05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਆਸਟ੍ਰੇਲੀਆ ’ਚ ਰਾਜ ਪੱਧਰੀ ਮੁਕਾਬਲਿਆਂ ਦੌਰਾਨ ਐਵਲੀਨ ਖੇਲਾ ਨੇ ਜਿੱਤਿਆ ਕਾਂਸੀ ਦਾ ਤਗਮਾ

ਜਾਡਲਾ, 5 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੇ ਸਾਂਝੇ ਖ਼ੁਦਮੁਖ਼ਤਿਆਰ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਸਾਲਾਨਾ ਖੇਡ ਮੁਕਾਬਲਿਆਂ ਵਿਚ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੁਜਾਵਲਪੁਰ ਨਾਲ ਸੰਬੰਧਤ 10 ਸਾਲਾ ਐਵਲੀਨ ਖੇਲਾ ਨੇ ਅਥਲੈਟਿਕਸ ਦੇ ਗੋਲਾ ਸੁੱਟਣ ਮੁਕਾਬਲੇ ਵਿਚ ਤੀਜਾ ਸਥਾਨ ਹਾਸਿਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਐਵਲੀਨ ਦੀ ਇਸ ਪ੍ਰਾਪਤੀ ਨਾਲ ਉਸ ਦੇ ਪਰਿਵਾਰ, ਪਿੰਡ ਸੁਜਾਵਲਪੁਰ, ਜ਼ਿਲ੍ਹੇ ਤੇ ਸਮੁੱਚੀ ਪੰਜਾਬੀਅਤ ਦਾ ਨਾਂਅ ਵਿਦੇਸ਼ ਦੀ ਧਰਤੀ ’ਤੇ ਰੌਸ਼ਨ ਹੋਇਆ ਹੈ।

Ad Position 21
repet_subhas-goyals [Copy P29]
ਐਵਲੀਨ ਤਗਮਾ ਦਿਖਾਉਂਦੇ ਹੋਏ। 06-09-2026
ਜਾਡਲਾ, 5 ਸਤੰਬਰ (ਹਰਕੰਵਲ ਸਿੰਘ ਕੌਲਗੜ੍ਹ)-ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਰਾਜ ਦੇ ਸਾਂਝੇ ਖ਼ੁਦਮੁਖ਼ਤਿਆਰ ਸਕੂਲਾਂ ਦੇ ਜ਼ਿਲ੍ਹਾ ਪੱਧਰੀ ਸਾਲਾਨਾ ਖੇਡ ਮੁਕਾਬਲਿਆਂ ਵਿਚ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੁਜਾਵਲਪੁਰ ਨਾਲ ਸੰਬੰਧਤ 10 ਸਾਲਾ ਐਵਲੀਨ ਖੇਲਾ ਨੇ ਅਥਲੈਟਿਕਸ ਦੇ ਗੋਲਾ ਸੁੱਟਣ ਮੁਕਾਬਲੇ ਵਿਚ ਤੀਜਾ ਸਥਾਨ ਹਾਸਿਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਐਵਲੀਨ ਦੀ ਇਸ ਪ੍ਰਾਪਤੀ ਨਾਲ ਉਸ ਦੇ ਪਰਿਵਾਰ, ਪਿੰਡ ਸੁਜਾਵਲਪੁਰ, ਜ਼ਿਲ੍ਹੇ ਤੇ ਸਮੁੱਚੀ ਪੰਜਾਬੀਅਤ ਦਾ ਨਾਂਅ ਵਿਦੇਸ਼ ਦੀ ਧਰਤੀ ’ਤੇ ਰੌਸ਼ਨ ਹੋਇਆ ਹੈ। ਇਸ ਸੰਬੰਧੀ ਸਿੱਖਿਆ ਮਾਹਿਰ ਤੇ ਸਮਾਜ ਸੇਵੀ ਮਾਸਟਰ ਮਨਮੋਹਨ ਸਿੰਘ ਖੇਲਾ ਨੇ ਦੱਸਿਆ ਕਿ ਐਵਲੀਨ ਅਜਿਹੇ ਪਰਿਵਾਰ ਨਾਲ ਸੰਬੰਧਤ ਹੈ, ਜਿਸ ਦੀਆਂ ਪੀੜ੍ਹੀਆਂ ਤੋਂ ਅਧਿਆਪਨ ਦੇ ਕਿੱਤੇ ਨਾਲ ਡੂੰਘੀ ਸਾਂਝ ਰਹੀ ਹੈ। ਪਰਿਵਾਰ ਦੇ ਮੈਂਬਰ ਪੰਜਾਬ ਸਰਕਾਰ ਦੇ ਸਟੇਟ ਐਵਾਰਡ ਤੋਂ ਇਲਾਵਾ ਭਾਰਤ ਸਰਕਾਰ ਵਲੋਂ ਰਾਸ਼ਟਰਪਤੀ ਦੇ ਹੱਥੋਂ ਮਿਲਣ ਵਾਲਾ ਕੌਮੀ ਐਵਾਰਡ ਵੀ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਐਵਲੀਨ ਵਲੋਂ ਖੇਡਾਂ ਦੇ ਖੇਤਰ ਵਿਚ ਪ੍ਰਾਪਤ ਕੀਤੀ ਇਹ ਉਪਲਬਧੀ ਪਰਿਵਾਰ ਲਈ ਹੀ ਨਹੀਂ, ਸਗੋਂ ਪਿੰਡ ਤੇ ਸਮੁੱਚੇ ਇਲਾਕੇ ਲਈ ਵੀ ਮਾਣ ਵਾਲੀ ਗੱਲ ਹੈ। ਮਾਸਟਰ ਖੇਲਾ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਐਵਲੀਨ ਨੇ ਗੋਲਾ ਨਿਰਧਾਰਤ ਘੇਰੇ ਦੀ ਮਿਥੀ ਹੋਈ ਲਾਈਨ ਤੋਂ ਕੁਝ ਪਿੱਛੇ ਰਹਿ ਕੇ ਸੁੱਟਿਆ, ਜਿਸ ਕਾਰਨ ਉਸ ਦੀ ਸੁੱਟ ਦੀ ਦੂਰੀ ਪ੍ਰਭਾਵਿਤ ਹੋਈ। ਇਸ ਦੇ ਬਾਵਜੂਦ ਉਸ ਨੇ ਤੀਜਾ ਸਥਾਨ ਹਾਸਿਲ ਕਰਕੇ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਉਨ੍ਹਾਂ ਅਨੁਸਾਰ ਜੇਕਰ ਐਵਲੀਨ ਨਿਰਧਾਰਤ ਲਾਈਨ ਤੋਂ ਸੁੱਟ ਕਰਦੀ ਤਾਂ ਉਸ ਦਾ ਪ੍ਰਦਰਸ਼ਨ ਪਹਿਲੇ ਸਥਾਨ ਲਈ ਮਜ਼ਬੂਤ ਦਾਅਵੇਦਾਰੀ ਵਾਲਾ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਐਵਲੀਨ ਦੀ ਇਹ ਪ੍ਰਾਪਤੀ ਪੰਜਾਬ ਦੀ ਨਵੀਂ ਪੀੜ੍ਹੀ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਹੁਣ ਉਹ ਸਟੇਟ ਚੈਂਪੀਅਨਸ਼ਿਪ ਲਈ ਤਿਆਰੀ ਕਰੇਗੀ, ਜਿੱਥੇ ਉਸ ਤੋਂ ਹੋਰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਰਾਜਾ ਸਾਹਿਬ ਦੀ ਬਰਸੀ ’ਤੇ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੀ ਮੰਗ ਅਗਲੀ ਖ਼ਬਰ ਮੁਫ਼ਤ ਆਯੁਸ਼ ਸਿਹਤ ਕੈਂਪ ਲਗਾਏ ਜਾਣਗੇ-ਡਾ. ਸ਼ੁਭਕਾਮਨਾ
Ad Position 24