07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਖਮਾਚੋਂ 'ਚ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ

Ad Position 21
No active advertisement
ਅਜੀਤ ਡੈਸਕ 12-05-2026
ਬੰਗਾ, 11 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਪਿੰਡ ਖਮਾਚੋਂ 'ਚ ਕਰਵਾਇਆ | ਡਾ. ਭੀਮ ਰਾਓ ਅੰਬੇਡਕਰ ਵੈਲਫੇਅਰ ਸੁਸਾਇਟੀ ਖਮਾਚੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਮੂਹ ਪਿੰਡ ਵਾਸੀਆਂ ਤੇ ਐਨ. ਆਰ. ਆਈ. ਸਾਥੀਆਂ ਦੇ ਸਹਿਯੋਗ ਨਾਲ ਕਰਾਏ ਇਸ ਸਮਾਗਮ 'ਚ ਇਲਾਕੇ ਦੇ ਨੌਜਵਾਨਾਂ, ਬਜ਼ੁਰਗਾਂ, ਮਹਿਲਾਵਾਂ, ਸਮਾਜਿਕ ਆਗੂਆਂ ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਆਪਣੇ ਵਿਸਥਾਰਪੂਰਵਕ ਸੰਬੋਧਨ 'ਚ ਕਿਹਾ ਕਿ ਦੇਸ਼ ਅਤੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਕਾਂਗਰਸ, ਭਾਜਪਾ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਆਦਿ ਪਾਰਟੀਆਂ ਨੇ ਪਿਛਲੇ 78 ਸਾਲਾਂ ਦੌਰਾਨ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨ ਵਿਚ ਨਾਕਾਮ ਰਹੀਆਂ ਹਨ | ਡਾ. ਕਰੀਮਪੁਰੀ ਨੇ ਕਿਹਾ ਕਿ ਬਹੁਜਨ ਸਮਾਜ ਨੂੰ ਹੁਣ ਭਿਖਾਰੀ ਬਣਨ ਵਾਲੇ ਦੀ ਨਹੀਂ ਸਗੋਂ ਰਾਜ ਕਰਨ ਵਾਲੇ ਨੌਜਵਾਨਾਂ ਦੇ ਚਰਿੱਤਰ ਨਿਰਮਾਣ ਦੀ ਲੋੜ ਹੈ | ਇਸ ਮੌਕੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ | ਉਨ੍ਹਾਂ ਆਪਣੇ ਸੰਬੋਧਨ ਵਿਚ ਲੋਕਾਂ ਨੂੰ ਬਸਪਾ ਦੀ 'ਪੰਜਾਬ ਸੰਭਾਲੋ ਮੁਹਿੰਮ' ਨਾਲ ਜੁੜਨ ਦਾ ਸੱਦਾ ਦਿੱਤਾ | ਇਸ ਮੌਕੇ ਬਸਪਾ ਦੇ ਬੰਗਾ ਦੇ ਜਨਰਲ ਸਕੱਤਰ ਚਰਨਜੀਤ ਮੰਢਾਲੀ ਤੇ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ | ਸਮਾਗਮ ਦੌਰਾਨ ਏਕਤਾ ਕਲਾ ਮੰਚ ਲਸਾੜਾ ਦੀ ਟੀਮ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ, ਸੰਘਰਸ਼, ਵਿਚਾਰਧਾਰਾ ਤੇ ਬਹੁਜਨ ਸਮਾਜ ਲਈ ਕੀਤੀਆਂ ਮਹਾਨ ਕੁਰਬਾਨੀਆਂ ਨੂੰ ਨਾਟਕਾਂ, ਮਿਸ਼ਨਰੀ ਪੇਸ਼ਕਾਰੀਆਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ | ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਸਾਹਿਤ, ਦਲਿਤ ਸਾਹਿਤ ਤੇ ਤਰਕਸ਼ੀਲ ਸਾਹਿਤ ਨਾਲ ਸੰਬੰਧਤ ਇਕ ਵਿਸ਼ੇਸ਼ ਪੁਸਤਕ ਪ੍ਰਦਰਸ਼ਨੀ ਤੇ ਬੁੱਕ ਸਟਾਲ ਵੀ ਲਗਾਇਆ | ਇਸ ਮੌਕੇ ਸੰਦੀਪ ਕੌਰ ਚੇਅਰਪਰਸਨ ਬਲਾਕ ਸੰਮਤੀ ਫਿਲੌਰ, ਕੁਸ਼ੱਲਿਆ ਦੇਵੀ, ਆਸ਼ਾ ਰਾਣੀ, ਕੁਲਦੀਪ ਕੌਰ ਸਰਪੰਚ, ਜਤਿੰਦਰ ਜੱਸੀ ਖਮਾਚੋਂ, ਵਰਿੰਦਰ ਮੋਹਣ ਬੱਬੂ, ਗੋਪਾਲ, ਪਰਮਜੀਤ ਆਰਟ, ਵਿਪਨ ਕੁਮਾਰ, ਮਨਜੀਤ ਕੁਮਾਰ, ਜੋਗ ਰਾਜ ਜੱਸੀ, ਮਾਸਟਰ ਤਾਰੂ ਰਾਮ, ਰਾਜਪਾਲ ਜੱਸੀ, ਹਰਮੇਸ਼ ਲਾਲ, ਪ੍ਰਵੀਨ ਕੈਂਥ ਥਾਂਦੀਆਂ, ਅਰੁਣ, ਬਲਜੀਤ, ਪ੍ਰਦੀਪ ਜੱਸੀ, ਡਾ. ਪਰਮਜੀਤ ਸਿੰਘ ਸੋਢੀਆਂ, ਜਸਪਾਲ ਰੱਲ੍ਹ ਲਧਾਣਾ, ਮਲਕੀਤ ਮੰਢਾਲੀ ਮੁਲਾਜ਼ਮ ਆਗੂ, ਸਰਵਨ ਸਿੰਘ ਲਾਇਨਮੈਨ, ਬਲਵੰਤ ਰਾਏ, ਸੁਖਵਿੰਦਰ ਲੰਗੇਰੀ, ਲਖਵੀਰ ਲੱਕੀ ਤੇ ਕਈ ਹੋਰ ਆਗੂ ਤੇ ਸਾਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਪਰਮਜੀਤ ਸਿੰਘ ਦੁਸਾਂਝ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਕੋਆਪ੍ਰੇਟਿਵ ਸੁਸਾਇਟੀਆਂ ਦੇ ਮੁਲਾਜ਼ਮਾਂ ਨੇ ਹਲਕਾ ਵਿਧਾਇਕ ਡਾ. ਸੁੱਖੀ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਕਿਸਾਨਾਂ ਦੇ ਹੱਦ ਕਰਜ਼ਿਆਂ ਦੇ ਨਵੇਂ ਸਕੇਲ ਸਰਕਾਰ ਲਾਗੂ ਕਰੇ-ਸਾਹਦੜਾ
Ad Position 24