ਬਲਾਚੌਰ, 13 ਮਈ (ਦੀਦਾਰ ਸਿੰਘ ਬਲਾਚੌਰੀਆ)-ਬੰਗੜ ਗੋਤਰ ਜਠੇਰਿਆਂ ਦਾ ਮੇਲਾ 17 ਮਈ ਨੂੰ ਅਸਥਾਨ ਬੰਗੜ ਜਠੇਰੇ ਰਾਹੋਂ ਰੋਡ ਮਜਾਰਾ ਖੁਰਦ (ਨੇੜੇ ਜਾਡਲਾ) ਵਿਖੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਮੁੱਖ ਸੇਵਾਦਾਰ ਹੈਡਮਾਸਟਰ ਭਾਗ ਰਾਮ ਬੰਗੜ ਗੜ੍ਹੀ ਕਾਨੂੰਗੋਅ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਧਾਰਮਿਕ ਰਸਮਾਂ ਉਪਰੰਤ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |