07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਲੜੋਆ ਦੇ ਨੌਜਵਾਨ ਦੀ ਇਟਲੀ 'ਚ ਮੌਤ, ਲਾਸ਼ ਪਿੰਡ ਪੁੱਜਣ 'ਤੇ ਕੀਤਾ ਸਸਕਾਰ

Ad Position 21
No active advertisement
ਅਜੀਤ ਡੈਸਕ 12-05-2026
ਔੜ/ਝਿੰਗੜਾਂ, 11 ਮਈ (ਕੁਲਦੀਪ ਸਿੰਘ ਝਿੰਗੜ)-ਪਿੰਡ ਲੜੋਆ ਤੋਂ ਰੋਟੀ-ਰੋਜ਼ੀ ਲਈ ਇਟਲੀ ਗਏ ਨੌਜਵਾਨ ਤੀਰਥ ਰਾਮ ਲੜੋਆ ਦੀ ਅਚਾਨਕ ਮੌਤ ਹੋ ਜਾਣ ਕਾਰਨ ਉਸ ਦੀ ਲਾਸ਼ ਪਿੰਡ ਪੁੱਜੀ | ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਪਿ੍ੰਸੀਪਲ ਮੁਲਖ ਰਾਜ ਬਾਬਾ ਖੇੜਾ ਸਕੂਲ ਮੋਰੋਂ ਤੇ ਉੱਤਮ ਦਾਸ ਮਿਸਤਰੀ ਨੇ ਦੱਸਿਆ ਉਨ੍ਹਾਂ ਦਾ ਭਰਾ ਤੀਰਥ ਰਾਮ 9 ਸਾਲ ਪਹਿਲਾਂ ਆਪਣੇ ਪਰਿਵਾਰ ਦੇ ਸੁਨਹਿਰੇ ਭਵਿੱਖ ਲਈ ਇਟਲੀ ਗਿਆ ਸੀ ਅਤੇ ਪਰਿਵਾਰ ਦੀਆਂ ਆਸਾਂ ਦਾ ਸਹਾਰਾ ਬਣਿਆ ਇਹ ਨੌਜਵਾਨ ਕੇਵਲ ਚਾਰ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਆਪਣੀ ਪਤਨੀ ਸਮੇਤ ਵਾਪਸ ਇਟਲੀ ਗਿਆ ਸੀ, ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, ਕਿਉਂਕਿ ਵਿਦੇਸ਼ ਤੋਂ ਆਈ ਉਸ ਦੀ ਮੌਤ ਦੀ ਖ਼ਬਰ ਨੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਤੋੜ ਦਿੱਤਾ | ਪਿੰਡ ਵਾਸੀਆਂ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਤੀਰਥ ਰਾਮ ਬਹੁਤ ਹੀ ਮਿਲਣਸਾਰ ਤੇ ਮਿਹਨਤੀ ਸੁਭਾਅ ਦਾ ਮਾਲਕ ਸੀ, ਜਿਸ ਦੇ ਕੋਈ ਸੰਤਾਨ ਵੀ ਨਹੀਂ ਸੀ ਜਿਸ ਦੀ ਅਚਾਨਕ ਮੌਤ ਨਾਲ ਪਿੰਡ ਨੇ ਇਕ ਹੋਣਹਾਰ ਪੁੱਤ ਗਵਾ ਦਿੱਤਾ ਹੈ | ਇਸ ਦੁਖਦਾਈ ਘਟਨਾ ਮਗਰੋਂ ਇਲਾਕੇ ਭਰ ਦੀਆਂ ਕਈ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਨੌਜਵਾਨ ਦੀ ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਤੇ ਰਿਸ਼ਤੇਦਾਰ ਸ਼ਾਮਿਲ ਹੋਏ ਤੇ ਵਿੱਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਬੰਗਾ-ਸੈਲਾ ਸੜਕ 'ਤੇ ਨਹਿਰ ਦੇ ਪੁਲ 'ਤੇ ਲੱਗੇ ਕੂੜੇ ਦੇ ਢੇਰ ਅਗਲੀ ਖ਼ਬਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹੇ 'ਚੋਂ ਮਾਰੀਆਂ ਮੱਲਾਂ
Ad Position 24