03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪ੍ਰਵਾਸੀ ਭਾਰਤੀ ਵਲੋਂ ਸਰਕਾਰੀ ਸਕੂਲ ਸਰਹਾਲ ਕਾਜ਼ੀਆਂ ਸਕੂਲ ਨੂੰ ਵਾਟਰ ਕੂਲਰ ਭੇਟ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਮੁਕੰਦਪੁਰ, 15 ਮਈ (ਅਮਰੀਕ ਸਿੰਘ ਢੀਂਡਸਾ)-ਪ੍ਰਵਾਸੀ ਭਾਰਤੀ ਪਾਲ ਰਾਮ ਮਹਿਮੀ ਯੂ. ਐਸ. ਏ. ਦੇ ਪਰਿਵਾਰ ਵਲੋਂ ਸਰਕਾਰੀ ਪ੍ਰਾਈਮਰੀ ਸਕੂਲ ਸਰਹਾਲ ਕਾਜ਼ੀਆਂ ਨੂੰ ਵਾਟਰ ਕੂਲਰ ਭੇਟ ਕੀਤਾ | ਇਸ ਸੰਬੰਧੀ ਸੀ. ਐਚ. ਟੀ. ਰਜਿੰਦਰ ਕੁਮਾਰ ਮਜਾਰੀ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸਰਹਾਲ ਕਾਜ਼ੀਆਂ ਵਿਚ ਪਹਿਲਾਂ ਲੱਗਾ ਹੋਇਆ ਪਾਣੀ ਵਾਲਾ ਕੂਲਰ ਪਿਛਲੇ ਸਮੇਂ ਤੋਂ ਖਰਾਬ ਚੱਲ ਰਿਹਾ ਸੀ | ਸਾਡੀ ਇਸ ਮੁਸ਼ਕਿਲ ਨੂੰ ਮਹਿਮੀ ਪਰਿਵਾਰ ਯੂ. ਐਸ. ਏ. ਵਲੋਂ ਮੰਨਦੇ ਹੋਏ 80 ਲੀਟਰ ਵਾਲਾ ਵਾਟਰ ਕੂਲਰ ਸਕੂਲ ਨੂੰ ਉਨ੍ਹਾਂ ਦੇ ਸਪੁੱਤਰ ਅਵਤਾਰ ਰਾਮ ਮਹਿਮੀ ਵਲੋਂ ਭੇਟ ਕੀਤਾ | ਹਲਕਾ ਇੰਚਾਰਜ ਕਾਂਗਰਸ ਚੌਧਰੀ ਮੀਨਾ ਸੂੰਢ ਵਲੋਂ ਬੱਚਿਆਂ ਨੂੰ ਇਹ ਕੂਲਰ ਸਮਰਪਿਤ ਕੀਤਾ | ਸੀ. ਐਚ. ਟੀ. ਵਲੋਂ ਮਹਿਮੀ ਪਰਿਵਾਰ ਤੇ ਚੌਧਰੀ ਮੀਨਾ ਸੂੂੰਢ ਹਲਕਾ ਇੰਚਾਰਜ ਕਾਂਗਰਸ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਚੌਧਰੀ ਮੀਨਾ ਸੂੰਢ ਵਲੋਂ ਬੱਚਿਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਹਰ ਸਕੂਲ ਵਿਚ ਅਧਿਆਪਕ ਪੂਰੇ ਕੀਤੇ ਜਾਣਗੇ ਅਤੇ ਇਨਫਰਾਸਟਰਕਚਰ ਨੂੰ ਕੰਪਲੀਟ ਕੀਤਾ ਜਾਏਗਾ | ਇਸ ਮੌਕੇ ਉਪ ਜ਼ਿਲ੍ਹਾ ਪ੍ਰਧਾਨ ਡਾ. ਨਿਰੰਜਨ ਪਾਲ ਸੇਵਾ ਮੁਕਤ ਐਸ. ਐਮ. ਓ., ਰਾਮਦਾਸ ਬਲਾਕ ਪ੍ਰਧਾਨ ਔੜ, ਡਾ. ਸ਼ਾਦੀ ਲਾਲ, ਸੁਰਜੀਤ ਸੈਂਪਲੇ, ਸੀ. ਐਚ. ਟੀ. ਰਜਿੰਦਰ ਕੁਮਾਰ ਮਜਾਰੀ, ਅਵਤਾਰ ਰਾਮ ਮਹਿਮੀ, ਭੁਪਿੰਦਰ ਸਿੰਘ, ਮਧੂ ਸੂਦਨ, ਚਮਨ ਲਾਲ, ਡਾ. ਤਰਸੇਮ ਲਾਲ, ਸੁਖ਼ਵਿੰਦਰ ਕੁਮਾਰ, ਚਮਨ ਲਾਲ, ਸੁਰਜੀਤ ਪਹਿਲਵਾਨ, ਰਮਨ ਕੁਮਾਰ, ਨਾਣੂ, ਮੰਗੀ ਲਾਲ, ਸੁਰਜੀਤ ਕੌਰ, ਰਾਜ ਰਾਣੀ, ਸੁਰਜੀਤ ਕੌਰ ਸੋਨੂੰ, ਸੁਖਜੀਤ ਕੌਰ ਕਲੇਰ, ਜਸਵਿੰਦਰ ਕੌਰ, ਮਹਿੰਦਰ ਕੌਰ, ਰੁਪਿੰਦਰ ਕੌਰ, ਕਮਲਜੀਤ ਕੌਰ, ਕਮਲੇਸ਼ ਰਾਣੀ, ਸੁਖਵਿੰਦਰ ਕੌਰ, ਗੀਤਾ ਰਾਣੀ, ਊਸ਼ਾ ਰਾਣੀ, ਭਾਵਨਾ ਭਾਟੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਰਪਾਲ ਸਾਗਰ ਅਕੈਡਮੀ ਦਾ ਨਤੀਜਾ ਰਿਹਾ 100 ਫੀਸਦੀ ਅਗਲੀ ਖ਼ਬਰ ਐਨ.ਆਰ.ਆਈ. ਮਿਲਣੀ ਪੰਜਾਬੀਆਂ ਲਈ ਬਹੁਤ ਹੀ ਵਧੀਆ ਉਪਰਾਲਾ-ਸੀਤਲ ਸਿੰਘ ਗਿੱਲ
Ad Position 24