05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸੇਵਾਮੁਕਤ ਕਾਨੂੰਗੋ ਤੇ ਪਟਵਾਰੀਆਂ ਨੇ ਕੀਤੀ ਜ਼ਿਲ੍ਹਾ ਪੱਧਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 14-05-2026
ਨਵਾਂਸ਼ਹਿਰ, 13 ਮਈ (ਦੀਦਾਰ ਸਿੰਘ ਸ਼ੇਤਰਾ)-ਦੀ ਰੈਵੇਨਿਊ ਸੇਵਾ ਮੁਕਤ ਕਾਨੂੰਗੋਂ/ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਹਰਭਜਨ ਸਿੰਘ ਜਾਡਲੀ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਦੀ ਪ੍ਰਧਾਨਗੀ ਹੇਠ ਸਥਾਨ ਹੋਈ | ਮੀਟਿੰਗ 'ਚ ਜ਼ਿਲ੍ਹੇ ਪੱਧਰੀ ਮੰਗਾਂ ਤੇ ਮੁਸ਼ਕਲਾਂ ਤੋਂ ਇਲਾਵਾ ਡੀ.ਏ ਅਤੇ ਮੈਡੀਕਲ ਬਿੱਲਾਂ 'ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਜਾਡਲੀ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਨੇ ਸਰਕਾਰ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ.ਏ ਦਾ ਬਕਾਇਆ 30 ਜੂਨ ਤੱਕ ਭੁਗਤਾਨ ਕਰਨ ਦਾ ਅਲਟੀਮੇਟਮ ਦਿੱਤਾ ਹੋਇਆ ਹੈ | ਜਿਸ ਦੇ ਅਸਰ ਨੂੰ ਰੋਕਣ ਲਈ ਸਰਕਾਰ ਬਹਾਨੇ ਘੜ ਰਹੀ ਹੈ | ਮਾਣਯੋਗ ਅਦਾਲਤ ਨੇ ਆਪਣੇ ਹੁਕਮ ਵਿੱਚ ਸੂਬਾ ਸਰਕਾਰ ਦੇ ਉਸ ਤਰਕ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ, ਜਿਸ 'ਚ ਸਰਕਾਰ ਵਿੱਤੀ ਤੰਗੀ ਅਤੇ ਸਰੌਤਾਂ ਦੀ ਘਾਟ ਦਾ ਹਵਾਲਾ ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਡੀ.ਏ ਦਾ ਭੁਗਤਾਨ ਟਾਲਣ ਦੀ ਕੋਸ਼ਿਸ਼ ਕਰ ਰਹੀ ਸੀ | ਕੋਰਟ ਨੇ ਦੋ ਟੁਕ ਸ਼ਬਦਾਂ 'ਚ ਕਿਹਾ ਕਿ ਜਦੋਂ ਸਰਕਾਰ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰ ਚੁੱਕੀ ਹੈ | ਸਰਕਾਰ ਬਕਾਇਆ ਦੇਣ ਤੋਂ ਪਿੱਛੇ ਨਹੀਂ ਹੱਟ ਸਕਦੀ | ਅਦਾਲਤ ਨੇ ਇਹ ਵੀ ਕਿਹਾ ਕਿ ਸਰਕਾਰ ਵਿੱਤੀ ਮੁਸ਼ਕਿਲਾਂ ਨੂੰ ਸਰਕਾਰੀ ਜ਼ਿਮੇਵਾਰੀਆਂ ਤੋਂ ਬਚਣ ਦਾ ਆਧਾਰ ਨਹੀਂ ਬਣਾ ਸਕਦੀ | ਜਦੋਂ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀ.ਏ ਦੇ ਰਹੀ ਹੈ ਤਾਂ ਫਿਰ ਪੰਜਾਬ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨਾਲ ਪੰਜਾਬ ਸਰਕਾਰ ਵਿਤਕਰਾ ਕਿਉਂ ਕਰ ਰਹੀ ਹੈ | ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਦੇ ਇਸ ਨਾਂਹ ਪੱਖੀ ਰਵੱਵੀਏ ਦਾ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਨ | ਜਥੇਬੰਦੀ ਨੇ ਚਿਤਾਵਨੀ ਵੀ ਦਿੱਤੀ ਕਿ ਜੇ ਮੁਲਾਜ਼ਮ ਸਰਕਾਰ ਬਣਾ ਸਕਦੇ ਹਨ, ਉਹ ਸਰਕਾਰ ਨੂੰ ਡੇਗਣਾ ਵੀ ਜਾਣਦੇ ਹਨ | ਇਸ ਮੌਕੇ ਉਹਨਾਂ ਦੇ ਨਾਲ਼ ਹਰੀਕਿ੍ਸ਼ਨ ਜ਼ਿਲ੍ਹਾ ਖਜ਼ਾਨਚੀ, ਕੁਲਦੀਪ ਸਿੰਘ ਰੱਕੜ ਜ਼ਿਲ੍ਹਾ ਜਨਰਲ ਸਕੱਤਰ, ਅਜਮੇਰ ਸਿੰਘ, ਕਸ਼ਮੀਰ ਸਿੰਘ ਬਛੌੜੀ, ਚਰਨਜੀਤ ਸਿੰਘ ਸੈਣੀ, ਦੇਸ ਰਾਜ ਬੰਗਾ ਰੁੜਕੀ ਕਲਾਂ, ਰਾਮਪਾਲ, ਅਜੀਤ ਰਾਮ ਗੁੱਲਪੁਰ, ਦਿਲਬਾਗ ਰਾਏ, ਬਲਵੀਰ ਬੀਸਲਾ, ਤਰਸੇਮ ਲਾਲ, ਦਲਵੀਰ ਚੰਦ, ਕਸ਼ਮੀਰੀ ਲਾਲ ਫਿਲੌਰ, ਨਰੰਜਣ ਰਾਮ, ਵਰਿੰਦਰ ਪਾਠਕ, ਕੁਲਦੀਪ ਸਿੰਘ, ਮੇਜਰ ਰਾਮ, ਸੁਰਿੰਦਰਪਾਲ, ਸੁਖਜਿੰਦਰ ਸਿੰਘ, ਬੂਟਾ ਰਾਮ, ਬਿੰਟੂ ਲਾਲ, ਪਿਆਰਾ ਰਾਮ, ਹਰਬੰਸ ਲਾਲ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਪੰਡਿਤ ਬਲਰਾਮ ਕਿ੍ਸ਼ਨ ਨਮਿਤ ਪਾਠ ਦੇ ਪਾਏ ਭੋਗ ਅਗਲੀ ਖ਼ਬਰ ਭੂਰੀਵਾਲੇ ਦੇ ਸੇਵਾਦਾਰ ਨਿਭਾ ਰਹੇ ਨੇ ਜੰਗਲਾਂ 'ਚ ਬਣੇ ਪਾਣੀ ਦੇ ਚੁਬੱਚਿਆਂ ਦੀ ਸੇਵਾ
Ad Position 24