ਕਾਠਗੜ੍ਹ, 11 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਕੱਲ੍ਹ ਆਮ ਆਦਮੀ ਪਾਰਟੀ ਦੇ ਮੰਤਰੀ ਸੰਜੀਵ ਅਰੋੜਾ ਨੂੰ ਬਦਲੇ ਦੀ ਭਾਵਨਾ ਨਾਲ ਗਿ੍ਫਤਾਰ ਕਰਨ ਵਿਰੁੱਧ ਸ਼ਾਂਤਮਈ ਤਰੀਕੇ ਨਾਲ ਆਏ ਪਾਰਟੀ ਦੇ ਜਥੇ ਨੂੰ ਬੀ. ਜੇ. ਪੀ. ਦੇ ਜ਼ਿਲ੍ਹਾ ਪ੍ਰਧਾਨ ਨੇ ਇਕ ਦਮ ਲਾਇਵ ਹੋ ਕੇ ਭੜਕਾਉ ਸ਼ਬਦਾਵਲੀ ਬੋਲ ਕੇ ਮਹੌਲ ਖਰਾਬ ਹੋਣ ਦੀ ਦਿਸ਼ਾ ਵੱਲ ਧਕਿਆ | ਇਹ ਵਿਚਾਰ ਬਿ੍ਗੇਡਅਰ ਰਾਜ ਕੁਮਾਰ ਨੇ ਪ੍ਰਟਾਉਂਦਿਆਂ ਕਿਹਾ ਕਿ ਯਾਦ ਰਹੇ ਕਿ 'ਆਪ' ਦੇ ਧਰਨਾ ਦੇਣ ਦੀ ਖਬਰ 'ਤੇ ਬੀ. ਜੇ. ਪੀ. ਦੇ ਜ਼ਿਲ੍ਹਾ ਪ੍ਰਧਾਨ ਨੇ ਲਾਇਵ ਹੋ ਕੇ ਕਿਹਾ ਕਿ 'ਆਪ' ਦੇ ਮੈਂਬਰਾਂ ਨਾਲ ਚਾਹ ਦੇ ਕੱਪ 'ਤੇ ਬੀ. ਜੇ. ਪੀ. ਆਫਿਸ ਵਿਚ ਵਧੀਆ ਮਹੌਲ ਵਿਚ ਮਸਲੇ 'ਤੇ ਆਦਾਨ ਪ੍ਰਦਾਨ ਕੀਤਾ ਜਾਵੇਗਾ | ਪਰ ਜਿਉਂ ਹੀ 'ਆਪ' ਵਾਲੇ, ਜਿਨ੍ਹਾਂ 'ਚ ਸਾਬਕਾ ਚੇਅਰਮੈਨ ਅਤੇ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਸੁਖਵਿੰਦਰ ਸੁੱਖੀ ਸਨ, ਨਜ਼ਦੀਕ ਆਏ ਉਨ੍ਹਾਂ ਬਾਰੇ ਲਾਇਵ ਹੋ ਕੇ ਸ਼ਾਨ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ | ਇਨ੍ਹਾਂ 'ਤੇ ਪੱਥਰ, ਡਾਂਗਾ ਪੈਣਗੇ ਵਗੈਰਾ ਸ਼ਬਦਾਵਲੀ ਕੋਈ ਸੱਭਿਆਚਾਰਕ ਸੋਚ ਨਹੀਂ ਸੀ ਜਿਸ ਕਾਰਨ ਮਹੌਲ ਖਰਾਬ ਹੋ ਗਿਆ | ਆਉਣ ਵਾਲੇ ਸਮੇਂ ਵਿਚ ਇਲਾਕੇ ਵਿਚ ਸਭ ਪਾਰਟੀਆਂ ਦੇ ਲੀਡਰਾਂ ਤੋਂ ਉਮੀਦ ਕਰਦੇ ਹਾਂ ਕਿ ਸ਼ਾਂਤਮਈ ਮਹੌਲ ਕਾਇਮ ਰੱਖਣ ਲਈ ਹਰ ਸ਼ਬਦ ਤੋਲ ਮੋਲ ਕੇ ਬੋਲਿਆ ਜਾਵੇ |