07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਕਾਊਟਸ ਤੇ ਗਾਈਡਜ਼ ਨਾਲ ਬੱਚਿਆਂ ਵਿਚ ਹੱਥੀਂ ਕੰਮ ਕਰਨ ਦੀ ਆਦਤ ਪੈਂਦੀ-ਉਂਕਾਰ ਸਿੰਘ ਐਸ.ਓ. ਸੀ. ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਵਲੋਂ ਨਵੋਦਿਆ ਵਿਦਿਆਲਿਆ ਪੋਜੇਵਾਲ ਦੀ ਵਿਜ਼ਿਟ

Ad Position 21
No active advertisement
ਅਜੀਤ ਡੈਸਕ 12-05-2026
ਪੋਜੇਵਾਲ ਸਰਾਂ, 11 ਮਈ (ਨਵਾਂਗਰਾਈਾ)-ਭਾਰਤ ਸਕਾਊਟਸ ਤੇ ਗਾਈਡਜ਼ ਪੰਜਾਬ ਦੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਨੇ ਪੀ. ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਦੀ ਸਪੈਸ਼ਲ਼ ਵਿਜ਼ਿਟ ਕੀਤੀ ਅਤੇ ਸਕੂਲ ਵਿਚ ਚੱਲ ਰਹੇ ਭਾਰਤ ਸਕਾਊਟਸ ਤੇ ਗਾਈਡਜ਼ ਯੂਨਿਟ ਦਾ ਨਿਰੀਖਣ ਕੀਤਾ | ਇਸ ਮੌਕੇ ਪਹਿਲਾਂ ਸਕਾਰਬ ਪਾਉਣ ਦੀ ਰਸਮ ਹੋਈ ਫਿਰ ਉਨ੍ਹਾਂ ਭਾਰਤ ਸਕਾਊਟਸ ਤੇ ਗਾਈਡਜ਼ ਯੂਨਿਟ ਦੇ ਵਿਦਿਆਰਥੀਆਂ ਤੇ ਸਕਾਊਟ ਮਾਸਟਰਾਂ ਨਾਲ ਮੀਟਿੰਗ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਬੱਚੇ ਨੈਤਿਕ ਕਦਰਾਂ ਕੀਮਤਾਂ ਤੇ ਹੱਥੀ ਕੰਮ ਕਰਨ ਦੀ ਆਦਤ ਭੁੱਲ ਚੁੱਕੇ ਹਨ ਪਰ ਭਾਰਤ ਸਕਾਊਟਸ ਤੇ ਗਾਈਡਜ਼ ਸਾਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਦੱਸਦਾ ਹੈ ਤੇ ਬੱਚਿਆਂ ਵਿਚ ਹੱਥੀਂ ਕੰਮ ਕਰਨ ਦੀ ਆਦਤ ਨੂੰ ਪ੍ਰਫੁੱਲਤ ਕਰਦਾ ਹੈ ਜੋ ਕਿ ਅੱਜ ਦੇ ਸਮੇਂ ਦੀ ਲੋੜ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਸਕਾਊਟਸ ਤੇ ਗਾਈਡਜ਼ ਜਿਥੇ ਬੱਚਿਆਂ ਦੇ ਸਰਬਪੱਖੀ ਵਿਕਾਸ ਵਿਚ ਆਪਣਾ ਯੋਗਦਾਨ ਪਾਉਂਦਾ ਹੈ ਉਥੇ ਭਾਰਤ ਸਕਾਊਟਸ ਤੇ ਗਾਈਡਜ਼ ਨਾਲ ਜੁੜਨ ਵਾਲੇ ਬੱਚਿਆਂ ਨੂੰ ਭਵਿੱਖ ਵਿਚ ਵੱਖ-ਵੱਖ ਯੂਨੀਵਰਸਿਟੀਆਂ ਵਿਚ ਦਾਖਲਾ ਪ੍ਰਾਪਤ ਕਰਨ ਤੇ ਨੌਕਰੀਆਂ ਪ੍ਰਾਪਤ ਕਰਨ ਵੇਲੇ ਵਿਸ਼ੇਸ ਅੰਕ ਦੇਣ ਦੀ ਸੁਵਿਧਾ ਸਰਕਾਰਾਂ ਵਲੋਂ ਰੱਖੀ ਗਈ ਹੈ | ਇਸ ਮੌਕੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਵਲੋਂ ਵਿਦਿਆਲਿਆ ਵਿਚ ਚੱਲ ਰਹੇ ਭਾਰਤ ਸਕਾਊਟਸ ਤੇ ਗਾਈਡਜ਼ ਯੂਨਿਟ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਅਤੇ ਬੱਚਿਆਂ ਨਾਲ ਗੱਲਬਾਤ ਕੀਤੀ | ਇਸ ਮੌਕੇ ਵਿਦਿਆਲਿਆ ਦੇ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਉਂਕਾਰ ਸਿੰਘ ਦਾ ਵਿਦਿਆਲਿਆ ਵਿਚ ਆਉਣ 'ਤੇ ਧੰਨਵਾਦ ਕੀਤਾ | ਇਸ ਮੌਕੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਉਂਕਾਰ ਸਿੰਘ ਦਾ ਸਕੂਲ ਯੂਨਿਟ ਵਲੋਂ ਸਨਮਾਨ ਵੀ ਕੀਤਾ | ਇਸ ਮੌਕੇ ਪਵਨ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ ਬੀ. ਐਸ. ਜੀ., ਨਿਰਮਲ ਸਿਮਘ ਹੱਕਲਾ ਜ਼ਿਲ੍ਹਾ ਨੋਡਲ ਇੰਚਾਰਜ ਬੀ. ਐਸ. ਜੀ., ਟਿੰਕ ਕੁਮਾਰ, ਸਤਪਾਲ ਸਕਾਊਟ ਮਾਸਟਰ, ਸੁਦੇਸ ਰਾਣੀ ਗਾਈਡ ਕੈਪਟਨ, ਡਾ. ਪੂਜਾ ਰਾਣਾ ਗਾਈਡ ਕੈਪਟਨ, ਪਿ੍ਆਂਕ ਕਿ੍ਸ਼ਨਾ ਮਿਊਜ਼ਕ ਟੀਚਰ, ਚੌਧਰੀ ਸਾਮ ਲਾਲ, ਜਸਵੀਰ ਪਾਲ ਸਿੰਘ, ਰਣਜੀਤ ਬੱਬਰ ਆਦਿ ਸਮੇਤ ਸਮੂਹ ਬੱਚੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਕਾਸ ਨਗਰ ਤੇ ਮਾਡਲ ਟਾਊਨ ਨਿਵਾਸੀਆਂ ਨੇ ਦਿੱਤਾ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਅਗਲੀ ਖ਼ਬਰ ਚੌ ਮੇਲਾ ਰਾਮ ਭੂੰਬਲਾ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹੇ 'ਚੋਂ 8ਵਾਂ ਸਥਾਨ ਕੀਤਾ ਹਾਸਿਲ
Ad Position 24