08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 12-05-2026
ਨਵਾਂਸ਼ਹਿਰ, 11 ਮਈ (ਜਸਬੀਰ ਸਿੰਘ ਨੂਰਪੁਰ)-ਪੰਜਾਬ ਰੋਡਵੇਜ਼ ਪੈਨਸ਼ਨਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਯੂਨੀਅਨ ਦੇ ਦਫ਼ਤਰ ਨਵਾਂਸ਼ਹਿਰ ਵਿਖੇ ਦਵਿੰਦਰ ਸਿੰਘ ਥਾਂਦੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੁਰਿੰਦਰ ਸਿੰਘ ਪ੍ਰਧਾਨ, ਗੁਲਸ਼ਨ ਕੁਮਾਰ ਜਨਰਲ ਸਕੱਤਰ, ਗੁਰਨਾਮ ਸਿੰਘ ਮੀਤ ਪ੍ਰਧਾਨ, ਤਰਸੇਮ ਲਾਲ ਕੈਸ਼ੀਅਰ, ਅਜੀਤ ਸਿੰਘ ਮੀਤ ਪ੍ਰਧਾਨ, ਕਮਲਦੇਵ ਮੀਤ ਪ੍ਰਧਾਨ, ਰਾਵਲ ਸਿੰਘ ਮੈਂਬਰ ਸਟੇਟ ਕਮੇਟੀ, ਸ਼ਿੰਗਾਰਾ ਸਿੰਘ ਕੈਸ਼ੀਅਰ, ਹਰਪਾਲ ਸਿੰਘ ਦਫ਼ਤਰ ਸਕੱਤਰ, ਰਛਪਾਲ ਸਿੰਘ, ਸੰਤੋਖ ਸਿੰਘ, ਮੇਜਰ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਪਾਖਰ ਸਿੰਘ, ਪੁਸ਼ਪਿੰਦਰ ਕੁਮਾਰ, ਅਜੀਤ ਸਿੰਘ, ਕਸ਼ਮੀਰੀ ਲਾਲ, ਸਰਵਣ ਰਾਮ, ਨਰੇਸ਼ ਕੁਮਾਰ, ਸਰੂਪ ਚੰਦ, ਅਵਤਾਰ ਸਿੰਘ, ਜਰਨੈਲ ਸਿੰਘ, ਮਹਿੰਦਰ ਪਾਲ, ਸੁੱਚਾ ਸਿੰਘ, ਮੱਖਣ ਸਿੰਘ, ਚਮਨ ਲਾਲ, ਪਵਿੱਤਰ ਸਿੰਘ, ਗੁਰਬਚਨ ਸਿੰਘ, ਰਵਿੰਦਰ ਸਿੰਘ, ਭੁਪਿੰਦਰ ਸਿੰਘ, ਕੇਵਲ ਸਿੰਘ, ਧਰਮਵੀਰ, ਕੁਲਦੀਪ ਸਿੰਘ, ਸਰਵਣ ਰਾਮ ਸੁਪਰਡੈਂਟ, ਲਖਵੀਰ ਸਿੰਘ ਸੀਨੀਅਰ ਸਹਾਇਕ, ਊਧਮ ਸਿੰਘ ਸਮੇਤ ਵੱਡੀ ਗਿਣਤੀ 'ਚ ਪੈਨਸ਼ਨਰ ਸਾਥੀ ਸ਼ਾਮਿਲ ਹੋਏ | ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਡੀ. ਏ. ਬਾਰੇ ਜੋ ਇਤਿਹਾਸਕ ਫੈਸਲਾ ਹਾਈ ਕੋਰਟ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿਚ ਦਿੱਤਾ ਸੀ, ਸਰਕਾਰ ਨੇ ਉਸ ਫੈਸਲੇ ਵਿਰੁੱਧ ਡਵੀਜ਼ਨ ਬੈਂਚ ਦੇ ਵਿਚ ਅਪੀਲ ਕਰ ਦਿੱਤੀ, ਜੋ ਬਹੁਤ ਗਲਤ ਕਦਮ ਹੈ | ਸਰਕਾਰ ਦੇ ਇਸ ਫੈਸਲੇ ਵਿਰੁੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਬਹੁਤ ਰੋਸ ਹੈ | ਅੱਜ ਦੀ ਮੀਟਿੰਗ ਵਿੱਚ ਵੀ ਹਾਜ਼ਰ ਸਾਰੇ ਪੈਨਸ਼ਨਰ ਵੀ ਸਰਕਾਰ ਦੇ ਇਸ ਕਦਮ ਦੀ ਸਖ਼ਤ ਨਿੰਦਾ ਕੀਤੀ | ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵੀ ਤਕਰੀਬਨ 10-12 ਦਿਨ ਲੇਟ ਖਾਤਿਆਂ ਵਿਚ ਪਈਆਂ | ਅੱਜ ਪੰਜਾਬ ਦਾ ਹਰ ਇਕ ਮੁਲਾਜ਼ਮ ਤੇ ਪੈਨਸ਼ਨਰ ਇਸ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਚੁੱਕੇ ਹਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਧਰਨੇ ਲਈ ਆਏ ਆਗੂਆਂ ਨੂੰ ਬੀ. ਜੇ. ਪੀ. ਵਲੋਂ ਲਾਈਵ ਹੋ ਕੇ ਭੜਕਾਉਣਾ ਮੰਦਭਾਗਾ-ਬਿ੍ਗੇਡਅਰ ਰਾਜ ਕੁਮਾਰ ਅਗਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਬੀ. ਕਾਮ ਸਮੈਸਟਰ ਪੰਜਵਾਂ ਦੀਆਂ ਵਿਦਿਆਰਥਣਾਂ ਯੂਨੀਵਰਸਿਟੀ ਨਤੀਜੇ 'ਚ ਛਾਈਆਂ
Ad Position 24