08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸਮਾਗਮ ਦੌਰਾਨ ਵੈਲਫੇਅਰ ਸੁਸਾਇਟੀ ਵਲੋਂ ਪੜ੍ਹਾਈ 'ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 12-05-2026
ਸੜੋਆ, 11 ਮਈ (ਹਰਮੇਲ ਸਹੂੰਗੜਾ)-ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ ਵਲੋਂ ਡਾ. ਬੀ. ਆਰ.ਅੰਬੇਡਕਰ ਮਿਸ਼ਨ ਸੁਸਾਇਟੀ ਬੇਗਮਪੁਰ ਤੇ ਗ੍ਰਾਮ ਪੰਚਾਇਤ ਬੇਗਮਪੁਰ ਦੇ ਸਹਿਯੋਗ ਨਾਲ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ 'ਤੇ ਡਾ. ਅੰਬੇਡਕਰ ਭਵਨ ਬੇਗਮਪੁਰ ਵਿਖੇ ਸਮਾਗਮ ਕਰਵਾਇਆ | ਸਮਾਗਮ ਦਾ ਆਰੰਭ ਡਾ. ਰਾਜਿੰਦਰ ਕੁਮਾਰ ਜ਼ਿਲ੍ਹਾ ਵੈਟਨਰੀ ਅਫਸਰ, ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ, ਸੁਸਾਇਟੀ ਪ੍ਰਧਾਨ ਪ੍ਰੋਫੈਸਰ ਵਰਿੰਦਰ ਕੁਮਾਰ ਬਛੌੜੀ ਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਦੇ ਸਰੂਪ 'ਤੇ ਸ਼ਮਾ ਰੌਸ਼ਨ ਕਰਕੇ ਕੀਤਾ | ਇਸ ਮੌਕੇ ਡਾ. ਰਜਿੰਦਰ ਕੁਮਾਰ ਨੇ ਕਿਹਾ ਕਿ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ. ਅੰਬੇਡਕਰ ਦਾ ਜੀਵਨ ਬਹੁਤ ਹੀ ਸੰਘਰਸ਼ ਮਈ ਜੀਵਨ ਰਿਹਾ ਹੈ | ਇਸ ਮੌਕੇ ਸੰਤ ਸੁਰਿੰਦਰ ਦਾਸ ਪ੍ਰਧਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਤੇ ਸੁਸਾਇਟੀ ਦੇ ਫਾਊਡਰ ਪ੍ਰਧਾਨ ਨਰਿੰਦਰ ਬੇਗਮਪੁਰੀ ਅਤੇ ਪਿੰਡ ਬੇਗਮਪੁਰ ਦੇ ਸਰਪੰਚ ਭੁਪਿੰਦਰ ਬੇਗਮਪੁਰੀ ਨੇ ਕਿਹਾ ਕਿ ਸੁਸਾਇਟੀ ਵਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਇਹ ਬਹੁਤ ਹੀ ਸਲਾਘਾਯੋਗ ਕਦਮ ਹੈ | ਇਸ ਮੌਕੇ ਜੱਸੀ ਤਾਜਪੁਰ ਦੀ ਅਗਵਾਈ 'ਚ 'ਸਮਤਾ ਕਲਾ ਮੰਚ ਤਾਜਪੁਰ ਜਲੰਧਰ' ਨੇ ਪਹੁੰਚੀ ਨਾਟਕ ਪਾਰਟੀ ਵਲੋਂ ਸਮਾਜਿਕ ਬੁਰਾਈਆਂ ਅਤੇ ਡਾ. ਅੰਬੇਡਕਰ ਦੇ ਸ਼ੰਘਰਸ਼ਮਈ ਜੀਵਨ ਸੰਬੰਧੀ ਨਸ਼ਿਆਂ ਦੀ ਲਾਹਨਤ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਜੋ ਦਿ੍ਸ਼ ਪੇਸ਼ ਕੀਤੇ | ਇਸ ਮੌਕੇ ਵੈਲਫੇਅਰ ਸੁਸਾਇਟੀ ਵਲੋਂ ਵੱਖ-ਵੱਖ ਜਮਾਤਾਂ ਵਿਚ ਪੜ੍ਹਦੇ ਉਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ, ਜਿਨ੍ਹਾਂ ਨੇ ਆਪਣੀ ਜਮਾਤ 'ਚੋਂ 90 ਫੀਸਦੀ ਤੋਂ ਵਧ ਪ੍ਰਾਪਤ ਕਰਕੇ ਸਫਲਤਾ ਪ੍ਰਾਪਤ ਕੀਤੀ | ਸਮਾਗਮ ਦੇ ਆਖਰ 'ਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਸੁਸਾਇਟੀ ਵਲੋਂ ਨਾਜਰ ਰਾਮ ਮਾਨ ਚੇਅਰਮੈਨ, ਪ੍ਰੋਫੈਸਰ ਵਰਿੰਦਰ ਬਛੌੜੀ ਪ੍ਰਧਾਨ, ਨਰਿੰਦਰ ਬੇਗਮਪੁਰੀ ਅਤੇ ਭੁਪਿੰਦਰ ਬੇਗਮਪੁਰੀ ਸਰਪੰਚ ਵਲੋਂ ਸਮਾਗਮ ਨੂੰ ਕਾਮਯਾਬ ਕਰਨ ਵਾਲੇ ਸਾਥੀਆਂ ਅਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਨਰਿੰਦਰ ਬੇਗਮਪੁਰੀ, ਭੁਪਿੰਦਰ ਕੁਮਾਰ ਸਰਪੰਚ, ਰਵਿੰਦਰ ਸੁਨਿਆਰਾ, ਜੋਗਿੰਦਰ ਸਿੰਘ ਅਟਾਲ ਮਜਾਰਾ, ਗੁਰਮੀਤ ਸਿੰਘ ਥਾਣੇਦਾਰ, ਨਾਜਰ ਰਾਮ ਮਾਨ, ਵਰਿੰਦਰ ਬਛੌੜੀ, ਪਿੰ੍ਰਸੀਪਲ ਪ੍ਰੇਮ ਕੁਮਾਰ ਸਾਹਿਬਾ, ਲਾਲ ਸਿੰਘ ਮਾਨ, ਤੇਲੂ ਰਾਮ ਛਦੌੜੀ, ਕੈਪਟਨ ਤਰਸੇਮ ਸਿੰਘ ਖੁਰਦਾਂ, ਬਲਵਿੰਦਰ ਨਾਨੋਵਾਲ, ਗੁਰਦਿਆਲ ਮਾਨ, ਜਗਮੋਹਣ ਸਿੰਘ ਨੌਰਦ, ਸ਼ਿੰਦਰ ਪਾਲ ਦਿਆਲਾ, ਰਾਜ ਕੁਮਾਰ ਮਾਲੇਵਾਲ, ਦਿਲਬਾਗ ਸਿੰਘ ਨੰਬਰਦਾਰ, ਹਰੀ ਰਾਮ ਕਰੀਮਪੁਰ ਧਿਆਨੀ, ਕਰਨੈਲ ਸਿੰਘ ਹਿਆਤਪੁਰ ਜੱਟਾਂ, ਸੋਢੀ ਸਿੰਘ ਪ੍ਰਧਾਨ, ਮਦਨ ਲਾਲ ਕਾਨੂੰਗੋ, ਜਸਵੀਰ ਬੇਗਮਪੁਰਾ ਬੁੱਕਸ਼ਾਪ, ਮੋਹਣ ਲਾਲ ਖਰੌੜ, ਤਲਵਿੰਦਰ ਸਿੰਘ ਨਵਾਂ ਪਿੰਡ ਟੱਪਰੀਆਂ ਸੰਮਤੀ ਮੈਂਬਰ, ਲਖਵੀਰ ਸਿੰਘ ਭੱਟੀ, ਚਮਨ ਲਾਲ ਸੜੋਆ, ਰਾਮ ਸ਼ਰਨ ਪੈਲੀ, ਰਜਿੰਦਰ ਕੁਮਾਰ ਲੈਕਚਰਾਰ, ਰਾਜ ਕੁਮਾਰੀ ਮਾਲੇਵਾਲ, ਨੀਸ਼ਾ ਰਾਣੀ ਬੇਗਮਪੁਰ, ਪ੍ਰਵੇਸ਼ ਸ਼ੀਹਮਾਰ, ਗੁਰਨਾਮ ਬਿੱਟੂ ਛਦੌੜੀ, ਬੂਝਾ ਸਿੰਘ ਠੇਕੇਦਾਰ ਤੇ ਬਲਵਿੰਦਰ ਸਿੰਘ ਪ੍ਰਧਾਨ ਬੇਗਮਪੁਰ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ ਅੰਦਰ ਮੱਝਾਂ ਚੋਰੀ ਕਰਨ ਵਾਲਾ ਗਰੋਹ ਹੋਇਆ ਸਰਗਰਮ ਤਾਹਰਪੁਰ, ਹੀਂਉ, ਕਲੇਰਾਂ 'ਚ ਮੱਝਾਂ ਚੋਰੀ ਅਗਲੀ ਖ਼ਬਰ ਅਸ਼ੋਕ ਕਟਾਰੀਆ ਵਲੋਂ ਕੌਲਗੜ੍ਹ 'ਚ ਜਿੰਮ ਦਾ ਉਦਘਾਟਨ
Ad Position 24