07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬੀ. ਕੇ. ਯੂ. ਕਾਦੀਆਂ ਵਲੋਂ ਕੋਆਪ੍ਰੇਟਿਵ ਸੁਸਾਇਟੀਆਂ ਦੇ ਡੀ. ਐਮ. ਨੂੰ ਸੌਂਪਿਆ ਹੱਦ ਕਰਜ਼ਿਆਂ ਸੰਬੰਧੀ ਮੰਗ-ਪੱਤਰ

Ad Position 21
No active advertisement
ਅਜੀਤ ਡੈਸਕ 12-05-2026
ਮੁਕੰਦਪੁਰ, 11 ਮਈ (ਅਮਰੀਕ ਸਿੰਘ ਢੀਂਡਸਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਐਸ. ਬੀ. ਐਸ. ਨਗਰ ਪ੍ਰਧਾਨ ਸੁਖਜਿੰਦਰ ਸਿੰਘ ਬੱਲੋਵਾਲ ਦੀ ਪ੍ਰਧਾਨਗੀ ਹੇਠ ਡਿਸਟਰਿਕਟ ਮੈਨੇਜਰ ਸਹਿਕਾਰੀ ਸਭਾਵਾਂ ਨਵਾਂਸ਼ਹਿਰ ਨੂੰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਪ੍ਰਤੀ ਏਕੜ ਹੱਦ ਕਰਜਿਆਂ ਵਿਚ ਕਟੌਤੀ ਕਰਨ ਦੇ ਰੋਸ ਵਜੋਂ ਮੰਗ-ਪੱਤਰ ਸੌਂਪਿਆ ਗਿਆ | ਬਾਅਦ ਵਿਚ ਗੱਲਬਾਤ ਕਰਦਿਆਂ ਵਫਦ ਸਮੇਤ ਪ੍ਰਧਾਨ ਬੱਲੋਵਾਲ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਦੇ ਮੈਂਬਰ ਕਿਸਾਨਾਂ ਦੇ ਪ੍ਰਤੀ ਏਕੜ ਹੱਦ ਕਰਜੇ ਵਧਾਉਣ ਦੇ ਕਾਰਜ ਨੂੰ ਕਿਸਾਨਾਂ ਵਲੋਂ ਬਹੁਤ ਹੀ ਸ਼ਲਾਘਾਯੋਗ ਕਾਰਜ ਮੰਨਿਆ ਸੀ ਪਰ ਐਲਾਨ ਦੇ ਅਮਲ ਵਿਚ ਆਉਣ ਤੋਂ ਪਹਿਲਾਂ ਹੀ ਸਰਕਾਰ ਵਲੋਂ ਇਸ ਨੂੰ ਲਾਗੂ ਨਾ ਕਰਨ ਦੇ ਜਾਰੀ ਕੀਤੇ ਫਰਮਾਨ ਨਾਲ ਆਰਥਿਕਤਾ ਦੇ ਝੰਬੇ ਹੋਏ ਕਿਸਾਨਾਂ ਨੂੰ ਰਾਹਤ ਮਿਲਣ ਦੀ ਬਜਾਏ ਬੜੀ ਠੇਸ ਪਹੁੰਚੀ ਹੈ ਕਿਉਂਕਿ ਸਹਿਕਾਰੀ ਸਭਾਵਾਂ ਦੀਆਂ ਕਿਸਾਨ ਭਲਾਈ ਸਕੀਮਾਂ ਨਿੱਜੀ ਤੇ ਹੋਰ ਸਰਕਾਰੀ ਖੇਤਰ ਦੀਆਂ ਬੈਂਕਾਂ ਨਾਲੋਂ ਕਿਸਾਨਾਂ ਦੀਆਂ ਵਧੇਰੇ ਹਿਤੈਸ਼ੀ ਹਨ ਅਤੇ ਕਿਸਾਨ ਆਪਣੀ ਫਸਲ ਦੇ ਵਾਸਤੇ ਖਾਦ ਦਵਾਈਆਂ ਅਤੇ ਕੈਸ਼ ਲੈ ਕੇ ਆਪਣੀ ਫਸਲ ਪਾਲਦੇ ਹਨ ਅਤੇ ਫਸਲ ਵੇਚਣ ਵੱਟਣ ਉਪਰੰਤ ਸਭਾਵਾਂ ਦੇ ਕਰਜ਼ੇ ਸਮੇਤ ਵਿਆਜ ਮੋੜ ਕੇ ਅਗਲੇ ਸੀਜਨ ਲਈ ਫਿਰ ਕਰਜ਼ੇ ਲੈਂਦੇ ਹਨ | ਵਫਦ ਵਲੋਂ ਇਹ ਵੀ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਖਾਦਾਂ ਦੇਣ ਮੌਕੇ ਸਭਾਵਾਂ ਵਲੋਂ ਜਬਰਦਸਤੀ ਨੈਨੋ ਯੂਰੀਆ ਤੇ ਹੋਰ ਸਮਗਰੀ ਜਬਰੀ ਦੇਣ ਤੋਂ ਰੋਕਿਆ ਜਾਵੇ ਅਤੇ ਹੱਦ ਕਰਦਿਆਂ ਸੰਬੰਧੀ ਵਾਪਸ ਲਏ ਫਰਮਾਨ ਜਾਰੀ ਕੀਤੇ ਜਾਣ | ਇਸ ਮੌਕੇ ਜਸਪ੍ਰੀਤ ਸਿੰਘ ਤੇ ਜਸਪਾਲ ਸਿੰਘ ਦੋਵੇਂ ਮੀਤ ਪ੍ਰਧਾਨ, ਗੁਰਸੇਵ ਸਿੰਘ ਵਾਈਸ ਪ੍ਰਧਾਨ, ਗੁਰਨੇਕ ਸਿੰਘ ਬਲਾਕ ਪ੍ਰਧਾਨ, ਸੋਹਣ ਸਿੰਘ, ਸਰਨਦੀਪ ਸਿੰਘ, ਜਸਵਿੰਦਰ ਸਿੰਘ ਹੈਪੀ, ਅਜੀਤ ਸਿੰਘ ਅਤੇ ਮੱਖਣ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਚੌ ਮੇਲਾ ਰਾਮ ਭੂੰਬਲਾ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹੇ 'ਚੋਂ 8ਵਾਂ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਟਿੱਪਰ ਨੂੰ ਓਵਰਟੇਕ ਕਰਦੀ ਕਾਰ ਅੱਗੇ ਤੋਂ ਆ ਰਹੀ ਕਾਰ 'ਚ ਵੱਜੀ ਦੋਵੇਂ ਕਾਰਾਂ ਟਿੱਪਰ ਨਾਲ ਟਕਰਾਈਆਂ ਇਕ ਮੋਟਰਸਾਈਕਲ...
Ad Position 24