05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਿੰਡ ਧੌਲ ਵਿਖੇ ਕਈ ਘੰਟੇ ਬਿਜਲੀ ਗੁੱਲ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਬਲਾਚੌਰ, 15 ਮਈ (ਨਰੇਸ਼ ਧੌਲ)-ਇਲਾਕੇ ਦੇ ਬਹੁ ਗਿਣਤੀ ਪਿੰਡਾਂ ਅੰਦਰ ਬਿਜਲੀ ਸਪਲਾਈ ਦੇ ਮਾੜੇ ਹਾਲਾਤਾਂ ਕਾਰਨ ਹਰ ਵਰਗ ਦੇ ਲੋਕ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੇ ਹਨ | ਪਰ ਪਿੰਡ ਧੌਲ ਦੀ ਬਿਜਲੀ ਸਪਲਾਈ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਮਾੜੇ ਹਾਲਾਤਾਂ 'ਚੋਂ ਲੰਘ ਰਹੀ ਹੈ | ਕਿਉਂਕਿ ਜੇਕਰ ਥੋੜਾ ਜਿਹਾ ਵੀ ਹਨੇਰੀ ਝੱਖੜ ਚੱਲ ਜਾਵੇ ਤਾਂ ਫਿਰ ਅਕਸਰ ਹੀ 25-30 ਘੰਟਿਆਂ ਬਾਅਦ ਬਿਜਲੀ ਨਸੀਬ ਹੁੰਦੀ ਹੈ | ਗਰਮੀਆਂ ਦਾ ਮੌਸਮ ਹੋਣ ਕਾਰਨ ਹਰ ਵਰਗ ਨੂੰ ਵੱਡਾ ਸੰਤਾਪ ਭੋਗਣਾ ਪੈ ਰਿਹਾ ਹੈ ਕਿਉਂਕਿ ਅਜੋਕੇ ਸਮੇਂ ਦੌਰਾਨ ਹਰ ਉਪਕਰਨ ਬਿਜਲੀ ਨਾਲ ਹੀ ਚੱਲਦਾ ਹੈ | ਖਾਸ ਕਰਕੇ ਜਲ ਸਪਲਾਈ ਵਿਭਾਗ ਦੇ ਟਿਊਬਵੈੱਲ ਵਗੈਰਾ ਬਿਜਲੀ ਨਾ ਹੋਣ ਕਾਰਨ ਬੰਦ ਹੋ ਜਾਂਦੇ ਹਨ ਜਿਸ 'ਤੇ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸਣਾ ਪੈ ਜਾਂਦਾ ਹੈ | ਲੰਬਾ ਸਮਾਂ ਬਿਜਲੀ ਨਾ ਆਉਣ ਕਾਰਨ ਘਰਾਂ ਵਿਚ ਲੱਗੇ ਹੋਏ ਇਨਵਰਟਰ ਵੀ ਬਿਜਲੀ ਸਪਲਾਈ ਦੇਣ ਤੋਂ ਅਸਮਰਥ ਹੋ ਜਾਂਦੇ ਹਨ | ਦੂਜੇ ਪਾਸੇ ਜਦੋਂ ਪਾਵਰਕਾਮ ਵਿਭਾਗ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਇਕ ਤਾਂ ਮੁਲਾਜ਼ਮਾਂ ਦੀ ਘਾਟ ਸੰਬੰਧੀ ਦੱਸਦੇ ਹਨ ਦੂਜਾ ਇਲਾਕਾ ਵਾਸੀਆਂ ਵਲੋਂ ਆਪਣੇ ਖੇਤਾਂ ਵਿਚ ਤਾਰਾਂ ਦੇ ਨਜ਼ਦੀਕ ਲਗਾਏ ਗਏ ਬੂਟੇ ਇਸ ਸਮੱਸਿਆ ਦਾ ਵੱਡਾ ਕਾਰਨ ਬਣਦੇ ਹਨ | ਕਿਉਂਕਿ ਬੂਟੇ ਤਾਰਾਂ ਦੇ ਨਜ਼ਦੀਕ ਹੋਣ ਕਾਰਨ ਜਦੋਂ ਥੋੜਾ ਜਿਹਾ ਵੀ ਹਨੇਰੀ ਝੱਖੜ ਚੱਲਦਾ ਹੈ ਤਾਂ ਉਹ ਬਿਜਲੀ ਤਾਰਾਂ ਤੇ ਖੰਭਿਆਂ ਦਾ ਵੱਡੇ ਪੱਧਰ 'ਤੇ ਨੁਕਸਾਨ ਕਰ ਦਿੰਦੇ ਹਨ? ਇਲਾਕਾ ਵਾਸੀਆਂ ਨੇ ਪਾਵਰਕਾਮ ਵਿਭਾਗ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬਿਜਲੀ ਦੀ ਇਸ ਸਮੱਸਿਆ ਨੂੰ ਤੁਰੰਤ ਹੱਲ ਕਰਵਾਇਆ ਜਾਵੇ | ਪਾਵਰਕਾਮ ਵਿਭਾਗ ਦੇ ਐਸ. ਡੀ. ਓ. ਦਿਨੇਸ਼ ਕੁਮਾਰ ਤੇ ਜੇ. ਈ ਸੋਢੀ ਸਿੰਘ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿਚ ਤਾਰਾਂ ਤੋਂ ਉਚਿਤ ਦੂਰੀ ਬਣਾ ਕੇ ਬੂਟੇ ਲਗਾਉਣ ਅਤੇ ਜਿਹੜੇ ਬੂਟੇ ਤਾਰਾਂ ਦੇ ਨਜ਼ਦੀਕ ਲੱਗੇ ਹੋਏ ਹਨ ਉਨ੍ਹਾਂ ਦੀ ਆਪਣੇ ਆਪ ਹੀ ਕਟਾਈ ਕਰਵਾ ਦੇਣ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਝੋਨੇ ਦਾ ਬਦਲ ਸਮੇਂ ਦੀ ਮੁੱਖ ਲੋੜ-ਪਠਲਾਵਾ ਸੰਸਥਾ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਨਵਾਂਸ਼ਹਿਰ ਲਈ 41 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਕੀਤੇ ਦਾਖਲ
Ad Position 24