06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਕੌਂਸਲ ਬੰਗਾ ਚੋਣਾਂ ਲਈ ਅਕਾਲੀ ਦਲ ਦੇ 8 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਦਾਖਲ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਬੰਗਾ, 15 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਨਗਰ ਕੌਂਸਲ ਬੰਗਾ ਦੀਆਂ ਚੋਣਾਂ ਲਈ ਸਾਬਕਾ ਵਿਧਾਇਕ ਬੰਗਾ ਚੌਧਰੀ ਮੋਹਣ ਸਿੰਘ ਦੀ ਅਗਵਾਈ 'ਚ ਸ਼ੋ੍ਰਮਣੀ ਆਕਲੀ ਦਲ ਦੇ ਅੱਠ ਉਮੀਦਵਾਰਾਂ ਨੇ ਐਸ. ਡੀ. ਐਮ. ਬੰਗਾ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੇਪਰ ਦਾਖਲ ਕੀਤੇ | ਪ੍ਰਾਪਤ ਵੇਰਵਿਆਂ ਅਨੁਸਾਰ ਬੰਗਾ ਦੇ ਵਾਰਡ ਨੰ. 4 ਤੋਂ ਜਸਵਿੰਦਰ ਸਿੰਘ ਮਾਨ, ਵਾਰਡ ਨੰ. 6 ਤੋਂ ਯੂਥ ਆਗੂ ਪਰਮਜੀਤ ਸਿੰਘ ਪੰਮਾ, ਵਾਰਡ ਨੰ. 7 ਤੋਂ ਬੀਬੀ ਰਮੇਸ਼ ਕੁਮਾਰੀ ਭਾਟੀਆ, ਵਾਰਡ ਨੰ. 8 ਤੋਂ ਜੀਤ ਸਿੰਘ ਭਾਟੀਆ, ਵਾਰਡ ਨੰ. 9 ਤੋਂ ਤਲਵਿੰਦਰ ਕੌਰ ਸੈਣੀ, ਵਾਰਡ ਨੰ. 10 ਤੋਂ ਮਾ. ਸੁੱਚਾ ਰਾਮ ਖਟਕੜ, ਵਾਰਡ ਨੰ. 14 ਤੋਂ ਸੁਰਿੰਦਰ ਕੁਮਾਰ ਘਈ ਅਤੇ ਵਾਰਡ ਨੰ. 15 ਤੋਂ ਉਮੀਦਵਾਰ ਆਸ਼ਾ ਰਾਣੀ ਨੇ ਨਾਮਜਦਗੀ ਪੇਪਰ ਦਾਖਲ ਕੀਤੇ | ਇਸ ਮੌਕੇ ਕਮਲ ਚੇਤਲੀ ਇੰਚਾਰਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਜਸਵਿੰਦਰ ਸਿੰਘ ਮਾਨ, ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਬੰਗਾ ਤੋਂ ਟਕਸਾਲੀ ਆਗੂ ਜਥੇ. ਸੰਤੋਖ ਸਿੰਘ ਮੱਲ੍ਹਾ, ਜਥੇ. ਸਤਨਾਮ ਸਿੰਘ ਲਾਦੀਆਂ, ਜਥੇ. ਨਵਦੀਪ ਸਿੰਘ ਅਨੋਖਰਵਾਲ, ਜਥੇ. ਜਗਜੀਤ ਸਿੰਘ ਖਾਲਸਾ, ਰਾਮਜੀਤ ਸਿੰਘ ਠੰਢਲ, ਸਾਹਿਲ ਘਈ, ਰਣਜੀਤ ਸਿੰਘ ਸੈਣੀ, ਜਤਿੰਦਰ ਸਿੰਘ ਮਾਨ, ਰਾਜੂ ਸੋਤਨਾਂ, ਉਂਕਾਰ ਸਿੰਘ ਕਾਰੀ ਝਿੱਕਾ, ਗਗਨ ਘਈ, ਗੁਰਪਿੰਦਰ ਸਿੰਘ ਮਾਨ, ਬੀਰਪਾਲ ਕੌਰ ਮਾਨ, ਰੀਟਾ ਰਾਣੀ, ਹਰਪ੍ਰੀਤ ਕੌਰ ਮਾਨ, ਨਰਿੰਦਰ ਕੌਰ ਮਾਨ ਅਤੇ ਗੋਪਾਲ ਚੰਦ ਆਦਿ ਸਮਰਥਕ ਹਾਜ਼ਰ ਸਨ | ਇਸ ਮੌਕੇ ਚੌਧਰੀ ਮੋਹਣ ਸਿੰਘ ਨੇ ਕਿਹਾ ਕਿ ਸਾਡੇ ਉਮੀਦਵਾਰਾਂ ਨੂੰ ਸੱਤਾਧਾਰੀ ਪਾਰਟੀ ਵਲੋਂ ਵਰਤਿਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਜਿਤਾਉਣਗੀਆਂ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਬਾਕੀ ਵਾਰਡਾਂ ਤੋਂ ਪਾਰਟੀ ਉਮੀਦਵਾਰ 16 ਮਈ ਨੂੰ ਨਾਮਜਦਗੀ ਪੱਤਰ ਦਾਖਲ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਨਵਾਂਸ਼ਹਿਰ ਲਈ 41 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਕੀਤੇ ਦਾਖਲ ਅਗਲੀ ਖ਼ਬਰ ਗੁਰੂ ਰਵਿਦਾਸ ਜੀ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24