ਮਜਾਰੀ/ਸਾਹਿਬਾ, 13 ਮਈ (ਨਿਰਮਲਜੀਤ ਸਿੰਘ ਚਾਹਲ)-ਨਾਫਰੀ ਸੁਆਣ ਗੋਤ ਦੇ ਵੱਡੇ ਵਡੇਰਿਆਂ ਦੇ ਅਸਥਾਂਨ ਪਿੰਡ ਨੀਲੇਵਾੜੇ (ਰੱਤੇਵਾਲ) ਵਿਖੇ ਸਲਾਨਾ ਮੇਲਾ 17 ਮਈ ਦਿਨ ਜੇਠੇ ਐਤਵਾਰ ਨੂੰ ਲੱਗ ਰਿਹਾ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਚਮਨ ਲਾਲ ਕੌਲਗੜ੍ਹ ਨੇ ਦੱਸਿਆ ਕਿ ਇਸ ਦਿਨ ਸਵੇਰੇ 9 ਵਜੇ ਝੰਡੇ ਝੜਾਉਣ ਦੀ ਰਸਮ ਕਰਨ ਤੋਂ ਬਾਅਦ ਹਵਨ ਪੂਜਾ ਕੀਤੀ ਜਾਵੇਗੀ, ਉਪਰੰਤ ਧਾਰਮਿਕ ਸਟੇਜ ਦਾ ਅਗਾਜ਼ ਹੋਵੇਗਾ | ਕਲਾਕਾਰ ਸੁਖਦੇਵ ਸ਼ੀਰਾ-ਪਰਮਜੀਤ ਪੰਮੀ ਦਿਊਟ ਜੋੜੀ ਤੇ ਹੋਰ ਕਲਾਕਾਰ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |