05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਜਾਡਲਾ 'ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ

Ad Position 21
No active advertisement
ਅਜੀਤ ਡੈਸਕ 14-05-2026
ਜਾਡਲਾ, 13 ਮਈ (ਹਰਕੰਵਲ ਸਿੰਘ ਕੌਲਗੜ੍ਹ)-ਕਸਬਾ ਜਾਡਲਾ 'ਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ | ਪਿੰਡ 'ਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਪਏ ਹਨ | ਜੋ ਛੱਪੜ ਪਹਿਲਾਂ ਪਾਣੀ ਦੇ ਸੋਮੇ ਮੰਨੇ ਜਾਂਦੇ ਸਨ, ਉਹ ਹੁਣ ਗੰਦੇ ਕੂੜੇ ਦੇ ਸਥਾਨ ਬਣ ਚੁੱਕੇ ਹਨ | ਸਥਾਨਕ ਪੁਲਿਸ ਚੌਕੀ ਦੇ ਕੋਲੋਂ ਪਿੰਡ 'ਚ ਦਾਖ਼ਲ ਹੁੰਦਿਆਂ ਹੀ ਪੰਜਾਬ ਸਰਕਾਰ ਵੱਲੋਂ ਪ੍ਰਚਾਰੇ ਗਏ ਰੋਲ ਮਾਡਲ ਮੁਹੱਲਾ ਕਲੀਨਿਕ'ਦੇ ਬਿਲਕੁਲ ਨਜ਼ਦੀਕ ਬਣੇ ਛੱਪੜ 'ਚ ਗੰਦਗੀ ਦੇ ਵੱਡੇ-ਵੱਡੇ ਢੇਰ ਦੇਖੇ ਜਾ ਸਕਦੇ ਹਨ | ਪਲਾਸਟਿਕ ਦੇ ਲਿਫ਼ਾਫ਼ੇ, ਘਰਾਂ ਦਾ ਕੂੜਾ-ਕਰਕਟ ਛੱਪੜ 'ਚ ਸੁੱਟਿਆ ਜਾ ਰਿਹਾ ਹੈ | ਬਦਬੂ ਕਾਰਨ ਲੋਕਾਂ ਦਾ ਲੰਘਣਾ ਔਖਾ ਹੋ ਰਿਹਾ ਹੈ | ਮੱਖੀਆਂ-ਮੱਛਰਾਂ ਦੀ ਭਰਮਾਰ ਨੇ ਬਿਮਾਰੀਆਂ ਨੂੰ ਸੱਦਾ ਦੇ ਦਿੱਤਾ ਹੈ | ਸਿਹਤ ਸਹੂਲਤ ਦੇਣ ਲਈ ਬਣਾਏ ਮੁਹੱਲਾ ਕਲੀਨਿਕ ਦੇ ਕੋਲ ਹੀ ਗੰਦਗੀ ਦਾ ਇਹ ਮੰਜ਼ਰ ਸਰਕਾਰ ਦੇ ਸਵੱਛ ਪੰਜਾਬ”ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ | ਰਵਿਦਾਸ ਗੁਰਦੁਆਰਾ ਸਾਹਿਬ ਤੋਂ ਅੱਗੇ ਪੰਚਾਇਤ ਵੱਲੋਂ ਇੱਕ ਬੋਰਡ ਲਗਾਇਆ ਗਿਆ ਹੈ, ਜਿਸ 'ਤੇ ਵੱਖ-ਵੱਖ ਤਰੀਕੇ ਨਾਲ ਕੂੜਾ ਨਾ ਸੁੱਟਣ ਦੀ ਨਸੀਹਤ ਦਿੱਤੀ ਗਈ ਹੈ | ਪਰ ਹੈਰਾਨੀ ਦੀ ਗੱਲ ਕਿ ਲੋਕਾਂ ਨੇ ਬੋਰਡ ਦੇ ਠੀਕ ਹੇਠਾਂ ਹੀ ਕੂੜੇ ਦਾ ਢੇਰ ਲਗਾਇਆ ਹੋਇਆ ਹੈ, ਨਿਯਮਾਂ ਦੀਆਂ ਖੁੱਲ੍ਹੇ ਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਕੂੜਾਦਾਨਾਂ ਦਾ ਕੋਈ ਪ੍ਰਬੰਧ ਨਹੀਂ ਹੈ | ਮਜਬੂਰਨ ਲੋਕ ਖੁੱਲ੍ਹੀ ਥਾਂ 'ਤੇ ਹੀ ਕੂੜਾ ਸੁੱਟ ਦਿੰਦੇ ਹਨ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵਧ ਰਿਹਾ ਹੈ | ਪਿੰਡ ਦੀ ਇੱਕ ਔਰਤ ਨੇ ਦੱਸਿਆ ਕਿ ਗਰਮੀ ਤੇ ਬਰਸਾਤ 'ਚ ਡੇਂਗੂ, ਮਲੇਰੀਆ 'ਤੇ ਡਾਇਰੀਆ ਫੈਲਣ ਦਾ ਡਰ ਹੈ, ਬੱਚੇ ਸਭ ਤੋਂ ਵੱਧ ਬਿਮਾਰ ਹੋ ਰਹੇ ਹਨ | ਸ਼ਾਮ ਵੇਲੇ ਮੱਛਰਾਂ ਕਾਰਨ ਘਰੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ,”ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਜੇ.ਸੀ.ਬੀ ਲਗਾ ਕੇ ਛੱਪੜਾਂ ਤੇ ਰਸਤਿਆਂ 'ਚੋਂ ਗੰਦਗੀ ਦੇ ਢੇਰ ਚੁਕਵਾਏ ਜਾਣ | ਪਿੰਡ 'ਚ ਪੱਕੇ ਕੂੜਾਦਾਨ ਲਗਾਏ ਜਾਣ ਤੇ ਰੋਜ਼ਾਨਾ ਸਫ਼ਾਈ ਯਕੀਨੀ ਬਣਾਈ ਜਾਵੇ | ਨਾਲ ਹੀ ਨਿਯਮ ਤੋੜਨ ਵਾਲਿਆਂ 'ਤੇ ਜੁਰਮਾਨਾ ਲਗਾਇਆ ਜਾਵੇ | ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਖ਼ਤੀ ਨਹੀਂ ਹੋਵੇਗੀ ਤੇ ਸਫ਼ਾਈ ਦਾ ਪੱਕਾ ਪ੍ਰਬੰਧ ਨਹੀਂ ਹੋਵੇਗਾ, ਉਦੋਂ ਤੱਕ ਜਾਡਲਾ ਨੂੰ ਸਵੱਛ ਪਿੰਡ” ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ | ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੁਹੱਲਾ ਕਲੀਨਿਕ ਵਰਗੀ ਅਹਿਮ ਥਾਂ ਦੇ ਆਲੇ-ਦੁਆਲੇ ਤਾਂ ਘੱਟੋ-ਘੱਟ ਸਫ਼ਾਈ ਦਾ ਖ਼ਾਸ ਧਿਆਨ ਰੱਖੇ |
Ad Position 22
No active advertisement
ਪਿਛਲੀ ਖ਼ਬਰ ਜਾਡਲਾ ਤੋਂ ਮੀਰਪੁਰ ਜੱਟਾਂ ਅਤੇ ਬੇਟ ਦੀਆਂ ਸੜਕਾਂ ਵਿਕਾਸ ਦੇ ਦਾਅਵਿਆਂ ਦੀ ਖੋਲ੍ਹਦੀਆਂ ਹਨ ਪੋਲ ਅਗਲੀ ਖ਼ਬਰ ਸਫ਼ਾਈ ਦਾ ਬੁਰਾ ਹਾਲ, ਛੱਪੜ ਬਣੇ ਕੂੜੇ ਦੇ ਟੋਏ ਇਕ ਨਜ਼ਰ ਏਧਰ ਵੀ...! <br/> ਜਾਡਲਾ 'ਚ ਥਾਂ-ਥਾਂ ਲੱਗੇ ਗੰਦਗ...
Ad Position 24