੋਦ ਕੁਮਾਰ, ਹਰਪ੍ਰੀਤ ਸਿੰਘ ਕਰਿਆਮ, ਕੁਲਵਿੰਦਰ ਸਿੰਘ ਪੰਚ, ਸੋਹਣ ਸਿੰਘ ਪਾਬਲਾ, ਅਮਰਜੀਤ ਸਿੰਘ, ਜਤਿੰਦਰ ਕੁਮਾਰ, ਅਮਿਤ ਕੁਮਾਰ, ਆਦਿ ਨੇ ਦੱਸਿਆ ਕਿ ਉਹ ਮੰਗ ਕਰ ਰਹੇ ਹਨ ਕਿ ਫੱਟੀ ਬਸਤਾ ਚੌਕ ਤੋਂ ਸਲੋਹ ਪਿੰਡ ਦੇ ਗੇਟ ਤੱਕ ਥਾਂ-ਥਾਂ ਤੋਂ ਟੁੱਟੀ ਹੋਈ ਸੜਕ, ਪਿੰਡ ਅਤੇ ਉਨ੍ਹਾਂ ਦੇ ਮੁਹਲਿਆਂ ਵਿਚ ਘੁੰਮਦੇ ਬੇਸਹਾਰਾ ਪਸ਼ੂਆਂ, ਕੁੱਤਿਆਂ ਆਦਿ ਤੋਂ ਨਿਜਾਤ ਦਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ 'ਚੋਂ ਅੱਵਲ ਰਹੀ ਸਕੂਲ ਆਫ਼ ਐਮੀਨੈਸ ਨਵਾਂਸ਼ਹਿਰ ਦੀ ਜਸਨੀਤ ਕੌਰ ਅਗਲੀ ਖ਼ਬਰ ਸਕਾਊਟਸ ਤੇ ਗਾਈਡਜ਼ ਨਾਲ ਬੱਚਿਆਂ ਵਿਚ ਹੱਥੀਂ ਕੰਮ ਕਰਨ ਦੀ ਆਦਤ ਪੈਂਦੀ-ਉਂਕਾਰ ਸਿੰਘ ਐਸ.ਓ. ਸੀ. ਸਟੇਟ ਆਰਗੇਨਾਈਜ਼ਿੰਗ...
Ad Position 24