07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕੋਆਪ੍ਰੇਟਿਵ ਸੁਸਾਇਟੀਆਂ ਦੇ ਮੁਲਾਜ਼ਮਾਂ ਨੇ ਹਲਕਾ ਵਿਧਾਇਕ ਡਾ. ਸੁੱਖੀ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 12-05-2026
ਬੰਗਾ, 11 ਮਈ (ਕਰਮ ਲਧਾਣਾ)-ਰਾਜ ਕੁਮਾਰ ਜਾਡਲੀ ਪ੍ਰਧਾਨ ਜ਼ਿਲ੍ਹਾ ਯੂਨੀਅਨ ਦੀ ਅਗਵਾਈ ਹੇਠ ਬਲਾਕ ਬੰਗਾ ਤੇ ਬਲਾਕ ਔੜ ਵਲੋਂ ਸਕੇਲ ਆਫ ਫਾਈਨੈਂਸ ਸੰਬੰਧੀ ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ ਨੂੰ ਜਾਣੂੰ ਕਰਵਾਇਆ ਅਤੇ ਇਸ ਸੰਬੰਧੀ ਮੰਗ-ਪੱਤਰ ਦਿੱਤਾ ਗਿਆ ਤਾਂ ਜੋ ਕਿਸਾਨਾਂ ਤੇ ਸਭਾਵਾਂ ਦੀਆਂ ਹੱਕੀ ਮੰਗਾਂ ਸਰਕਾਰ ਤੱਕ ਪੁੱਜ ਸਕਣ | ਡਾ. ਸੁਖਵਿੰਦਰ ਸੁੱਖੀ ਨੂੰ ਓਨ ਫੰਡ ਸਭਾਵਾਂ ਤੇ ਗੈਰ ਜਰਾਇਤੀ ਮੈਂਬਰਾਂ ਦੇ ਕਰਜ਼ੇ ਮੁਆਫ ਨਾ ਹੋਣ ਸੰਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ | ਡਾਕਟਰ ਸੁਖਵਿੰਦਰ ਸੁੱਖੀ ਵਲੋਂ ਬਹੁਤ ਹੀ ਸੁਖਾਵੇਂ ਮਾਹੌਲ 'ਚ ਯੂਨੀਅਨ ਦੇ ਨਾਲ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਜਿੰਨੀ ਵੀ ਜਲਦੀ ਹੋ ਸਕਿਆ ਇਸ ਮੁੱਦੇ ਨੂੰ ਮੈਂ ਪਹਿਲ ਦੇ ਆਧਾਰ 'ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਜਲਦੀ ਹੀ ਮਿਲ ਕੇ ਹੱਲ ਕਰਵਾਉਣ ਦਾ ਪੂਰਨ ਭਰੋਸਾ ਜਿਤਾਇਆ | ਇਸ ਮੌਕੇ ਰਾਜ ਕੁਮਾਰ ਪ੍ਰਧਾਨ ਜ਼ਿਲ੍ਹਾ ਯੂਨੀਅਨ, ਸ਼ਿੰਗਾਰਾ ਲੰਗੇਰੀ ਜਨਰਲ ਸਕੱਤਰ ਪੰਜਾਬ, ਪਰਮਿੰਦਰ ਕਲੇਰਾਂ ਸਾਬਕਾ ਪ੍ਰਧਾਨ, ਕੁਲਤਾਰ ਸਿੰਘ ਪ੍ਰਧਾਨ ਬਲਾਕ ਔੜ, ਸੀਨੀਅਰ ਸਕੱਤਰ ਅਮਰਜੀਤ ਸਿੰਘ ਜੀਂਦੋਵਾਲ, ਮਨਜੀਤ ਸਿੰਘ ਪਠਲਾਵਾ, ਮਨਦੀਪ ਸਿੰਘ ਜੰਡਿਆਲਾ, ਰਾਜ ਕੁਮਾਰ ਕਜਲਾ, ਪਰਮਜੀਤ ਸਿੰਘ ਮੰਗੂਵਾਲ, ਜਗਜੀਤ ਸਿੰਘ ਫਰਾਲਾ, ਗੁਰਪ੍ਰੀਤ ਸੁਮਨ, ਸੁਖਵਿੰਦਰ ਸਿੰਘ ਲਧਾਣਾ ਉੱਚਾ, ਰਾਜਵਿੰਦਰ ਸਿੰਘ ਬਾਹੜੋਵਾਲ, ਸਤਨਾਮ ਸਿੰਘ ਰਾਏਪੁਰ ਡੱਬਾ, ਜਸਪ੍ਰੀਤ ਸਿੰਘ ਭੂਤਾਂ, ਰਣਜੀਤ ਸਿੰਘ ਰਹਿਪਾ, ਮਨੋਹਰ ਮਹਿਲ ਗਹਿਲਾ, ਹੱਪੋਵਾਲ ਤੋਂ ਲਖਵਿੰਦਰ ਸਿੰਘ ਜੀ ਹਾਜ਼ਰ |
Ad Position 22
No active advertisement
ਪਿਛਲੀ ਖ਼ਬਰ ਰਾਜ ਮਾਰਗ ਦੇ ਕਿਨਾਰੇ ਟੁੱਟੀਆਂ ਪੁਲੀਆਂ ਦੀਆਂ ਕੰਧਾਂ ਬਣ ਸਕਦੀਆਂ ਕਿਸੇ ਵੱਡੇ ਹਾਦਸੇ ਦਾ ਕਾਰਨ ਅਗਲੀ ਖ਼ਬਰ ਖਮਾਚੋਂ 'ਚ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ
Ad Position 24