ਬੰਗਾ, 11 ਮਈ (ਕਰਮ ਲਧਾਣਾ)-ਦਸਵੀਂ ਜਮਾਤ ਦੀ ਸਾਲ 2025-26 ਦੀ ਬੋਰਡ ਪ੍ਰੀਖਿਆ ਦੇ ਨਤੀਜੇ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਸ਼ਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀ ਅਰਮਾਨ ਸਿੰਘ ਸਪੁੱਤਰ ਦਲਵਿੰਦਰ ਰਾਮ ਤੇ ਮਾਤਾ ਸੁਰਜੀਤ ਕੌਰ ਨੇ ਇਸ ਪ੍ਰੀਖਿਆ 'ਚੋਂ 541/650 (83.23) ਫੀਸਦੀ ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਮਾਤਾ-ਪਿਤਾ, ਸਕੂਲ ਸਮੂਹ ਸਟਾਫ਼ ਦਾ ਨਾਂਅ ਰੌਸ਼ਨ ਕਰਕੇ ਖੁਸ਼ੀਆਂ ਖੇੜੇ ਵੰਡੇ | ਇਸ ਪ੍ਰਾਪਤੀ ਲਈ ਸਕੂਲ ਦੇ ਪਿ੍ੰਸੀਪਲ ਰਜਨੀਸ਼ ਕੁਮਾਰ, ਲੈਕ. ਬੂਟਾ ਲਾਲ, ਇੰਚਾਰਜ ਮੈਡਮ ਨੀਲਮ ਤੇ ਸਮੂਹਹ ਸਟਾਫ਼ ਨੇ ਬੇਹੱਦ ਖੁਸ਼ੀ ਦਾ ਇਜ਼ਹਾਰ ਕੀਤਾ |