05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਿਵਲ ਹਸਪਤਾਲ ਮੁਕੰਦਪੁਰ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 14-05-2026
ਮੁਕੰਦਪੁਰ, 13 ਮਈ (ਅਮਰੀਕ ਸਿੰਘ ਢੀਂਡਸਾ)-ਐਸ.ਐਮ.ਓ ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ਼ ਮੁਕੰਦਪੁਰ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ | ਇਸ ਦਿਵਸ ਲਈ ਇਸ ਸਾਲ ਦਾ ਵਿਸ਼ਾ ਹੈ, 'ਸਾਡੀਆਂ ਨਰਸਾਂ ਸਾਡਾ ਭਵਿੱਖ ਸਸ਼ਕਤ ਨਰਸਾਂ ਜਾਨਾਂ ਬਚਾਉਂਦੀਆਂ ਹਨ' | ਇਸ ਸਮੇਂ ਵਿਚ ਇਹ ਵਿਸ਼ਾ ਬਹੁਤ ਹੀ ਮਹੱਤਵਪੂਰਣ ਹੈ | ਐਸ.ਐਮ.ਓ ਡਾ. ਨੀਨਾ ਸ਼ਾਂਤ ਨੇ ਦੱਸਿਆ ਕਿ ਇਹ ਦਿਨ ਫਲੋਰੈਂਸ ਨਾਈਟਿੰਗਲ ਦੀ ਜਨਮ ਦੀ ਯਾਦ ਵਿਚ ਮਨਾਇਆ ਜਾਂਦਾ ਹੈ | ਉਹ ਇੱਕ ਨਰਸ ਜਿਸਨੇ ਯੁੱਧ ਦੌਰਾਨ ਸੈਨਿਕਾਂ ਦੀ ਦੇਖਭਾਲ ਲਈ ਚੌਵੀ ਘੰਟੇ ਕੰਮ ਕੀਤਾ ਅਤੇ ਉਸਨੇ ਆਪਣੀ ਟੀਮ ਦੀ ਅਗਵਾਈ ਕੀਤੀ ਅਤੇ ਮੌਤ ਦਰ ਨੂੰ ਘਟਾ ਦਿੱਤਾ | ਅੰਤਰਰਾਸ਼ਟਰੀ ਕੌਂਸਲ ਆਫ਼ ਨਰਸਿੰਗ ਦੁਆਰਾ 1965 ਵਿੱਚ ਪਹਿਲਾ ਨਰਸਿੰਗ ਦਿਵਸ ਮਨਾਇਆ ਗਿਆ ਸੀ ਅਤੇ 1974 ਵਿੱਚ ਇਸ ਕੌਂਸਲ ਨੇ ਫਲੋਰੈਂਸ ਨਾਈਟਿੰਗਲ ਦੇ ਜਨਮ ਦਿਨ ਤੇ ਨਰਸਿੰਗ ਦਿਵਸ ਮਨਾਉਣ ਨੂੰ ਪ੍ਰਵਾਨਗੀ ਦਿੱਤੀ ਸੀ | ਐਸ.ਐਮ.ਓ ਨੇ ਕਿਹਾ ਕਿ ਜਦੋਂ ਕੋਈ ਬਿਮਾਰ ਵਿਅਕਤੀ ਹਸਪਤਾਲ 'ਚ ਦਾਖ਼ਲ ਹੋ ਕੇ ਇਲਾਜ ਕਰਵਾਉਂਦਾ ਹੈ, ਤਾਂ ਉਸ ਦੀ ਦੇਖ-ਰੇਖ ਨਰਸਿੰਗ ਸਟਾਫ ਵੱਲੋਂ ਕੀਤੀ ਜਾਂਦੀ ਹੈ | ਨਰਸਿੰਗ ਦੁਨੀਆ ਦਾ ਸਭ ਤੋਂ ਵੱਡਾ ਸੇਵਾ ਵਾਲਾ ਕਿੱਤਾ ਹੈ | ਮੈਡੀਕਲ ਦਾ ਅਜਿਹਾ ਕੋਈ ਖੇਤਰ ਨਹੀਂ, ਜਿੱਥੇ ਨਰਸਾਂ ਦੀ ਜ਼ਰੂਰਤ ਨਾ ਹੋਵੇ, ਸੇਵਾ ਹੀ ਇਨ੍ਹਾਂ ਦੀ ਪਛਾਣ ਹੈ | ਜਿਸ ਤਰ੍ਹਾਂ ਇਕ ਮਾਂ ਆਪਣੇ ਬਿਮਾਰ ਬੱਚੇ ਦੀ ਦੇਖਭਾਲ ਕਰਦੀ ਹੈ, ਇਸੇ ਤਰ੍ਹਾਂ ਨਰਸ ਮਾਂ ਦੇ ਰੂਪ 'ਚ ਕੰਮ ਕਰਦੀ ਹੈ, ਜਿਸ ਕਾਰਨ ਉਨ੍ਹਾਂ ਦਾ ਨਾਂ ਸਿਸਟਰ ਦੇ ਤੌਰ 'ਤੇ ਪ੍ਰਚਲਿਤ ਹੋ ਗਿਆ | ਇਸ ਦਿਵਸ ਦੇ ਮੌਕੇ 'ਤੇ ਮੈਡੀਕਲ ਸਪੈਸ਼ਲਿਸਟ ਡਾ. ਹਰਕੇਸ਼ ਕੁਮਾਰ, ਮੈਡੀਕਲ ਅਫ਼ਸਰ ਡਾ. ਸੋਨੀਆ ਪੌਲ, ਡਾ. ਬਲਕਾਰ, ਬੀ.ਈ.ਈ ਹਰਪ੍ਰੀਤ ਸਿੰਘ, ਨਰਸ ਪ੍ਰੇਮ ਲਤਾ, ਨਰਸ ਮੀਨਾਕਸ਼ੀ, ਨਰਸ ਨੀਲਮ, ਨਰਸ ਸੁਨੀਤਾ, ਨਰਸ ਸੁਖਵਿੰਦਰ ਕੌਰ, ਨਰਸ ਕੰਵਲਜੀਤ ਕੌਰ, ਨਰਸ ਸ਼ੈਰੀ, ਨਰਸ ਸੰਤੋਸ਼, ਅਤੇ ਸੁਰੇਸ਼, ਰਾਣੀ, ਸੁਖਵਿੰਦਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲਿੰਗ ਜਾਂਚ ਦੇ ਕਾਨੂੰਨ ਤੋੜਨ ਵਾਲੇ ਜਾਣਗੇ ਜੇਲ੍ਹ -ਡਾ. ਹਰੀਸ਼ ਕਿਰਪਾਲ ਅਗਲੀ ਖ਼ਬਰ ਜਿੰਮ ਦੇ ਸਾਮਾਨ ਵਾਸਤੇ ਇਕ ਲੱਖ ਦਾ ਚੈੱਕ ਭੇਟ
Ad Position 24