ਉਸਮਾਨਪੁਰ, 13 ਮਈ (ਮਝੂਰ)-ਪਿੰਡ ਸ਼ਾਹਪੁਰ ਪੱਟੀ ਸਥਿਤ ਪੰਜ ਪੀਰ ਗਿਆਰਵੀਂ ਵਾਲੀ ਸਰਕਾਰ ਦੇ ਦਰਬਾਰ 'ਤੇ ਸਲਾਨਾ ਦੋ ਰੋਜ਼ਾ ਜੋੜ ਮੇਲਾ ਸਮੂਹ ਸੰਗਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਦੇ ਨਾਲ 21 ਅਤੇ 22 ਮਈ ਨੂੰ ਕਰਵਾਇਆ ਜਾ ਰਿਹਾ ਹੈ | ਸੂਫੀ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਚੈਅਰਮੈਨ ਅਤੇ ਸੇਵਾਦਾਰ ਗੱਦੀਨਸ਼ੀਨ ਸਾਈਾ ਬਲਦੇਵ ਸਿੰਘ ਸੈਣੀ ਨੇ ਦੱਸਿਆ ਕਿ 20 ਮਈ ਦਿਨ ਬੁੱਧਵਾਰ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ | 21 ਮਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਝੰਡਾ ਚੜਾਉਂਦੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਬੇੜੇ ਦੀ ਰਸਮ ਦੁਪਹਿਰ 3 ਵਜੇ ਕੀਤੀ ਜਾਵੇਗੀ | ਸ਼ਾਮ ਨੂੰ 5 ਵਜੇ ਚਾਦਰ ਦੀ ਰਸਮ ਦੇ ਨਾਲ ਚਿਰਾਗ ਵੀ ਰੌਸ਼ਨ ਕੀਤੇ ਜਾਣਗੇ | ਰਾਤ ਨੂੰ ਪੰਜਾਬ ਦੇ ਮਸ਼ਹੂਰ ਕਵਾਲ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਤੇ ਨਾਲ ਹੀ ਨਾਲ ਕੁਲਵਿੰਦਰ ਬਾਵਾ ਅਤੇ ਸ਼ਿੰਗਾਰਾ ਰਾਮ ਮੈਂਟਲ ਵਲੋਂ ਧਾਰਮਿਕ ਡਰਾਮਾ ਪੇਸ਼ ਕੀਤਾ ਜਾਵੇਗਾ | 22 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਗਾਇਕ ਮਹੇਸ਼ ਸਾਜਨ, ਰਜ਼ੀਆ ਖਾਨ ਊਨੇ ਵਾਲੇ, ਸਰੀਤਾ ਗਿੱਲ, ਇੰਟਰਨੈਸ਼ਨਲ ਗਾਇਕ ਰਾਜਨ ਮੱਟੂ ਵੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |