ਬੰਗਾ, 11 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਬੀ. ਕਾਮ ਸਮੈਸਟਰ ਪੰਜਵੇਂ ਦੇ ਨਤੀਜਿਆਂ ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਨਾ ਸਿਰਫ਼ ਯੂਨੀਵਰਸਿਟੀ ਪੱਧਰ 'ਤੇ ਅੱਵਲ ਦਰਜੇ ਹਾਸਿਲ ਕੀਤੇ ਸਗੋਂ ਜ਼ਿਲ੍ਹਾ ਤੇ ਕਾਲਜ ਪੱਧਰ 'ਤੇ ਵੀ ਵਿਸ਼ੇਸ਼ ਮਾਣ ਹਾਸਿਲ ਕੀਤਾ | ਇਸ ਸੰਬੰਧੀ ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਵਿਦਿਆਰਥਣ ਨਵਜੀਤ ਕੌਰ ਨੇ 8.00 ਐਸ. ਜੀ. ਪੀ. ਏ. ਪ੍ਰਾਪਤ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪੰਜਵਾਂ ਸਥਾਨ ਹਾਸਿਲ ਕੀਤਾ | ਇਸ ਦੇ ਨਾਲ ਹੀ ਉਸਨੇ ਜ਼ਿਲ੍ਹੇ ਤੇ ਕਾਲਜ 'ਚੋਂ ਪਹਿਲਾ ਸਥਾਨ ਵੀ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ | ਇਸੇ ਤਰ੍ਹਾਂ ਵਿਦਿਆਰਥਣਾਂ ਸੰਜਨਾ ਕੁਮਾਰੀ ਤੇ ਮਹਿਕਪ੍ਰੀਤ ਕੌਰ ਨੇ 7.86 ਐਸ. ਜੀ. ਪੀ. ਏ. ਪ੍ਰਾਪਤ ਕਰਕੇ ਯੂਨੀਵਰਸਿਟੀ 'ਚ ਛੇਵਾਂ ਸਥਾਨ ਤੇ ਜ਼ਿਲ੍ਹੇ ਤੇ ਕਾਲਜ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਕਿਰਨਜੀਤ ਕੌਰ ਤੇ ਇਸ਼ਮੀਤ ਕੌਰ ਨੇ 7.71 ਐਸ. ਜੀ. ਪੀ. ਏ. ਪ੍ਰਾਪਤ ਕਰਕੇ ਯੂਨੀਵਰਸਿਟੀ 'ਚ ਸੱਤਵਾਂ ਸਥਾਨ ਹਾਸਿਲ ਕੀਤਾ ਅਤੇ ਕਾਲਜ ਵਿਚ ਤੀਜਾ ਸਥਾਨ ਆਪਣੇ ਨਾਂਅ ਕੀਤਾ | ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ, ਮਿਹਨਤ ਤੇ ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਦਾ ਨਤੀਜਾ ਹਨ | ਉਨ੍ਹਾਂ ਨੇ ਸਫਲ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਕਾਮਰਸ ਵਿਭਾਗ ਦੀ ਮੁਖੀ ਡਾ. ਕਮਲਦੀਪ ਕੌਰ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਡਾ. ਦਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਰਾਜ ਕੌਰ, ਪ੍ਰੋ. ਪਿ੍ਆ ਲੱਧੜ, ਪ੍ਰੋ. ਅਵਨੀਤ ਕੌਰ, ਪ੍ਰੋ. ਦੀਪਿਕਾ, ਪ੍ਰੋ. ਗੁਰਿੰਦਰ ਕੌਰ, ਪ੍ਰੋ. ਮਨੀਸ਼ਾ ਅਤੇ ਪ੍ਰੋ. ਹਰਸਿਮਰਨ ਵੀ ਹਾਜ਼ਰ ਸਨ |