08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਜੱਸੀ ਜਠੇਰਿਆਂ ਦੇ ਜੋੜ ਮੇਲੇ ਸੰਬੰਧੀ ਕੁਲਥਮ 'ਚ ਹੋਈ ਮੀਟਿੰਗ, ਮੇਲਾ 17 ਨੂੰ

Ad Position 21
No active advertisement
ਅਜੀਤ ਡੈਸਕ 12-05-2026
ਬਹਿਰਾਮ, 11 ਮਈ (ਨਛੱਤਰ ਸਿੰਘ ਬਹਿਰਾਮ)-ਬਾਬਾ ਫਤਿਹ ਚੰਦ ਜੱਸੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਜੱਸੀ ਜਠੇਰੇ ਅਸਥਾਨ ਪਿੰਡ ਕੁਲਥਮ ਪ੍ਰਬੰਧਕ ਕਮੇਟੀ ਦੀ ਮੇਲੇ ਸੰਬੰਧੀ ਮੀਟਿੰਗ ਹੋਈ | ਉਪਰੰਤ ਕਮੇਟੀ ਮੈਂਬਰ ਚਮਨ ਲਾਲ ਜੱਸੀ, ਹੰਸਰਾਜ ਤੱਲ੍ਹਣ, ਕਰਨੈਲ ਚੰਦ ਇੰਦਣਾ, ਦੇਸ ਰਾਜ ਜਲੰਧਰ ਤੇ ਮਝੈਲ ਰਾਮ ਜੱਸੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ 17 ਮਈ ਨੂੰ ਸਾਲਾਨਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ ਜਾਵੇਗਾ | ਝੰਡੇ ਦੀ ਰਸਮ ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ, ਜਿਸ ਵਿਚ ਗਾਇਕ ਕੌਮਾਂਤਰੀ ਕਲਾਕਾਰ ਬਲਵਿੰਦਰ ਬਿੰਦਾ ਤੇ ਜੈਸਮੀਨ ਖਾਨ, ਬਲਵੀਰ ਰਾਗਨੀ, ਵੱਡੇ ਵਡੇਰਿਆਂ ਦੀ ਮਹਿਮਾ ਦਾ ਗੁਣਗਾਨ ਕਰਨਗੇ | ਉਹਨਾਂ ਦੱਸਿਆ ਕਿ ਕਮੇਟੀ ਵਲੋਂ ਸਮਾਜ ਦੇ ਬੁੱਧੀਜੀਵੀ, ਹੋਣਹਾਰ ਵਿਦਿਆਰਥੀਆਂ ਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਮਾਣ-ਸਨਮਾਨ ਕੀਤਾ ਜਾਵੇਗਾ | ਇਸ ਮੌਕੇ ਰਵੀ ਕੁਮਾਰ ਜਲੰਧਰ, ਮਨੀਸ਼ ਤੱਲ੍ਹਣ, ਪਿ੍ੰਸੀ: ਗਿਆਨ ਚੰਦ, ਸ਼ਾਮ ਪਾਲ ਤੱਲ੍ਹਣ, ਬਖਸ਼ੀਸ਼ ਜੱਸੀ, ਸਤਨਾਮ ਇੰਦਣਾ, ਰਾਮ ਲਾਲ ਜਲੰਧਰ, ਜਸਪਾਲ ਸੇਮੀ, ਗੋਵਿੰਦ ਲਾਲ ਜੱਸੀ ਤੱਲ੍ਹਣ, ਚਰਨਦਾਸ ਕਾਕੂ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂਆਂ ਵਲੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਦੇ ਦਫ਼ਤਰ ਅੰਦਰ ਕੀਤੇ ਹਮਲੇ ਦੀ ਨਿਖੇਧੀ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨੂੰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ-ਸੁਖਬੀਰ ਪਾਰਟੀ ਵਰਕਰਾਂ ਨਾਲ...
Ad Position 24