03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

'ਝੋਨੇ ਦੇ ਮਧਰੇਪਣ ਦੇ ਰੋਗ' ਵਿਸ਼ੇ 'ਤੇ ਕਿਸਾਨ ਵਿਗਿਆਨੀ ਗੋਸ਼ਟੀ ਤੇ ਬੀਜ ਮੇਲਾ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਨਵਾਂਸ਼ਹਿਰ, 15 ਮਈ (ਦੀਦਾਰ ਸਿੰਘ ਸ਼ੇਤਰਾ)-ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਵਲੋਂ ਨਿਰਦੇਸ਼ਕ ਪਸਾਰ ਸਿਖਲਾਈ ਨੀਤੀ ਅਨੁਸਾਰ ਦੂਰ ਦੁਰਾਡੇ ਦੇ ਪਿੰਡਾਂ ਤੱਕ ਪਹੁੰਚ ਕਰਦਿਆਂ 'ਝੋਨੇ ਦੇ ਮਧਰੇਪਣ ਦੇ ਰੋਗ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ' ਸੰਬੰਧੀ ਕਿਸਾਨ ਵਿਗਿਆਨੀ ਗੋਸ਼ਟੀ ਕਰਵਾਈ ਗਈ | ਇਸ ਮੌਕੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ ਕੀਤੀਆਂ ਨਵੀਆਂ ਕਿਸਮਾਂ ਦੇ ਬੀਜਾਂ ਸੰਬੰਧੀ ਲਗਾਏ ਗਏ ਮੇਲੇ 'ਚ 72 ਕਿਸਾਨਾਂ ਨੇ ਭਾਗ ਲਿਆ | ਡਾ. ਪ੍ਰਦੀਪ ਕੁਮਾਰ ਸਹਿਯੋਗੀ ਨਿਰਦੇਸ਼ਕ ਸਿਖਲਾਈ ਕਿ੍ਸ਼ੀ ਵਿਗਿਆਨ ਕੇਂਦਰ ਨੇ ਪਤਵੰਤਿਆਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਪੈਦਾਵਾਰ ਨੂੰ ਬਰਕਰਾਰ ਰੱਖਣ ਲਈ ਜੈਵਿਕ ਖਾਦਾਂ ਤੇ ਜੀਵਾਣੂ ਖਾਦਾਂ ਨੂੰ ਉਤਸ਼ਾਹਿਤ ਕੀਤਾ | ਡਾ. ਅਮਰਜੀਤ ਸਿੰਘ ਪਿ੍ੰਸੀਪਲ ਪਲਾਂਟ ਪੈਥੋਲੋ ਜਸਟ, ਡਾ. ਤੇਜਵੀਰ ਸਿੰਘ ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ, ਡਾ. ਅਮਿਤ ਕੌਰ ਪਸਾਰ ਵਿਗਿਆਨੀ ਫ਼ਸਲ ਵਿਗਿਆਨ, ਡਾ. ਰਜਿੰਦਰ ਕੌਰ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ, ਰੇਣੂ ਬਾਲਾ ਡਿਮੋਂਸਕੇਟਰ ਗ੍ਰਹਿ ਵਿਗਿਆਨ, ਡਾ. ਬਲਜੀਤ ਸਿੰਘ ਸਹਾਇਕ ਪ੍ਰੋਫੈਸਰ ਕੀਟ ਵਿਗਿਆਨ, ਡਾ. ਜਸਵਿੰਦਰ ਕੁਮਾਰ ਸਹਾਇਕ ਪ੍ਰੋਫੈਸਰ ਫ਼ਸਲ ਵਿਗਿਆਨ ਨੇ ਵੀ ਸੌਣੀ ਦੀਆਂ ਫ਼ਸਲਾਂ ਬਾਰੇ ਵਿਸਥਾਰ ਵਿਚ ਜਾਣੂ ਕਰਵਾਇਆ | ਇਹ ਸਮਾਗਮ ਝੋਨੇ ਤੇ ਹੋਰ ਸੌਣੀ ਦੀਆਂ ਫ਼ਸਲਾਂ ਲਈ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫ਼ਾਰਿਸ਼ ਕੀਤੇ ਬੀਜਾਂ ਦੀ ਵਿਕਰੀ ਦੇ ਨਾਲ-ਨਾਲ ਪ੍ਰਦਰਸ਼ਨੀ ਸੁਧਰੇ ਬੀਜ ਮੁਹੱਈਆ ਕਰਵਾਏ ਗਏ | ਦਵਿੰਦਰ ਸਿੰਘ ਤੇ ਚਾਰ ਅਗਾਂਹਵਧੂ ਕਿਸਾਨ ਜਿਨ੍ਹਾਂ ਨੂੰ ਚੈਂਪੀਅਨ ਆਫ਼ ਗਰੀਨਰ ਪੰਜਾਬ ਵਜੋਂ ਸਨਮਾਨਿਤ ਕੀਤਾ ਗਿਆ ਸੀ, ਨੇ ਵੀ ਇਸ ਸਮਾਗਮ ਦੀ ਸ਼ਾਨ ਵਧਾਈ |
Ad Position 22
No active advertisement
ਪਿਛਲੀ ਖ਼ਬਰ ਰੱਕੜਾਂ ਢਾਹਾਂ ਵਿਖੇ ਨਰੇਗਾ ਦਿਵਸ ਮਨਾਇਆ ਅਗਲੀ ਖ਼ਬਰ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਹੋ ਰਿਹਾ ਵਾਤਾਵਰਨ ਤੇ ਦਰੱਖਤਾਂ ਦਾ ਉਜਾੜਾ
Ad Position 24