05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਖਵਾਜਾ ਪੀਰ ਦਰਬਾਰ 'ਤੇ ਧਾਰਮਿਕ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 14-05-2026
ਨਵਾਂਸ਼ਹਿਰ, 13 ਮਈ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਪਿੰਡ ਡੇਰੋ ਵਿਖੇ ਖਵਾਜਾ ਪੀਰ ਦਰਬਾਰ 'ਚ ਧਾਰਮਿਕ ਪ੍ਰੋਗਰਾਮ ਬੇੜਾ ਤਾਰਨ ਦੀ ਰਸਮ ਤੋਂ ਬਾਅਦ ਰਾਤ ਨੂੰ ਕਰਵਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਦੇ ਵਾਈਸ ਚੇਅਰਮੈਨ ਬਾਬਾ ਕੁਲਵੀਰ ਸ਼ਾਹ ਨੇ ਦੱਸਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਖਵਾਜਾ ਪੀਰ ਦਰਬਾਰ 'ਚ ਕੱਵਾਲ ਪਾਰਟੀ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਨਕਲਾਂ ਦਾ ਵੀ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ 'ਤੇ ਸੰਗਤਾਂ ਨੂੰ ਆਸ਼ੀਰਵਾਦ ਦੇਣ ਵਾਸਤੇ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰਾਂ ਨੇ ਸ਼ਰਿਕਤ ਕੀਤੀ | ਜਿਨਾਂ ਦੇ ਵਿੱਚ ਬਾਬਾ ਬਲਦੇਵ ਸੈਣੀ, ਬਾਬਾ ਰਜੇਸ਼ ਦਾਸ, ਬਾਬਾ ਪੂਰਨ, ਬਾਬਾ ਮਦਨ ਸ਼ਾਹ, ਬਾਬਾ ਕਮਲ, ਕੁੱਕੂ ਭਗਤ, ਬਾਬਾ ਪਰਸ਼ੋਤਮ, ਬਾਬਾ ਜੋਗੇ ਸ਼ਾਹ, ਬਾਬਾ ਮਦਨ ਰਾਣੀਪੁਰ ਤੋਂ ਇਲਾਵਾ ਸਮੂਹ ਸੰਗਤ ਅਤੇ ਸੇਵਾਦਾਰ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਸ਼ਾਹਪੁਰ ਪੱਟੀ ਦਾ ਦੋ ਰੋਜ਼ਾ ਸਾਲਾਨਾ ਜੋੜ ਮੇਲਾ 21 ਤੋਂ ਅਗਲੀ ਖ਼ਬਰ ਪੰਜਵੀਂ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 17 ਨੂੰ
Ad Position 24