05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਲੋਹ ਵਿਖੇ ਬੰਗੜ ਗੋਤ ਜਠੇਰਿਆਂ ਦਾ ਜੋੜ ਮੇਲਾ 17 ਨੂੰ

Ad Position 21
No active advertisement
ਅਜੀਤ ਡੈਸਕ 14-05-2026
ਔੜ/ਝਿੰਗੜਾਂ, 13 ਮਈ (ਕੁਲਦੀਪ ਸਿੰਘ ਝਿੰਗੜ)-ਪਿੰਡ ਸਲੋਹ ਵਿਖੇ ਬੰਗੜ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਇਸ ਵਾਰ ਵੀ ਬੰਗੜ ਗੋਤ ਜਠੇਰੇ ਪ੍ਰਬੰਧਕ ਕਮੇਟੀ ਵਲੋਂ ਦੇਸ਼-ਵਿਦੇਸ਼ ਵਿੱਚ ਵਸਦੇ ਸਮੂਹ ਬੰਗੜ ਪਰਿਵਾਰਾਂ ਦੇ ਸਹਿਯੋਗ ਨਾਲ 17 ਮਈ ਦਿਨ ਐਤਵਾਰ ਨੂੰ ਉਹਨਾਂ ਦੇ ਧਾਰਮਿਕ ਅਸਥਾਨ 'ਤੇ ਕਰਵਾਇਆ ਜਾ ਰਿਹਾ ਹੈ | ਕਮੇਟੀ ਦੇ ਜਨਰਲ ਸਕੱਤਰ ਅਵਤਾਰ ਰਾਮ ਰਾਏਪੁਰ ਡੱਬਾ ਨੇ ਦੱਸਿਆ ਕਿ ਸਵੇਰੇ ਵੇਲੇ ਝੰਡੇ ਤੇ ਚੂੰਨੀ ਦੀ ਰਸਮ ਕਰਨ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿੱਚ ਵੱਖ-ਵੱਖ ਕਲਾਕਾਰ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਉਣਗੇ | ਜਨਰਲ ਸਕੱਤਰ ਅਵਤਾਰ ਰਾਮ ਨੇ ਸਮੂਹ ਬੰਗੜ ਪਰਿਵਾਰਾਂ ਨੂੰ ਸਲਾਨਾ ਜੋੜ ਮੇਲੇ ਵਿੱਚ ਵੱਧ ਤੋਂ ਵੱਧ ਪੁੱਜਣ ਦੀ ਬੇਨਤੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਦਾ ਸੇਵਨ ਕਰਦੇ 2 ਨੌਜਵਾਨ ਕਾਬੂ ਅਗਲੀ ਖ਼ਬਰ ਜਹਾਜ਼ ਹਵੇਲੀ ਦੇ ਸੰਭਾਲ ਕਾਰਜ ਤੀਜੇ ਪੜਾਅ 'ਚ ਪੁੱਜੇ
Ad Position 24