ਮੁਕੰਦਪੁਰ, 11 ਮਈ (ਅਮਰੀਕ ਸਿੰਘ ਢੀਂਡਸਾ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਮੁਕੰਦਪੁਰ ਵਿਖੇ ਨੈਸ਼ਨਲ ਟੈਕਨੋਲੋਜੀ ਦਿਵਸ ਮਨਾਇਆ | ਇਸ ਮੌਕੇ ਪਿ੍ੰਸੀਪਲ ਕਿਸ਼ਨ ਖਟਕੜ ਵਲੋਂ ਦੱਸਿਆ ਗਿਆ ਕਿ ਇਹ ਦਿਨ ਵਿਦਿਆਰਥੀਆਂ ਨੂੰ ਨਵੀਆਂ ਖੋਜਾਂ ਤੇ ਅਵਿਸ਼ਕਾਰਾਂ ਲਈ ਪ੍ਰੇਰਿਤ ਕਰਨ, ਵਿਗਿਆਨ ਅਤੇ ਟੈਕਨੋਲੋਜੀ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ, ਦੇਸ਼ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਡਿਜੀਟਲ ਭਾਰਤ ਹੈ ਤੇ ਤਕਰੀਬਨ 245 ਅਰਬ ਡਾਲਰ ਭਾਰਤ ਆਪਣੀਆਂ ਆਈ. ਟੀ. ਕੰਪਨੀਆਂ ਦੇ ਜ਼ਰੀਏ ਕਮਾਉਂਦਾ ਹੈ | ਸਕੂਲ ਦੇ ਕੰਪਿਊਟਰ ਅਧਿਆਪਕ ਸਤਿੰਦਰ ਸੋਢੀ ਵਲੋਂ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ ਗਿਆ | ਸਕੂਲ ਦੇ ਪੰਜਾਬੀ ਲੈਕਚਰਾਰ ਰਾਮ ਲੁਭਾਇਆ ਕਲਸੀ ਵਲੋਂ ਦੱਸਿਆ ਗਿਆ ਕਿ ਇਹ ਦਿਨ ਭਾਰਤ ਦੇ ਮਹਾਨ ਵਿਗਿਆਨੀਆਂ ਤੇ ਟੈਕਨੋਲੋਜੀ ਨਾਲ ਸੰਬੰਧਤ ਵਿਦਵਾਨਾਂ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ | ਸਕੂਲ ਦੇ ਕੰਪਿਊਟਰ ਅਧਿਆਪਕ ਮਨਦੀਪ ਸਿੰਘ ਅਤੇ ਨੀਰੂ ਸ਼ਰਮਾ ਵਲੋਂ ਵੀ ਨੈਸ਼ਨਲ ਟੈਕਨੋਲਜੀ ਡੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ | ਸਕੂਲ ਦੀ ਵਿਦਿਆਰਥੀ ਵਰਸ਼ਾ ਵਲੋਂ ਦੇਸ਼ ਦੀਆਂ ਵਿਗਿਆਨੀਆਂ ਵਲੋਂ ਪ੍ਰਾਪਤ ਕੀਤੀਆਂ ਉਪਲਬਧੀਆਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ | ਸਕੂਲ ਦੀ ਵਿਦਿਆਰਥੀ ਦੀਆ ਵਲੋਂ ਸਾਈਬਰ ਸੁਰੱਖਿਆ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ | ਅਖੀਰ ਵਿਚ ਸਮੂਹ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਨੈਸ਼ਨਲ ਟੈਕਨੋਲੋਜੀ ਦਿਵਸ ਮੌਕੇ ਟੈਕਨੋਲੋਜੀ ਦੀ ਸਹੀ ਵਰਤੋਂ ਕਰਨ ਸੰਬੰਧੀ ਪੰਜਾਬੀ ਅਧਿਆਪਕ ਵਿਜੈ ਕੁਮਾਰ ਵਲੋਂ ਸਹੁੰ ਚੁਕਾਈ ਗਈ | ਇਸ ਮੌਕੇ ਪਰਵੀਨ ਕੌਰ, ਇੰਦਰਪਾਲ ਸਿੰਘ, ਰਾਮ ਲੁਭਾਇਆ, ਸੁਰਜੀਤ ਸਿੰਘ, ਡਾ. ਇੰਦਰਜੀਤਪਾਲ, ਮੀਨਾਕਸ਼ੀ, ਜਸਵਿੰਦਰ, ਕੁਲਬੀਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਕੌਰ, ਗੀਤਾ ਖੁਰਾਣਾ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਦਲਜੀਤ ਸਿੰਘ, ਵਿਜੈ ਕੁਮਾਰ, ਰਣ ਬਹਾਦਰ, ਸਤਵੀਰ ਸਿੰਘ, ਭੁਪਿੰਦਰ ਸਿੰਘ, ਹਰਪ੍ਰੀਤ ਕੌਰ, ਰਮਨਦੀਪ, ਮਮਤਾ, ਸਰਬਜੀਤ ਕੌਰ, ਰੀਨਾ ਰਾਣੀ, ਰਕੇਸ਼ ਕੁਮਾਰ, ਲੈਂਬਰ ਸਿੰਘ, ਨੀਰੂ ਸ਼ਰਮਾ, ਸੁਨਾਰੀਕਾ ਕੌਲ, ਕੈਂਪਸ ਮੈਨੇਜਰ ਪਰਮਜੀਤ ਸਿੰਘ, ਸੰਤੋਖ ਸਿੰਘ, ਮਨਦੀਪ ਕੌਰ, ਰਾਜਵੀਰ ਕੌਰ, ਜਸਵਿੰਦਰ ਕੌਰ, ਗੁਰਦੀਪ ਸਿੰਘ, ਬਲਰਾਜ, ਕੰਚਨ, ਨਿਰਮਲ ਕੌਰ, ਵਿਜੈ ਕੁਮਾਰ, ਬਿੱਕਰ ਸਿੰਘ, ਪੂਜਾ ਆਦਿ ਮੌਜੂਦ ਸਨ |