06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਡਾ. ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾ ਤੋਂ ਆਪਣੇ ਜੀਵਨ ਦੀ ਸੇਧ ਲੈਣੀ ਸਮੇਂ ਦੀ ਮੁੱਖ ਲੋੜ-ਮੈਡਮ ਲੋਹਟੀਆ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਬਹਿਰਾਮ/ਘੁੰਮਣਾਂ, 15 ਮਈ (ਨਛੱਤਰ ਸਿੰਘ ਬਹਿਰਾਮ, ਮਹਿੰਦਰ ਪਾਲ ਸਿੰਘ)-ਡਾ. ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾ ਤੋਂ ਆਪਣੇ ਜੀਵਨ ਦੀ ਸੇਧ ਲੈਣੀ ਸਮੇਂ ਦੀ ਮੁੱਖ ਲੋੜ ਹੈ | ਇਹ ਸ਼ਬਦ ਮੈਡਮ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐਸ. ਸੀ. ਕਮਿਸ਼ਨ ਪੰਜਾਬ ਨੇ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਤੇ ਭਾਰਤ ਰਤਨ ਡਾ. ਬੀ. ਆਰ ਅੰਬੇਡਕਰ ਦਾ 135ਵਾਂ ਜਨਮ ਦਿਨ ਮਨਾਉਣ ਮੌਕੇ ਨਜ਼ਦੀਕੀ ਪਿੰਡ ਮਹੰਤ ਗੁਰਬਚਨ ਦਾਸ ਨਗਰ ਵਿਖੇ ਆਖੇ | ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੇ 6 ਸਭ ਤੋਂ ਤੇਜ਼ ਦਿਮਾਗ ਲੋਕਾਂ ਵਿਚੋ ਇਕ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਇਕੋ ਇਕ ਭਾਰਤੀ, ਮਹਿਲਾਵਾਂ ਅਤੇ ਦੱਬੇ ਕੁਚਲੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦੇ ਕੇ ਬੇਹਤਰ ਜ਼ਿੰਦਗੀ ਜਿਉਣ ਦਾ ਮੌਕਾ ਦੇਣ ਵਾਲੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਹੀ ਸਨ | ਇਸ ਮੌਕੇ ਡੇਰਾ ਬਾਬਾ ਦੁੱਧਾਧਾਰੀ ਦੇ ਮੁਖੀ ਸੰਤ ਪ੍ਰੇਮ ਦਾਸ, ਸਮਾਜ ਸੇਵਕ ਨਸੀਬ ਚੰਦ ਰਾਣਾ, ਸ੍ਰੀਮਤੀ ਗੀਤਾ ਰਾਣੀ, ਨੰਬਰਦਾਰ ਸੁਰਿੰਦਰਪਾਲ, ਅਨੰਦ ਲਾਲ, ਪੰਚ ਕੁਲਵਿੰਦਰ ਕੌਰ, ਪੰਚ ਬਰਿਜ ਲਾਲ, ਪੰਚ ਬਲਵੀਰ ਬੀਰਾ, ਪੰਚ ਲਹੋਰੀ ਰਾਮ, ਅਵਤਾਰ ਤਾਰੀ, ਬਲਿਹਾਰ ਬੱਲੀ, ਠੇਕੇਦਾਰ ਹੰਸਰਾਜ, ਵਰਿੰਦਰ ਸਿੰਘ ਅਟਵਾਲ, ਮੋਹਣ ਲਾਲ ਸਰਪੰਚ ਬਹਿਰਾਮ, ਦੇਸ ਰਾਜ ਚੱਕ ਮੰਡੇਰ, ਜੀਤ ਰਾਮ ਸਾਬਕਾ ਸਰਪੰਚ ਫਰਾਲਾ, ਜਸਪ੍ਰੀਤ ਜੱਸਾ ਮਾਨ, ਮਾਸਟਰ ਭਗਵਾਨ ਦਾਸ, ਐਡਵੋਕੇਟ ਪਰਮਿੰਦਰ ਜੀਤ, ਬਿੱਲੂ, ਚੇਤਨ ਰਾਮ, ਹਰ ਗੋਪਾਲ, ਬਲਵੀਰ ਚੰਦ, ਲੈਂਬਰ ਰਾਮ, ਮਨਜਿੰਦਰ ਕੁਮਾਰ, ਜੋਗਿੰਦਰ ਰਾਮ ਸਾਬਕਾ ਪੰਚ, ਗੁਰਦੇਵ ਰਾਮ, ਰਣਜੀਤ ਕੁਮਾਰ, ਡਾ. ਬਲਜਿੰਦਰ, ਮਿਸ਼ਨਰੀ ਕਲਾਕਾਰ ਜੀਵਨ ਮਹਿਮੀ ਤੇ ਪਾਰਟੀ ਆਦਿ ਹਾਜ਼ਰ ਸੀ | ਜ਼ਿਕਰਯੋਗ ਹੈ ਕਿ ਨਗਰ ਵਾਸੀਆਂ ਦੀ ਸਹੂਲਤ ਲਈ ਨਸੀਬ ਚੰਦ ਰਾਣਾ ਪਰਿਵਾਰ ਵਲੋਂ ਐਬੂਲੈਂਸ ਦਿੱਤੀ ਗਈ ਜੋ ਮਰੀਜ਼ਾਂ ਦੇ ਜ਼ਰੂਰਤ ਵੇਲੇ ਕੰਮ ਆਵੇ | ਨਗਰ ਵਾਸੀਆਂ ਵਲੋਂ ਉਕਤ ਕਾਰਜ ਲਈ ਰਾਣਾ ਪਰਿਵਾਰ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਲਾਂਡਰਾਂ ਵਿਖੇ ਨਸ਼ਿਆਂ ਵਿਰੁੱਧ ਗਰਜੇ ਬਿ੍ਗੇਡੀਅਰ ਰਾਜ ਕੁਮਾਰ
Ad Position 24