07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਫਾਇਰ ਸੇਫਟੀ ਵੀਕ ਮੌਕੇ ਕੁਇਜ਼ ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 12-05-2026
ਬੰਗਾ, 11 ਮਈ (ਧਰਮਵੀਰ ਪਾਲ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਨੈਸ਼ਨਲ ਫਾਇਰ ਸੇਫਟੀ ਵੀਕ ਮਨਾਇਆ ਜਾ ਰਿਹਾ ਹੈ, ਜਿਸ ਦਾ ਮੁੱਖ ਉਦੇਸ਼ ਅੱਗ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ, ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣਾ ਅਤੇ ਲੋਕਾਂ ਨੂੰ ਅੱਗ ਤੋਂ ਬਚਾਅ ਦੇ ਸੁਰੱਖਿਆ ਉਪਾਵਾਂ ਬਾਰੇ ਸਿੱਖਿਅਤ ਕਰਨਾ ਹੈ | ਇਹ ਪ੍ਰਗਟਾਵਾ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਨੈਸ਼ਨਲ ਫਾਇਰ ਸੇਫਟੀ ਵੀਕ ਦੇ ਕੁਇਜ਼ ਤੇ ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂ ਨਰਸਿੰਗ ਵਿਦਿਆਰਥੀਆਂ ਅਤੇ ਸਟਾਫ ਨਰਸਾਂ ਦਾ ਸਨਮਾਨ ਕਰਨ ਮੌਕੇ ਕੀਤਾ | ਉਹਨਾਂ ਦੱਸਿਆ ਕਿ 4 ਮਈ ਤੋਂ 10 ਮਈ ਤੱਕ ਮਨਾਏ ਜਾ ਰਹੇ ਨੈਸ਼ਨਲ ਫਾਇਰ ਸੇਫਟੀ ਵੀਕ (ਰਾਸ਼ਟਰੀ ਅੱਗ ਸੁਰੱਖਿਆ ਹਫ਼ਤੇ) ਦਾ ਸਾਲ 2026 ਦਾ ਮੁੱਖ ਉਦੇਸ਼ (ਥੀਮ) 'ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਅਤੇ ਅੱਗ ਸੁਰੱਖਿਆ ਜਾਗਰੂਕ ਸਮਾਜ-ਅੱਗ ਦੀ ਰੋਕਥਾਮ ਲਈ ਇਕੱਠੇ' ਹੈ | ਜਿਸ ਤਹਿਤ ਹਸਪਤਾਲ, ਵਿੱਦਿਅਕ ਸੰਸਥਾਵਾਂ ਤੇ ਦਫ਼ਤਰਾਂ ਵਿਚ ਮੌਕ ਡਰਿੱਲ ਕਰਵਾਈ ਗਈ ਅਤੇ ਜਾਗਰੂਕਤਾ ਸਮਾਗਮ, ਕੁਇਜ਼ ਮੁਕਾਬਲੇ ਤੇ ਪੋਸਟਰ ਮੁਕਾਬਲੇ ਕਰਵਾਏ ਗਏ | ਇਸ ਤੋਂ ਇਲਾਵਾ ਹਸਪਤਾਲ ਤੇ ਮਰੀਜ਼ਾਂ ਦੀ ਸਰੁੱਖਿਆ ਨੂੰ ਮੁੱਖ ਰੱਖਦੇ ਹੋਏ ਸਟਾਫ ਨੂੰ ਫਾਇਰ ਸੇਫਟੀ ਦੀ ਟ੍ਰੇਨਿੰਗ ਵੀ ਦਿੱਤੀ ਗਈ ਅਤੇ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਜਾਰੀ ਫਾਇਰ ਸੇਫਟੀ ਦੀ ਸਹੁੰ ਚੁਕਾਈ ਗਈ | ਸ. ਢਾਹਾਂ ਨੇ ਆਮ ਲੋਕਾਈ ਨੂੰ ਵੀ ਅਪੀਲ ਕੀਤੀ ਉਹ ਵੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਅੱਗ ਤੋਂ ਸੁਰੱਖਿਆ ਦੇ ਤਰੀਕੇ ਸਿੱਖਣ | ਇਸ ਮੌਕੇ ਹੁਨਰਦੀਪ ਸਿੰਘ ਬਰਾੜ ਡਾਇਰੈਕਟਰ ਐਚ. ਆਰ., ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਰਮਨਦੀਪ ਕੌਰ ਪਿ੍ੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸੁਖਮਿੰਦਰ ਕੌਰ ਊਬੀ, ਅਕਾਸ਼ਦੀਪ ਫਾਇਰ ਸੇਫਟੀ ਅਫਸਰ ਤੇ ਕੁਇਜ਼ ਮੁਕਾਬਲੇ ਤੇ ਪੋਸਟਰ ਮੁਕਾਬਲੇ ਦੇ ਜੇਤੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸਵਰਨ ਕੌਰ ਦਾ ਸਸਕਾਰ ਅੱਜ ਅਗਲੀ ਖ਼ਬਰ ਰਾਹੋਂ 'ਚ ਚੋਣ ਬਿਗਲ ਵੱਜਦੇ ਹੀ ਭਖਿਆ ਸਿਆਸੀ ਮਾਹੌਲ ਨਗਰ ਕੌਂਸਲ ਚੋਣਾਂ ਲਈ ਸਾਰੀਆਂ ਪਾਰਟੀਆਂ ਨੇ ਕੱਸੀ ਕਮਰ
Ad Position 24