05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਪੰਡਿਤ ਬਲਰਾਮ ਕਿ੍ਸ਼ਨ ਨਮਿਤ ਪਾਠ ਦੇ ਪਾਏ ਭੋਗ

Ad Position 21
No active advertisement
ਪੰਡਿਤ ਬਲਰਾਮ ਕਿ੍ਸ਼ਨ ਨਮਿੱਤ ਸ੍ਰੀ ਗਰੁੜ ਪੁਰਾਣ ਦਾ ਭੋਗ ਪਾਉਂਦੇ ਪੰਡਤ ਅਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਖ-ਵੱਖ ਆਗੂ ਤੇ ਹਾਜ਼ਰ ਸੰਗਤਾਂ | ਤਸਵੀਰਾਂ : ਨਿਰਮਲਜੀਤ ਸਿੰਘ ਚਾਹਲ <br/> 14-05-2026
ਮਜਾਰੀ/ਸਾਹਿਬਾ, 13 ਮਈ (ਨਿਰਮਲਜੀਤ ਸਿੰਘ ਚਾਹਲ)-ਸਮਾਜਸੇਵੀ ਸੀਨੀਅਰ ਭਾਜਪਾ ਆਗੂ ਤੇ ਪਿੰਡ ਸਾਹਿਬਾ ਦੇ ਸਾਬਕਾ ਸਰਪੰਚ ਪੰਡਤ ਬਲਰਾਮ ਕਿ੍ਸ਼ਨ ਨਮਿੱਤ ਸ਼੍ਰੀ ਗਰੁੜ ਪ੍ਰਾਣ ਦੇ ਪਾਠ ਦੇ ਭੋਗ ਸ਼ਿਵ ਮੰਦਰ ਸਾਹਿਬਾ ਵਿਖੇ ਪੰਡਤ ਲੱਛਮਣ ਸ਼ਰਮਾਂ ਵਲੋਂ ਪਾਏ ਗਏ ਤੇ ਕਥਾ ਕੀਤੀ ਗਈ | ਉਪਰੰਤ ਵੱਖ-ਵੱਖ ਪਾਰਟੀਆਂ ਦੇ ਪਹੰਚੇ ਹੋਏ ਆਗੂਆਂ ਮੈਡਮ ਵਰਿੰਦਰ ਕੌਰ ਥਾਂਦੀ, ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਡਾ. ਸੁਭਾਸ਼ ਸ਼ਰਮਾਂ, ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ, ਚੇਅਰਮੈਨ ਦਨੇਸ਼ ਢੱਲ ਜਲੰਧਰ, ਸੋਨੂੰ ਭਾਟੀਆ, ਜੋਗਿੰਦਰ ਸਿੰਘ ਅਟਵਾਲ, ਪਿ੍. ਹਰਮਿਲਾਪ ਸਿੰਘ ਤੇ ਲਾਲਾ ਮੂਰਤੀ ਧੰਮ ਵਲੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਡਤ ਬਲਰਾਮ ਕਿ੍ਸ਼ਨ ਵਲੋਂ ਸਮਾਜ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ ਗਿਆ | ਉਨਾਂ ਕਿਹਾ ਕਿ ਪੰਡਤ ਜੀ ਦੇ ਤੁਰ ਜਾਣ ਨਾਲ ਇਕੱਲੇ ਪ੍ਰੀਵਾਰ ਨੂੰ ਹੀ ਨਹੀ ਸਮੁੱਚੇ ਸਮਾਜ ਨੂੰ ਵੱਡਾ ਘਾਟਾ ਪਿਆ ਹੈ | ਇਸ ਮੌਕੇ ਸਾਬਕਾ ਸਾਂਸਦ ਮੈਂਬਰ ਅਵਿਨਾਸ਼ ਰਾਏ ਖੰਨਾ, ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ ਬਲੱਡ ਬੈਂਕ ਨਵਾਂਸ਼ਹਿਰ ਦੇ ਸਟਾਫ ਵਲੋਂ ਭੇਜੇ ਸ਼ੋਕ ਮਤੇ ਪੜ੍ਹ ਕੇ ਸੁਣਾਏ ਗਏ | ਇਸ ਮੌਕੇ ਮਾ. ਚੰਨਣ ਰਾਮ, ਨੰਦ ਕਿਸ਼ੋਰ, ਅਰਵਿੰਦ ਵਰਮਾਂ, ਐਡ. ਦਿਨੇਸ਼ ਭਾਰਦਬਾਜ, ਰਾਕੇਸ਼ ਪਾਂਧੀ ਸਾਬਕਾ ਸਰਪੰਚ, ਕਿ੍ਸ਼ਨ ਲਾਲ ਸ਼ਰਮਾਂ, ਅਸ਼ੋਕ ਬਜਾੜ, ਦਲਜੀਤ ਸਿੰਘ ਬੈਂਸ, ਢਾਡੀ ਜਸਦੀਪ ਸਿੰਘ ਨਾਗਰਾ, ਡਾ. ਬਲਦੇਵ ਰਾਜ, ਪਵਨਜੀਤ ਰਿਟਾ. ਕਾਨੂੰਗੋਂ, ਮਨੋਜ ਸ਼ਰਮਾਂ, ਦੁਵੇਂਦੂ ਸ਼ਰਮਾਂ, ਰਵਿੰਦਰ ਕੁਮਾਰ ਲਾਲੀ, ਸੁਰਿੰਦਰ ਸ਼ਰਮਾਂ, ਪਰਮਜੀਤ ਪੰਮਾਂ ਭਾਟੀਆ ਤੇ ਪਰਮਿੰਦਰ ਮੇਨਕਾ ਦੋਵੇਂ ਐਮ.ਸੀ ਬਲਾਚੌਰ, ਜਸਵੀਰ ਸਿੰਘ ਔਲੀਆਪੁਰ, ਸੰਜੇ ਮਲਹੋਤਰਾ, ਮੋਤਾ ਸਿੰਘ ਜੇ.ਈ, ਰਾਜ ਕੁਮਾਰ ਚੌਧਰੀ, ਅਨਿੱਲ ਧੰਮ, ਡਾ. ਰਣਜੀਤ ਸਿੰਘ, ਚਮਨ ਲਾਲ ਸਰਪੰਚ, ਹਰਬੰਸ ਸਿੰਘ, ਪਿਆਰਾ ਸਿੰਘ, ਬਹਾਦਰ ਸਿੰਘ, ਸ਼ਾਮ ਲਾਲ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਜਿੰਮ ਦੇ ਸਾਮਾਨ ਵਾਸਤੇ ਇਕ ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਸੇਵਾਮੁਕਤ ਕਾਨੂੰਗੋ ਤੇ ਪਟਵਾਰੀਆਂ ਨੇ ਕੀਤੀ ਜ਼ਿਲ੍ਹਾ ਪੱਧਰੀ ਮੀਟਿੰਗ
Ad Position 24