07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕੇ. ਸੀ. ਕਾਲਜ ਆਫ਼ ਐਜੂਕੇਸ਼ਨ ਨੇ ਰਵਿੰਦਰ ਨਾਥ ਟੈਗੋਰ ਦੇ ਜਨਮ ਦਿਵਸ 'ਤੇ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 12-05-2026
ਨਵਾਂਸ਼ਹਿਰ, 11 ਮਈ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ 'ਤੇ ਸਥਿਤ ਕੇ. ਸੀ. ਕਾਲਜ ਆਫ਼ ਐਜੂਕੇਸ਼ਨ ਨੇ ਕਾਲਜ ਪਿ੍ੰਸੀਪਲ ਡਾ. ਕੁਲਜਿੰਦਰ ਕੌਰ ਦੀ ਦੇਖ-ਰੇਖ ਵਿਚ ਮਹਾਨ ਕਵੀ ਰਵਿੰਦਰਨਾਥ ਟੈਗੋਰ ਦੇ ਜਨਮ ਦਿਵਸ 'ਤੇ ਇਕ ਸੈਮੀਨਾਰ ਕਰਵਾਇਆ | ਮੰਚ 'ਤੇ ਪਿ੍ੰਸੀਪਲ ਕੁਲਜਿੰਦਰ ਕੌਰ, ਵਿਦਿਆਰਥਣਾਂ ਊਸ਼ਾ ਰਾਣੀ ਤੇ ਕਵਿਤਾ ਨੇ ਕਿਹਾ ਕਿ ਰਵਿੰਦਰਨਾਥ ਟੈਗੋਰ ਨੂੰ ਆਧੁਨਿਕ ਭਾਰਤ ਦੀਆਂ ਮਹਾਨ ਹਸਤੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ | ਉਹ ਇਕ ਕਵੀ, ਲੇਖਕ, ਚਿੰਤਕ, ਦਾਰਸ਼ਨਿਕ, ਗੀਤਕਾਰ ਤੇ ਚਿੱਤਰਕਾਰ ਸਨ, ਜਿਨ੍ਹਾਂ ਨੇ ਪੱਛਮੀ ਸੰਸਾਰ ਵਿਚ ਭਾਰਤੀ ਸੱਭਿਆਚਾਰ ਨੂੰ ਫੈਲਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ? ਦੁਨੀਆ ਵਿਚ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਸ਼ਾਇਦ ਸ਼ਾਂਤੀ, ਅਹਿੰਸਾ ਤੇ ਅੰਤਰਰਾਸ਼ਟਰੀਵਾਦ ਦਾ ਉਨ੍ਹਾਂ ਦਾ ਸੰਕਲਪ ਹੈ | ਟੈਗੋਰ ਨਾ ਸਿਰਫ਼ ਇਕ ਚਿੰਤਕ ਤੇ ਲੇਖਕ ਸਨ, ਸਗੋਂ ਇਕ ਉੱਘੇ ਕਵੀ-ਗੀਤਕਾਰ ਵੀ ਸਨ ਜਿਨ੍ਹਾਂ ਨੇ 2,200 ਤੋਂ ਵੱਧ ਗੀਤਾਂ ਦੀ ਰਚਨਾ ਕੀਤੀ ਸੀ | ਰਵਿੰਦਰਨਾਥ ਟੈਗੋਰ ਦੇ ਗੀਤ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਠੁਮਰੀ ਸ਼ੈਲੀ ਤੋਂ ਪ੍ਰਭਾਵਿਤ ਸਨ | ਮੰਚ ਸੰਚਾਲਨ ਸਹਾਇਕ ਪ੍ਰੋਫੈਸਰ ਮੋਨਿਕਾ ਧੰਮ ਨੇ ਬਾਖੂਬੀ ਕੀਤਾ | ਮੌਕੇ 'ਤੇ ਸਹਾਇਕ ਪ੍ਰੋਫੈਸਰ ਅਮਨਪ੍ਰੀਤ ਕੌਰ, ਅਨੀਤਾ ਰਾਣੀ, ਜਤਿੰਦਰ ਕੌਰ, ਗੋਪਾਲ ਕਿ੍ਸ਼ਨ ਤੇ ਹੋਰ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਨੋਵਾ ਹਸਪਤਾਲ ਬਲਾਚੌਰ ਵਲੋਂ ਮਹਾਰਾਣਾ ਪ੍ਰਤਾਪ ਜੈਅੰਤੀ 'ਤੇ ਲਗਾਇਆ ਮੈਡੀਕਲ ਕੈਂਪ ਅਗਲੀ ਖ਼ਬਰ 'ਆਪ' ਦੀ ਗੁੰਡਾਗਰਦੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਭਾਟੀਆ, ਟਕਾਰਲਾ
Ad Position 24