08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਅਸ਼ੋਕ ਕਟਾਰੀਆ ਵਲੋਂ ਕੌਲਗੜ੍ਹ 'ਚ ਜਿੰਮ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 12-05-2026
ਜਾਡਲਾ, 11 ਮਈ (ਹਰਕੰਵਲ ਸਿੰਘ ਕੌਲਗੜ੍ਹ)-ਬਲਾਚੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਪਿੰਡ ਕੌਲਗੜ੍ਹ ਵਿਖੇ ਨਵੇਂ ਬਣੇ ਜਿੰਮ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜਿਊਣ ਦਾ ਸੱਦਾ ਦਿੱਤਾ | ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਟਾਰੀਆ ਨੇ ਕਿਹਾ ਜੇਕਰ ਮਨੁੱਖ ਰੋਜ਼ਾਨਾ ਕਸਰਤ ਕਰਦਾ ਹੈ ਤਾਂ ਉਸਦਾ ਸਰੀਰ ਤੰਦਰੁਸਤ ਰਹਿੰਦਾ ਹੈ | ਤੰਦਰੁਸਤ ਸਰੀਰ ਬਿਮਾਰੀਆਂ ਤੇ ਨਸ਼ਿਆਂ ਤੋਂ ਦੂਰ ਰਹਿੰਦਾ ਹੈ | ਆਉਣ ਵਾਲੇ ਸਮੇਂ 'ਚ ਜਿੰਮ ਹਰ ਪਿੰਡ ਦੀ ਲੋੜ ਬਣੇਗਾ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਮੋਬਾਈਲ ਤੇ ਨਸ਼ਿਆਂ ਦੀ ਲੱਤ ਛੱਡ ਕੇ ਜਿੰਮ ਦਾ ਰੁਖ਼ ਕਰਨ | ਇਸ ਮੌਕੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਸ਼ੇਤਰਾ, ਨੰਬਰਦਾਰ ਭਗਤ ਸਿੰਘ ਤੇ ਮੋਹਤਬਰ ਵਿਅਕਤੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਕਿਹਾ ਕਿ ਪਿੰਡ 'ਚ ਜਿੰਮ ਦੀ ਬਹੁਤ ਲੋੜ ਸੀ | ਹੁਣ ਨੌਜਵਾਨ ਸ਼ਾਮ ਨੂੰ ਕਸਰਤ ਕਰਨ ਲਈ ਇੱਥੇ ਆਇਆ ਕਰਨਗੇ ਤੇ ਨਸ਼ਿਆਂ ਤੋਂ ਬਚੇਂ ਰਹਿਣਗੇ | ਨੌਜਵਾਨ ਸ਼ਨੀ ਨੇ ਵੀ ਖੁਸ਼ੀ ਜਤਾਈ ਤੇ ਕਿਹਾ ਕਿ ਪਿੰਡ 'ਚ ਪਹਿਲੀ ਵਾਰ ਇੰਨਾ ਵਧੀਆ ਜਿੰਮ ਬਣਿਆ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਉਹ ਜਿੰਮ ਦੀ ਸਾਂਭ-ਸੰਭਾਲ ਕਰਨਗੇ ਤੇ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕਰਨਗੇ | ਇਸ ਮੌਕੇ ਮੱਖਣ ਸਿੰਘ ਪੰਚ, ਪਰਮਜੀਤ ਸਿੰਘ ਸ਼ੇਤਰਾ ਪੰਚ, ਜੁਝਾਰ ਸਿੰਘ ਪੰਚ, ਗੁਰਪਾਲ ਸਿੰਘ ਫ਼ੌਜੀ, ਕੇਸਰ ਸਿੰਘ ਭਾਲੜੂ, ਗੁਰਵਿੰਦਰ ਸਿੰਘ ਨੈਬੀ, ਬਖ਼ਸ਼ੀਸ਼ ਸਿੰਘ ਪੰਚ, ਡਾ. ਸੁਰਿੰਦਰ ਸਿੰਘ ਸ਼ੇਤਰਾ, ਹਰਭਜਨ ਸਿੰਘ ਸ਼ੇਤਰਾ, ਹਰਭਜਨ ਹੀਰ, ਮੇਜਰ ਸਿੰਘ, ਸੋਨੂੰ ਸੁਪਰ ਡੇਅਰੀ, ਚੌਧਰੀ ਬਲਕਾਰ ਸਿੰਘ, ਨਿਸ਼ੂ ਕੌਲਗੜ੍ਹ, ਕਰਨੈਲ ਸਿੰਘ ਫ਼ੌਜੀ, ਨਿਰਮਲ ਸਿੰਘ ਘੋਲੀ, ਜੁਝਾਰ ਸਿੰਘ ਰਾਣਾ, ਜਰਨੈਲ ਸਿੰਘ ਬਘੋਰੀਆਂ, ਗੁਰਦੇਵ ਸਿੰਘ ਭਾਲੜੂ, ਦਵਿੰਦਰ ਸਿੰਘ ਬਿੰਦਾ ਸਾਬਕਾ ਪੰਚ, ਦਰਵਾਰਾ ਸਿੰਘ, ਪ੍ਰਗਣ ਸਿੰਘ ਸਮੇਤ ਵੱਡੀ ਗਿਣਤੀ 'ਚ ਨਗਰ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਗਮ ਦੌਰਾਨ ਵੈਲਫੇਅਰ ਸੁਸਾਇਟੀ ਵਲੋਂ ਪੜ੍ਹਾਈ 'ਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿ... ਅਗਲੀ ਖ਼ਬਰ ਨੈਸ਼ਨਲ ਟੈਕਨਾਲੋਜੀ ਦਿਵਸ 'ਤੇ ਵਿਗਿਆਨੀਆਂ ਤੇ ਤਕਨੀਕੀ ਮਾਹਰਾਂ ਨੂੰ ਕੀਤਾ ਯਾਦ
Ad Position 24