05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਭੂਰੀਵਾਲੇ ਦੇ ਸੇਵਾਦਾਰ ਨਿਭਾ ਰਹੇ ਨੇ ਜੰਗਲਾਂ 'ਚ ਬਣੇ ਪਾਣੀ ਦੇ ਚੁਬੱਚਿਆਂ ਦੀ ਸੇਵਾ

Ad Position 21
No active advertisement
ਅਜੀਤ ਡੈਸਕ 14-05-2026
ਟੱਪਰੀਆਂ ਖੁਰਦ, 13 ਮਈ (ਬੂਥਗੜ੍ਹੀਆ)-ਸੂਬੇ ਦੇ ਅੰਦਰ ਪੈ ਰਹੀ ਤੱਪ ਦੀ ਗਰਮੀ ਦੇ ਨਾਲ ਜਿੱਥੇ ਆਮ ਆਦਮੀ ਪ੍ਰਭਾਵਤ ਹੋ ਰਿਹਾ ਹੈ, ਉੱਥੇ ਜੰਗਲੀ ਜਾਨਵਰਾਂ ਦਾ ਜੰਗਲ ਦੇ 'ਚ ਰਹਿਣ ਦੇ ਨਾਲ ਉਨ੍ਹਾਂ ਦੀ ਮੁਸੀਬਤ ਦਿਨ-ਪ੍ਰਤਿ-ਦਿਨ ਵੱਧਦੀ ਦੇਖਣ ਨੂੰ ਮਿਲ ਰਹੀ ਹੈ | ਜੰਗਲੀ ਜਾਨਵਰਾਂ ਦੀ ਬਾਂਹ ਫੜ੍ਹਨ ਦੇ ਲਈ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾਂ ਗਰੀਬਦਾਸੀ ਸੰਪਰਦਾਇ ਦੇ ਸਰਪ੍ਰਸਤ ਵੇਦਾਂਤ ਅਚਾਰੀਆ ਸਵਾਮੀ ਚੇਨਤਨਾ ਨੰਦ ਦੇ ਦੁਆਰਾ ਭੂਰੀਵਾਲੇ ਸੰਪਰਦਾਇ ਦੇ ਸੇਵਾਦਾਰਾਂ ਵੱਲੋਂ ਜੰਗਲਾ ਦੇ 'ਚ ਸ਼ਿਵਾਲਿਕ ਦੀਆਂ ਪਹਾੜੀਆ ਦੇ ਨਾਲ਼-ਨਾਲ ਪਾਣੀ ਵਾਲੀਆਂ ਖੇਲਾਂ ਚੁਬੱਚੇ ਬਣਾ ਕਿ ਜੰਗਲੀ ਜਾਨਵਰਾਂ ਦੇ ਲਈ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ | ਕਈ ਥਾਵਾਂ 'ਤੇ ਪੂਰਾ ਪਾਣੀ ਵੀ ਪੀਣ ਨੂੰ ਨਸੀਬ ਹੋਣ ਦੇ ਕਾਰਨ ਜੰਗਲੀ ਜੀਵ ਸੜਕਾਂ 'ਤੇ ਪਿੰਡਾਂ ਵੱਲ ਨੂੰ ਆ ਰਹੇ ਹਨ ਤਹਿਸੀਲ ਬਲਾਚੌਰ ਤੇ ਗੜ੍ਹਸ਼ੰਕਰ ਦੇ ਵਿੱਚ ਪੈਂਦੇ ਪਿੰਡਾ ਦੇ ਜੰਗਲ ਸਿੰਘਪੁਰ, ਝੰਡੂਪੁਰ, ਮਾਲੇਵਾਲ, ਪੋਜੇਵਾਲ, ਟੋਰੋਵਾਲ, ਨੈਨਵਾ, ਸੇਖੋਵਾਲ, ਕੰਬਾਲਾ ਆਦਿ ਵੱਖ-ਵੱਖ ਪਿੰਡਾਂ ਦੇ ਜੰਗਲਾਂ ਦੇ 'ਚ ਨੀਲ ਗਊ, ਬਾਂਦਰ, ਸਾਂਭਰ, ਬੈਨਾ, ਸੂਰ, ਹਿਰਨ ਆਦਿ ਜੰਗਲੀ ਜਾਨਵਰ ਇਲਾਕੇ ਦੇ ਪਿੰਡਾਂ ਦੀਆਂ ਸੜਕਾਂ 'ਤੇ ਦਿਨ ਰਾਤ ਕਈ ਵਾਰ ਦਸਤਕ ਦਿੰਦੇ ਵੀ ਦਿਖਾਈ ਦਿੱਤੇ ਹਨ | ਜੰਗਲੀ ਜਾਨਵਰਾਂ ਦੇ ਲਈ ਪਾਣੀ ਦੀ ਪੀਣ ਵਾਲੀ ਕਮੀ ਨੂੰ ਪੂਰਾ ਕਰਨ ਦੇ ਲਈ ਭਲੇ ਹੀ ਭੂਰੀਵਾਲੇ ਸੰਪਰਦਾਇ ਦੇ ਦੁਆਰਾ ਪਿਛਲੇ ਕਈ ਸਾਲਾਂ ਤੋਂ ਬੀੜਾ ਚੁੱਕਿਆ ਹੋਇਆ ਹੈ | ਪਰ ਸਰਕਾਰਾਂ ਦਾ ਇਸ ਜੰਗਲੀ ਜਾਨਵਰਾਂ ਦੀ ਸੁਰੱਖਿਆ ਦੇ ਪ੍ਰਤਿ ਕੋਈ ਅਹਿਮ ਠੋਸ ਰੋਲ ਦੇਖਣ ਨੂੰ ਨਹੀਂ ਮਿਲ ਰਿਹਾ | ਉਧਰ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾਂ ਗਰੀਬਦਾਸੀ ਸੰਪਰਦਾਇ ਦੇ ਸਰਪ੍ਰਸਤ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੇ ਅਹਿਮ ਯਤਨਾਂ ਦੇ ਸਦਕਾ ਹੀ ਜੰਗਲੀ ਜੀਵ ਜਾਨਵਰਾਂ ਦੀ ਪਿਆਸ ਬਜਾਉਣ ਦੇ ਲਈ ਹੀ ਪਾਣੀ ਦੇ ਚੁਬੱਚੇ ਜੰਗਲਾਂ ਵਿੱਚ ਬਣਾਏ ਗਏ ਹਨ | ਭੂਰੀਵਾਲੇ ਸੰਪਰਦਾਇ ਦੇ ਪਿੰਡਾਂ-ਪਿੰਡਾਂ ਦੇ ਸੇਵਾਦਾਰਾਂ ਦੇ ਵੱਲੋਂ ਆਪਣੇ-ਆਪਣੇ ਜੰਗਲਾਂ ਦੇ ਵਿੱਚ ਟਰੈਕਟਰ ਟੈਂਕਰਾਂ ਦੇ ਨਾਲ ਪਾਣੀ ਵਾਲੀਆ ਖੇਲਾਂ ਚੁਬੱਚਿਆ ਨੂੰ ਸਾਫ਼ ਕਰਕੇ ਪਾਣੀ ਦੇ ਨਾਲ ਭਾਰਿਆ ਜਾ ਰਿਹਾ ਹੈ | ਜਿਸ ਦੇ ਨਲ ਜੰਗਲ ਦੇ ਵਿੱਚ ਪਾਣੀ ਦੇ ਪਿਆਸੇ ਘੁੰਮ ਰਹੇ ਅਵਾਰਾਂ ਜੀਵ ਜੰਤੂਆਂ ਦੀ ਪਿਆਸ ਨੂੰ ਬੁਝਾਇਆ ਜਾ ਰਿਹਾ ਹੈ | ਭੂਰੀਵਾਲੇ ਭੇਖ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੇ ਵੱਲੋਂ ਖੇਲਾ ਦੀ ਸਾਫ-ਸਿਫਾਈ ਦੀ ਵੀ ਸਮੇ-ਸਮੇ ਦੇ ਦੌਰਾਨ ਜਾਂਚ ਵੀ ਕੀਤੀ ਜਾਂਦੀ ਹੈ | ਇਲਾਕੇ ਦੇ ਲੋਕਾਂ ਦਾ ਸਰਕਾਰ ਤੇ ਵਿਭਾਗ ਨੂੰ ਕਹਿਣਾ ਹੈ ਕਿ ਜੋ ਕਾਰਜ ਸਮਾਜ ਦੇ ਹਲਕੇ ਦੇ ਵਿੱਚ ਭੂਰੀਵਾਲੇ ਸੰਪਰਦਾਇ ਦੇ ਦੁਆਰਾ ਕੀਤੇ ਜਾ ਰਹੇ ਹਨ ਉਹ ਕਾਰਜ ਸਰਕਾਰਾਂ ਦੇ ਕਰਨ ਦੇ ਬਣਦੇ ਹਨ | ਸਰਕਾਰਾਂ ਨੂੰ ਉਹਨਾਂ ਤੋਂ ਕੁੱਝ ਸਿੱਖ ਕਿ ਸੇਵਾ ਦੀ ਨਸੀਹਤ ਲੈਣੀ ਜ਼ਰੂਰੀ ਹੈ |
Ad Position 22
No active advertisement
ਪਿਛਲੀ ਖ਼ਬਰ ਸੇਵਾਮੁਕਤ ਕਾਨੂੰਗੋ ਤੇ ਪਟਵਾਰੀਆਂ ਨੇ ਕੀਤੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਨਾਫਰੀ ਸੁਆਣ ਗੋਤ ਦੇ ਜਠੇਰਿਆਂ 'ਤੇ ਮੇਲਾ 17 ਨੂੰ
Ad Position 24