05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੰਨਿਆਸ ਦਿਵਸ ਨੂੰ ਸਮਰਪਿਤ ਸਾਲਾਨਾ ਸਮਾਗਮ ਅੱਜ ਤੋਂ ਸ਼ੁਰੂ

Ad Position 21
No active advertisement
ਅਜੀਤ ਡੈਸਕ 14-05-2026
ਬਲਾਚੌਰ, 13 ਮਈ (ਨਰੇਸ਼ ਧੌਲ)-ਭੂਰੀਵਾਲੇ ਭੇਖ ਗਰੀਬ ਦਾਸੀ ਸੰਪਰਦਾਇ ਦੇ ਸਿਰਮੋਰ ਮਹਾਂਪੁਰਸ਼ ਗੰਗਾ ਨੰਦ ਮਹਾਂਰਾਜ ਦੇ ਚੌਥੇ ਗੱਦੀਨਸ਼ੀਨ ਸਤਿਗੁਰ ਦਾਸਾ ਨੰਦ ਦੇ ਸਾਲਾਨਾ ਸੰਨਿਆਸ ਦਿਵਸ ਨੂੰ ਸਮਰਪਿਤ ਸਮਾਗਮ ਤਪੋ ਸਥਾਨ ਦੇ ਨਾਂਅ ਨਾਲ ਜਾਣੀ ਜਾਂਦੀ ਕੁਟੀਆ ਸਾਹਿਬ ਕੌਂਢੀ (ਹਿਮਾਚਲ ਪ੍ਰਦੇਸ਼) ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੌਜੂਦਾ ਗੱਦੀਨਸ਼ੀਨ ਅਚਾਰਿਆ ਨਮਰਤਾ ਨੰਦ ਦੀ ਸਰਪ੍ਰਸਤੀ ਹੇਠ 14 ਮਈ ਤੋਂ ਸ਼ਰਧਾ ਅਤੇ ਸਤਿਕਾਰ ਸਹਿਤ ਸ਼ੁਰੂ ਕਰਵਾਇਆ ਜਾ ਰਿਹਾ ਹੈ | ਸਤਿਗੁਰ ਓਾਕਾਰਾ ਨੰਦ ਭੂਰੀਵਾਲੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਪ੍ਰਧਾਨ ਰਾਮ ਸਰੂਪ ਥੋਪੀਆ, ਠੇਕੇਦਾਰ ਚਰਨਜੀਤ ਕਟਾਰੀਆ, ਦਲੀਪ ਸਿੰਘ ਗੁੱਡੂ ਫਰੋਰ, ਸੰਦੀਪ ਚੌਹਾਨ ਟੇਢੇਵਾਲ, ਚੰਨੀ ਧਕਧਾਣਾ, ਡਾ. ਨੀਰਜ ਚੌਹਾਨ ਨਾਨੋਵਾਲ, ਬਿੰਦਰ ਕੁਮਾਰ ਸਾਬਕਾ ਸਰਪੰਚ ਚਾਂਦਪੁਰ ਰੁੜਕੀ ਅਤੇ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਤਿਗੁਰਾਂ ਦੇ ਸੰਨਿਆਸ ਦਿਵਸ 'ਤੇ ਪਿੰਡ ਕੌਂਢੀ ਅਤੇ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਇਹ ਸਮਾਗਮ 14 ਮਈ ਨੂੰ ਸਵੇਰੇ 10 ਵਜੇ ਜਗਤ ਗੁਰੂ ਅਚਾਰਿਆ ਗਰੀਬ ਦਾਸ ਰਚਿਤ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਦਾ ਪ੍ਰਕਾਸ਼ ਕੀਤਾ ਜਾਵੇਗਾ | ਜਿਸ ਦੇ ਸੰਪੂਰਨ ਭੋਗ ਅਚਾਰਿਆ ਨਮਰਤਾ ਨੰਦ ਵੱਲੋਂ 16 ਮਈ ਦਿਨ ਸ਼ਨਿੱਚਰਵਾਰ ਨੂੰ ਸਵੇਰੇ 10.30 ਵਜੇ ਪਾਏ ਜਾਣਗੇ | ਸਮਾਗਮ ਦੌਰਾਨ ਸੰਧਿਆ ਆਰਤੀ ਅਤੇ ਸਤਿਸੰਗ ਰੋਜਾਨਾ ਰਾਤ 8 ਤੋਂ 10 ਵਜੇ ਤੱਕ ਹੋਇਆ ਕਰੇਗਾ | ਉਨ੍ਹਾਂ ਸੰਸਥਾ ਦੀਆਂ ਸਮੂਹ ਸੰਗਤਾਂ ਨੂੰ ਇਸ ਮਹਾਨ ਸੰਤ ਸਮਾਗਮ ਵਿੱਚ ਪਹੁੰਚ ਕੇ ਸਤਿਗੁਰਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਬੇਨਤੀ ਕੀਤੀ | ਉਨ੍ਹਾਂ ਦੱਸਿਆ ਕਿ ਇਸੇ ਪਾਵਨ ਪਵਿੱਤਰ ਕੁਟੀਆ ਸਾਹਿਬ ਵਿਖੇ ਸਤਿਗੁਰ ਦਾਸਾ ਨੰਦ ਮਹਾਰਾਜ ਨੇ ਲਗਭਗ 1993 ਵਿੱਚ ਸਤਿਗੁਰ ਅਨੁਭਵਾ ਨੰਦ ਮਹਾਰਾਜ ਤੋਂ ਸੰਨਿਆਸ ਦੀ ਦਾਤ ਪ੍ਰਾਪਤ ਕੀਤੀ ਸੀ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਨੇ ਕਈ ਸਾਲ ਇੱਥੇ ਤਪੱਸਿਆ ਵੀ ਕੀਤੀ ਇਸੇ ਕਾਰਨ ਹੀ ਸਤਿਗੁਰਾਂ ਨੂੰ ਕੌਂਡੀ ਵਾਲੇ ਮਹਾਰਾਜ ਵੀ ਕਿਹਾ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਬਹਿਰਾਮ ਦਾ ਨਤੀਜਾਂ ਸ਼ਾਨਦਾਰ ਅਗਲੀ ਖ਼ਬਰ ਹੈਰੋਇਨ ਦਾ ਸੇਵਨ ਕਰਦੇ 2 ਨੌਜਵਾਨ ਕਾਬੂ
Ad Position 24