08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਬੰਗਾ-ਸੈਲਾ ਸੜਕ 'ਤੇ ਨਹਿਰ ਦੇ ਪੁਲ 'ਤੇ ਲੱਗੇ ਕੂੜੇ ਦੇ ਢੇਰ

Ad Position 21
No active advertisement
ਅਜੀਤ ਡੈਸਕ 12-05-2026
ਬੰਗਾ, 11 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿਛਲੇ ਲੰਬੇ ਸਮੇਂ ਤੋਂ ਸਥਾਨਕ ਬੰਗਾ-ਸੈਲਾ ਸੜਕ 'ਤੇ ਪੈਂਦੀ ਬਿਸਤ ਦੁਆਬ ਦੀ ਬ੍ਰਾਂਚ ਨਹਿਰ ਪੁੱਲ ਨਜ਼ਦੀਕ ਲੱਗੇ ਕੂੜੇ ਦੇ ਢੇਰ ਦਾ ਦਿਨੋ ਦਿਨ ਵਧਦਾ ਆਕਾਰ ਤੇ ਇਸ ਤੋਂ ਪੈਦਾ ਹੋਣ ਵਾਲੀਆਂ ਤਕਲੀਫਾਂ ਤੋਂ ਦੁਖੀ ਲੋਕਾਂ ਦਾ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਨਿੱਤ ਦਿਨ ਇਹੋ ਪ੍ਰਸ਼ਨ ਪੁੱਛਿਆ ਜਾ ਰਿਹਾ ਕਿ ਜਿਵੇਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਡਾਕਟਰਾਂ ਕੋਲ ਇਲਾਜ ਨਹੀਂ ਕੀ ਇਵੇਂ ਹੀ ਉਨ੍ਹਾਂ ਕੋਲ ਵੀ ਇਸ ਕੂੜੇ ਦੇ ਢੇਰ ਦਾ ਕੋਈ ਇਲਾਜ ਨਹੀਂ? ਇਸ ਕੂੜੇ ਦੇ ਢੇਰ ਤੋਂ ਮਿਲਣ ਵਾਲੀਆਂ ਤਕਲੀਫਾਂ ਤੋਂ ਦੁਖੀ ਲੋਕਾਂ ਦਾ ਕਹਿਣਾ ਹੈ ਕਿ ਇਸ ਕੂੜੇ ਦਾ ਤੁਰੰਤ ਹੱਲ ਕੀਤਾ ਜਾਵੇ | ਇਸ ਕੂੜੇ ਦੇ ਢੇਰ ਤੋਂ ਉਡਦੇ ਪਲਾਸਟਿਕ ਦੇ ਲਿਫਾਫਿਆਂ ਕਰਕੇ ਇਥੋਂ ਲੰਘਦੀ ਸੜਕ ਤੋਂ ਗੁਜਰਨ ਵਾਲੇ ਲੋਕਾਂ ਦਾ ਕਹਿਣਾ ਹੈ ਇਹ ਲਿਫਾਫੇ ਇਸ ਢੇਰ ਦੇ ਨਜ਼ਦੀਕ ਪੈਂਦੇ ਖੇਤਾਂ ਦੇ ਮਾਲਕਾਂ ਲਈ ਬੇਹੱਦ ਸਿਰਦਰਦੀ ਬਣੇ ਹੋਏ ਹਨ ਜੋ ਖੇਤ ਦੀ ਮਿੱਟੀ 'ਚ ਰਲ ਕੇ ਫਸਲਾਂ ਦੀ ਉਪਜ 'ਤੇ ਅਸਰ ਪਾ ਰਹੇ ਹਨ | ਲੰਘਣ ਵਾਲੇ ਰਾਹੀਆਂ ਦੇ ਰਸਤੇ ਵਿਚ ਰੁਕਾਵਟ ਬਣ ਕੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ | ਲੋਕਾਂ ਦੀ ਨਗਰ ਕੌਂਸਲ ਬੰਗਾ ਤੋਂ ਮੰਗ ਹੈ ਕਿ ਉਹ ਆਪਣੇ ਸਫ਼ਾਈ ਕਰਮਚਾਰੀਆਂ ਨੂੰ ਹਦਾਇਤਾਂ ਕਰਕੇ ਇਸ ਕੂੜੇ ਦੇ ਢੇਰ ਦਾ ਕੂੜਾ ਨਹਿਰ ਦੇ ਦੂਜੇ ਪਾਸੇ ਆਪਣੇ ਕੂੜੇ ਦੇ ਬਣੇ ਡੰਪ ਵਿਚ ਇਸ ਕੂੜੇ ਨੂੰ ਸੁੱਟਣ ਦਾ ਪ੍ਰਬੰਧ ਕਰਨ ਤਾਂ ਜੋ ਲੋਕਾਂ ਲਈ ਸਮੱਸਿਆ ਇਸ ਕੂੜੇ ਦੇ ਢੇਰ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ | ਲੋਕਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਨਗਰ ਕੌਂਸਲ ਬੰਗਾ ਇਥੇ ਇੱਕ ਐਸਾ ਹਦਾਇਤ ਬੋਰਡ ਲਗਾਉਣ ਜਿਸ 'ਤੇ ਕੂੜਾ ਸੁੱਟਣਾ ਮਨਾਂ ਦੀ ਹਦਾਇਤ ਕੀਤੀ ਹੋਵੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ਸਮਾਗਮ 'ਚ ਬੇਬੀ ਕੇਅਰ ਕਿੱਟਾਂ ਵੰਡੀਆਂ ਅਗਲੀ ਖ਼ਬਰ ਲੜੋਆ ਦੇ ਨੌਜਵਾਨ ਦੀ ਇਟਲੀ 'ਚ ਮੌਤ, ਲਾਸ਼ ਪਿੰਡ ਪੁੱਜਣ 'ਤੇ ਕੀਤਾ ਸਸਕਾਰ
Ad Position 24