05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜਹਾਜ਼ ਹਵੇਲੀ ਦੇ ਸੰਭਾਲ ਕਾਰਜ ਤੀਜੇ ਪੜਾਅ 'ਚ ਪੁੱਜੇ

Ad Position 21
No active advertisement
ਅਜੀਤ ਡੈਸਕ 14-05-2026
• ਸਮਾਜ 'ਚ ਸਥਾਪਤੀ ਲਈ ਵਿਰਾਸਤ ਨਾਲ ਜੁੜਨਾ ਜ਼ਰੂਰੀ -ਬਲਾਕੀਪੁਰ
ਬੰਗਾ, 13 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਦੀਵਾਨ ਟੋਡਰ ਮੱਲ ਵਿਰਾਸਤੀ ਫਾਊਾਡੇਸ਼ਨ ਪੰਜਾਬ ਦੇ ਭਰਪੂਰ ਯਤਨਾਂ ਸਦਕਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ੁਸ਼ੋਭਿਤ ਜਹਾਜ਼ ਹਵੇਲੀ ਦੇ ਸੰਭਾਲ ਕਾਰਜ ਵੱਡੀ ਪੱਧਰ 'ਤੇ ਜਾਰੀ ਹਨ | ਇਹਨਾਂ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਇੱਥੇ ਪੁੱਜੇ ਫਾਊਾਡੇਸ਼ਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਹੁਣ ਜਹਾਜ ਹਵੇਲੀ ਨੂੰ ਪੁਰਾਤਨ ਦਿੱਖ 'ਚ ਰੂਪਮਾਨ ਕਰਨ ਦਾ ਕੰਮ ਤੀਜੇ ਪੜਾਅ ਵਿਚ ਪੁੱਜ ਚੁੱਕਾ ਹੈ | ਉਹਨਾਂ ਦੱਸਿਆ ਕਿ ਇਸ ਨਿਰਮਾਣ ਕਾਰਜ ਲਈ ਪੁਰਾਤਣ ਤਕਨੀਕ ਅਤੇ ਪਹਿਲਾਂ ਵਰਤੇ ਗਏ ਪਦਾਰਥਾਂ ਦੀ ਹੀ ਵਰਤੋਂ ਕੀਤੀ ਜਾ ਰਹੀ ਹੈ | ਫਾਊਾਡੇਸ਼ਨ ਦੇ ਕਾਰਜਕਾਰੀ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਦਾ ਕਹਿਣ ਸੀ ਕਿ ਸਮਾਜਿਕ ਸਥਾਪਤੀ ਲਈ ਆਪਣੇ ਵਿਰਸੇ ਨਾਲ ਜੁੜਨ ਅਤੇ ਇਤਿਹਾਸਕ ਅਧਿਐਨ ਜ਼ਰੂਰੀ ਹੈ | ਇਹ ਇਤਿਹਾਸਕ ਉੱਦਮ ਅਮਰੀਕਾ ਦੇ ਸੰਧੂ ਭਰਾਵਾਂ ਵਲੋਂ ਦਿੱਤੇ ਮਾਇਕ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ ਹੈ | ਜਿਸ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਦੇ ਪੁਰਾਤੱਤਵ ਵਿਭਾਗ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਵੀ ਪੂਰਨ ਸਹਿਯੋਗ ਮਿਲਿਆ ਹੈ | ਉਹਨਾਂ ਕਿਹਾ ਅਗਲੇ ਥੋਹੜੇ ਅਰਸੇ ਤੱਕ ਜਹਾਜ ਹਵੇਲੀ ਦਾ ਕਾਰਜ ਮੁਕੰਮਲ ਹੋ ਜਾਵੇਗਾ | ਇਸ ਦੇ ਨਾਲ ਫਾਊਾਡੇਸ਼ਨ ਵਲੋਂ ਖ੍ਰੀਦੀ ਗਈ ਜ਼ਮੀਨ ਵਿਚ ਵਿਸ਼ਾਲ ਮਿਊਜ਼ੀਅਮ ਵੀ ਉਸਾਰਿਆ ਜਾਵੇਗਾ | ਇਸ ਮੌਕੇ ਫਾਊਾਡੇਸ਼ਨ ਦੇ ਜਨਰਲ ਸਕੱਤਰ ਦਲਬਾਰ ਸਿੰਘ ਧੌਲਾ, ਖਜ਼ਾਨਚੀ ਲਖਵੀਰ ਸਿੰਘ ਕੱਤਰੀ ਅਤੇ ਮੈਂਬਰ ਸਤਨਾਮ ਸਿੰਘ ਬਲਾਕੀਪੁਰ ਵੀ ਸ਼ਾਮਲ ਸਨ | ਦੱਸਣਯੋਗ ਹੈ ਕਿ ਫਾਊਾਡੇਸ਼ਨ ਵਲੋਂ ਜਹਾਜ ਹਵੇਲੀ ਤੋਂ ਗੁਰਦੁਆਰਾ ਕਤਲਗੜ੍ਹ ਸਾਹਿਬ ਤੱਕ ਇੱਕ ਵਿਰਾਸਤੀ ਕੋਰੀਡੋਰ ਉਸਾਰਨ ਦੀ ਵੀ ਤਜਵੀਜ਼ ਹੈ |
Ad Position 22
No active advertisement
ਪਿਛਲੀ ਖ਼ਬਰ ਸਲੋਹ ਵਿਖੇ ਬੰਗੜ ਗੋਤ ਜਠੇਰਿਆਂ ਦਾ ਜੋੜ ਮੇਲਾ 17 ਨੂੰ ਅਗਲੀ ਖ਼ਬਰ ਪੰਜਾਬ 'ਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ-ਬੰਗਾ
Ad Position 24