26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗਰਮੀਆਂ ਦੇ ਮੌਸਮ 'ਚ ਜੀਵਨ ਜੋਤਾਂ ਜਗਦੀਆਂ ਰੱਖਣ ਲਈ ਲਵਲੀ ਆਟੋਜ਼ ਨੇ ਲਗਾਇਆ ਖੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 18-05-2026
ਨਵਾਂਸ਼ਹਿਰ, 17 ਮਈ (ਦੀਦਾਰ ਸਿੰਘ ਸ਼ੇਤਰਾ)-ਗਰਮੀਆਂ ਦੇ ਇਨ੍ਹਾਂ ਦਿਨਾਂ ਵਿਚ ਜੀਵਨ ਜੋਤਾਂ ਨੂੰ ਜਗਦੇ ਰੱਖਣ ਲਈ ਖੂਨ ਦੀ ਲੋੜ ਵੱਧ ਜਾਂਦੀ ਹੈ | ਅਜਿਹੇ ਹਾਲਾਤਾਂ ਵਿਚ ਬੀ. ਡੀ. ਸੀ. ਬਲੱਡ ਸੈਂਟਰ ਵਲੋਂ ਕੀਤੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਥਾਨਕ ਲਵਲੀ ਆਟੋਜ਼ ਵਲੋਂ ਸਵੈ ਇਛੁੱਕ ਖੂਨਦਾਨ ਕੈਂਪ ਦਾ ਪ੍ਰਬੰਧ ਕੀਤਾ | ਕੈਂਪ ਦਾ ਉਦਘਾਟਨ ਅਮਿੱਤ ਚੋਪੜਾ ਨੇ ਕੀਤਾ | ਇਸ ਮੌਕੇ ਮੈਨੇਜਰ ਓਮੇਸ਼ ਕੁਮਾਰ ਤੇ ਕਰਨ ਸਹਿਜਪਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਕੈਂਪ ਵਿਚ ਕੁਲ 33 ਖੂਨਦਾਨੀਆਂ ਨੇ ਖੂਨਦਾਨ ਕੀਤਾ | ਡਾ. ਅਜੇ ਬੱਗਾ ਦੀ ਤਕਨੀਕੀ ਅਗਵਾਈ ਵਿਚ ਰਾਜੀਵ ਭਾਰਦਵਾਜ, ਮਲਕੀਅਤ ਸਿੰਘ ਸੜੋਆ, ਪਿ੍ਅੰਕਾ ਕੌਸ਼ਿਕ, ਸੀਮਾ ਮਿਸ਼ਰਾ, ਰਮਨਦੀਪ ਕੌਰ ਸੁੱਜੋਂ, ਜਤਿੰਦਰ ਸਿੰਘ, ਲਵਪ੍ਰੀਤ ਸਿੰਘ, ਪ੍ਰਭਜੋਤ ਸਿੰਘ ਨੇ ਕੈਂਪ ਦੀ ਸਫਲਤਾ ਲਈ ਭਰਪੂਰ ਕੰਮ ਕੀਤਾ | ਲਵਲੀ ਆਟੋਜ਼ ਦੇ ਸਟਾਫ ਵਲੋਂ ਵੱਧ ਚੜ੍ਹ ਕੇ ਖੂਨਦਾਨ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ | ਡਾ. ਅਜੇ ਬੱਗਾ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਜਿਹੜੀਆਂ ਸੰਸਥਾਵਾਂ ਖੂਨਦਾਨ ਕੈਂਪਾਂ ਦਾ ਪ੍ਰਬੰਧਨ ਕਰਦੀਆਂ ਹਨ, ਉਹ ਬੁੱਝ ਰਹੀਆਂ ਜੀਵਨ ਜੋਤਾਂ ਨੂੰ ਜਗਦੇ ਰੱਖਣ ਵਿਚ ਵੱਡਮੁੱਲਾ ਯੋਗਦਾਨ ਪਾਉਂਦੀਆਂ ਹਨ | ਬੀ. ਡੀ. ਸੀ. ਮੈਨੇਜਮੈਂਟ ਵਲੋਂ ਲਵਲੀ ਆਟੋਜ਼ ਮੈਨੇਜਮੈਂਟ ਤੇ ਸਟਾਫ ਦਾ ਖੂਨਦਾਨ ਕੈਂਪ ਲਗਾਉਣ ਵਾਸਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪ੍ਰੈੱਸ ਐਂਡ ਵੈੱਲਫੇਅਰ ਕਲੱਬ ਕਾਠਗੜ੍ਹ ਦੀ ਮੀਟਿੰਗ ਅਗਲੀ ਖ਼ਬਰ ਪੀਰ ਬਾਬਾ ਹਾਕਮ ਸ਼ਾਹ ਦੀ ਬੰਦਗੀ ਜ਼ਰੂਰੀ-ਸਦਾ ਰਾਮ ਜੱਖੂ
Ad Position 24