05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨਗਰ ਕੌਂਸਲ ਬੰਗਾ ਦੀਆਂ 15 ਸੀਟਾਂ 'ਤੇ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ-ਮੀਨਾ ਸੂੰਢ, ਪੱਲੀ ਝਿੱਕੀ

Ad Position 21
No active advertisement
ਅਜੀਤ ਡੈਸਕ 14-05-2026
ਬੰਗਾ, 13 ਮਈ (ਧਰਮਵੀਰ ਪਾਲ)-ਪੰਕਜ ਕਿਰਪਾਲ ਅਬਜ਼ਰਵਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਾਂਗਰਸ ਪਾਰਟੀ ਦੇ ਹਲਕਾ ਬੰਗਾ ਇੰਚਾਰਜ ਸ੍ਰੀਮਤੀ ਮੀਨਾ ਸੂੰਢ ਦੀ ਅਗਵਾਈ ਹੇਠ ਬੰਗਾ ਵਿਖੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਵਿਚ 26 ਮਈ ਨੂੰ ਹੋਣ ਜਾ ਰਹੀਆਂ ਮਿਊਾਸੀਪਲ ਕੌਂਸਲ ਚੋਣਾਂ ਸੰਬੰਧੀ ਰਣਨੀਤੀ ਤਿਆਰ ਕੀਤੀ ਗਈ ਅਤੇ ਬੰਗਾ ਦੇ 15 ਵਾਰਡਾਂ ਲਈ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਬਲਾਕ ਪ੍ਰਧਾਨ ਬੰਗਾ ਕੁਲਵਰਨ ਸਿੰਘ ਥਾਂਦੀਆਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਯੋਗ ਉਮੀਦਵਾਰਾਂ ਦੀ ਚੋਣ ਲਈ ਆਗੂਆਂ ਅਤੇ ਵਰਕਰਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ | ਇਸ ਮੌਕੇ ਹਲਕਾ ਇੰਚਾਰਜ ਸ੍ਰੀਮਤੀ ਮੀਨਾ ਸੂੰਢ ਨੇ ਕਿਹਾ ਕਿ ਬੰਗਾ ਸ਼ਹਿਰ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਸਾਰੇ ਆਗੂ ਤੇ ਵਰਕਰ ਮਿਲਜੁਲ ਕੇ ਚੋਣ ਮੈਦਾਨ ਵਿਚ ਉਤਰਣਗੇ | ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ 15 ਦੀਆਂ 15 ਸੀਟਾਂ 'ਤੇ ਜਿੱਤ ਦਰਜ ਕਰਕੇ ਆਪਣਾ ਪ੍ਰਧਾਨ ਬਣਾਵੇਗੀ | ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨੇ ਕਿਹਾ ਕਿ ਅਬਜ਼ਰਵਰ ਪੰਕਜ ਕਿਰਪਾਲ, ਹਲਕਾ ਇੰਚਾਰਜ ਸ੍ਰੀਮਤੀ ਮੀਨਾ ਸੂੰਢ ਤੇ ਸਮੂਹ ਕਾਂਗਰਸੀ ਵਰਕਰਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਜਲਦ ਹੀ 15 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਰਜਿੰਦਰ ਸ਼ਰਮਾ, ਮਨਜਿੰਦਰ ਮੋਹਨ ਬੋਬੀ, ਸ਼ਹਿਰੀ ਪ੍ਰਧਾਨ ਗਿਆਨ ਚੰਦ, ਵਾਈਸ ਪ੍ਰਧਾਨ ਸ੍ਰੀਮਤੀ ਕੀਮਤੀ ਸੱਦੀ, ਪਰਵੀਨ ਗੋਗੀ, ਲਹਿੰਬਰ ਰਾਮ ਲੰਗੇਰੀ, ਰਸ਼ਪਾਲ ਕੌਰ, ਪਾਲੋ ਬੈਂਸ ਐਮ. ਸੀ, ਜੈਪਾਲ ਬੈਂਸ, ਬਲਵੀਰ ਕੌਰ, ਰਕੇਸ਼ ਟੋਨੀ, ਵਿਜੇ ਕੁਮਾਰ, ਅਸ਼ੋਕ ਰਾਏ, ਲਾਲੀ ਮਸੰਦਾਂ ਪੱਟੀ, ਅਰੁਣ ਘਈ, ਸਚਿਨ ਘਈ, ਹਰਬੰਸ ਬਬਲੂ, ਧਰਮਪਾਲ ਸਮੇਤ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੰਗੜ ਗੋਤਰ ਜਠੇਰਿਆਂ ਦਾ ਮੇਲਾ 17 ਨੂੰ ਅਗਲੀ ਖ਼ਬਰ ਅਮਰਦੀਪ ਸਕੂਲ ਦੀ ਵਿਦਿਆਰਥਣ ਕ੍ਰੀਤੀਕਾ ਦਾ ਜ਼ਿਲ੍ਹੇ 'ਚੋਂ ਨੌਵਾਂ ਸਥਾਨ
Ad Position 24