ਸੜੋਆ, 13 ਮਈ (ਹਰਮੇਲ ਸਹੂੰਗੜਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਾਪੁਰ ਨੇ ਪਿੰਡ ਆਲੋਵਾਲ ਵਿਖੇ ਪਹੁੰਚ ਕੇ ਉਥੋਂ ਦੇ ਮੁਹਤਬਰ ਵਿਅਕਤੀਆਂ ਨੂੰ ਜਿੰਮ ਦਾ ਸਾਮਾਨ ਖਰੀਣ ਲਈ ਇਕ ਲੱਖ ਦਾ ਚੈੱਕ ਸਾਬਕਾ ਸਰਪੰਚ ਤਿਲਕ ਰਾਜ ਸੂਦ ਤੇ ਬਲਾਕ ਪ੍ਰਧਾਨ ਕਾਂਗਰਸ ਸੜੋਆ ਨੂੰ ਸੌਂਪਿਆ | ਤਿਲਕ ਰਾਜ ਨੇ ਸਤਨਾਮ ਜਲਾਲਪੁਰ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਨੌਜਵਾਨ ਨੂੰ ਖੇਡਾਂ ਵੱਲ ਜੋੜਨ ਲਈ ਮੁਹਿੰਮ ਚਲਾਈ ਹੋਈ ਤੇ ਨਸ਼ੇ ਨਾਲ ਗਰਕ ਹੋ ਚੁੱਕੀ ਨੌਜਵਾਨੀ ਨੂੰ ਖੇਡਾਂ ਵੱਲ ਵਧੇਰੇ ਧਿਆਨ ਦੇਣ ਲਈ ਕਿਹਾ ਜਾ ਰਿਹਾ | ਚੇਅਰਮੈਨ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਖੇਡ ਸਟੇਡੀਅਮ ਬਣਾ ਕੇ ਦੇਣ ਦਾ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ | ਨਾਲ ਹੀ ਦੱਸਿਆ ਬਲਾਕ-ਸੜੋਆ ਤੇ ਬਲਾਚੌਰ ਦੇ ਪਿੰਡਾਂ 'ਚ ਖੇਡ ਸਟੇਡੀਅਮ ਦਾ ਕੰਮ ਬਹੁਤ ਹੀ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਜਲਦੀ ਹੀ ਤਿਆਰ ਹੋ ਜਾਣਗੇ | ਇਸ ਮੌਕੇ ਸਤਨਾਮ ਸਹੂੰਗੜਾ ਤੇ ਗੁਰਚੈਨ ਰਾਮ (ਦੋਨੋ ਬਲਾਕ ਪ੍ਰਧਾਨ), ਸੋਹਣ ਸਿੰਘ ਮੰਡੇਰ, ਸੁੱਚਾ ਸਿੰਘ, ਭੁਪਿੰਦਰ ਸੂਦ, ਨਰੇਸ਼ ਕੁਮਾਰ, ਨਵਦੀਪ ਸੂਦ, ਸੁਖਦੀਪ ਸੂਦ, ਪਰਮਿੰਦਰ ਪੰਚ, ਸੰਨੀ ਪੰਚ ਤੇ ਭੋਲਾ ਪੰਚ ਆਦਿ ਹਾਜ਼ਰ ਸਨ |