ਨਵਾਂਸ਼ਹਿਰ, 11 ਮਈ (ਜਸਬੀਰ ਸਿੰਘ ਨੂਰਪੁਰ)-ਦੋਆਬੇ ਦੇ ਮਾਣ ਮਤੇ ਗਾਇਕ ਹਰਦੇਵ ਚਾਹਲ ਹਰੇਕ ਸਾਲ ਦੀ ਤਰ੍ਹਾਂ ਵਿਦੇਸ਼ ਦੌਰੇ 'ਤੇ ਯੂ. ਕੇ. ਲਈ ਰਵਾਨਾ ਹੋ ਗਏ ਹਨ | ਗਾਇਕ ਹਰਦੇਵ ਚਾਹਲ ਨੇ ਦੱਸਿਆ ਕਿ ਉਹ ਵੱਖ-ਵੱਖ ਸ਼ਹਿਰਾਂ ਤੇ ਗੁਰੂ ਘਰਾਂ ਵਿਚ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਧਾਰਮਿਕ ਤੇ ਸੱਭਿਆਚਾਰਕ ਗੀਤ ਪੇਸ਼ ਕਰਨਗੇ | ਇਸ ਮੌਕੇ ਉਨ੍ਹਾਂ ਦੱਸਿਆ ਕਿ ਵੱਡਾ ਸਹਿਯੋਗ ਬਾਬਾ ਕੁਲਵਿੰਦਰ ਸਿੰਘ ਚੱਕਦਾਨਾ ਵਾਲਿਆਂ ਦਾ ਹੈ | ਇਸ ਮੌਕੇ ਪ੍ਰਗਟ ਭੰਗਲ, ਲੱਡੂ ਗੋਲੀਆਂ, ਜਗਦੀਪ ਸਿੰਘ ਰੀਹਲ, ਜਸਵਿੰਦਰ ਤੂਰ, ਦੀਪ ਅਲਾਚੌਰੀਆ ਆਦਿ ਹਾਜ਼ਰ ਸਨ |