ਟੱਪਰੀਆਂ ਖੁਰਦ, 11 ਮਈ (ਬੂਥਗੜ੍ਹੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਕੀਤੇ ਗਏ ਦਸਵੀਂ ਜਮਾਤ ਦੇ ਨੀਤੀਜਿਆਂ ਵਿਚੋਂ ਬਲਾਕ ਸੜੋਆ ਦੇ ਪਿੰਡ ਭੂਰੀਵਾਲੇ ਮਾਲੇਵਾਲ ਦੇ ਚੌ. ਮੇਲਾ ਰਾਮ ਭੂੰਬਲਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੂਰੀਵਾਲੇ ਮਾਲੇਵਾਲ ਦੀ ਵਿਦਿਆਰਥਣ ਏਕਤਾ ਪੁੱਤਰੀ ਭੂਸ਼ਣ ਕੁਮਾਰ ਪਿੰਡ ਸੰਡਰੇਵਾਲ ਨੇ ਦਸਵੀਂ ਜਮਾਤ 'ਚੋਂ 613/650 ਅੰਕ ਹਾਸਿਲ ਕਰਕੇ 94.31 ਫੀਸਦੀ ਦੇ ਨਾਲ 'ਚੋਂ ਮੇਲਾ ਰਾਮ ਭੂੰਬਲਾ ਸੀਨੀਅਰ ਸੈਕੰਡਰੀ ਸਕੂਲ ਭੂਰੀਵਾਲੇ ਮਾਲੇਵਾਲ ਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚੋਂ 8ਵਾਂ ਸਥਾਨ ਹਾਸਲ ਕਰਕੇ ਨਾਂਅ ਰੌਸ਼ਨ ਕੀਤਾ | ਸਕੂਲ ਦੇ ਸਮੂਹ ਸਟਾਫ਼ ਵਲੋਂ ਵਿਦਿਆਰਥਣ ਏਕਤਾ ਰਾਣੀ ਦੇ ਪਰਿਵਾਰ ਤੇ ਸਮੂਹ ਨਗਰ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਬੇਟੀ ਨੇ ਸਾਡੇ ਸਕੂਲ ਦੇ ਨਾਂਅ ਨੂੰ ਜ਼ਿਲ੍ਹੇ ਦੇ ਅੱਖਰਾਂ ਵਿਚ ਚਮਕਾਇਆ ਹੈ |